ਮਾਲਦੀਵ ਸਮੁੰਦਰੀ ਅਭਿਆਸ ’ਚ ਨਹੀਂ ਹੋਵੇਗਾ ਸ਼ਾਮਲ

ਨਵੀਂ ਦਿੱਲੀ, 27 ਫਰਵਰੀ (ਪੰਜਾਬ ਟਾਇਮਜ਼ ਬਿਊਰੋ)- ਮਾਲਦੀਵ ਦੀ ਅੰਦਰੂਨੀ ਸਿਆਸਤ ‘ਚ ਜਾਰੀ ਸਕੰਟ ਭਾਰਤ ਨਾਲ ਉਸ ਦੇ ਦੋ ਪਖੀ ਰਿਸ਼ਤਿਆਂ ਨੂੰ ਪ੍ਰਭਾਵਿਤ ਕਰ ਰਿਹਾ ਹੈ। ਮਾਲਦੀਵ ਨੇ ਭਾਰਤ ਵਲੋਂ ਆਯੋਜਿਤ ਖੇਤਰੀ ਜਲ ਸੈਨਾ ਅਭਿਆਸ ‘ਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿਤਾ ਹੈ। ਭਾਰਤ ਨੇ ਮਾਲਦੀਵ ਨੂੰ 8 ਰੋਜ਼ਾ ਜਲ ਸੈਨਾ ਅਭਿਆਸ ‘ਮਿਲਨ‘ ‘ਚ ਸ਼ਾਮਲ ਹੋਣ ਦਾ ਸਦਾ ਦਿਤਾ ਸੀ, ਜਿਸ ਨੂੰ ਉਸ ਨੇ ਠੁਕਰਾ ਦਿਤਾ ਹੈ। ਇਸ ਦਾ ਕਾਰਨ ਇਹ ਦਸਿਆ ਜਾ ਰਿਹਾ ਹੈ ਕਿ ਉਸ ਨੇ ਦੇਸ਼ ‘ਚ ਐਮਰਜੈਂਸੀ ਦੇ ਮਦੇਨਜ਼ਰ ਯਮਨ ਸਰਕਾਰ ਦੀ ਆਲੋਚਨਾ ਕਰਨ ‘ਤੇ ਭਾਰਤ ਨੂੰ ਇਹ ਪ੍ਰਤੀਕਿਰਿਆ ਦਿਤੀ ਹੈ।

Send this to a friend