ਲੁਧਿਆਣਾ ਨਗਰ ਨਿਗਮ ਚੋਣ ’ਚ ਕਾਂਗਰਸ ਦੀ ਵੱਡੀ ਜਿੱਤ

‘ਆਪ’ ਨੂੰ ਸਿਰਫ 1 ਸੀਟ ਮਿਲੀ

ਲੁਧਿਆਣਾ, 27 ਫਰਵਰੀ- ਪੰਜਾਬ ਦੀਆਂ ਨਗਰ ਨਿਗਮ ਚੋਣਾਂ ਵਿਚ ਆਪਣੀ ਜਿ¤ਤ ਨੂੰ ਜਾਰੀ ਰ¤ਖਦਿਆਂ, ਕਾਂਗਰਸ ਨੇ ਲੁਧਿਆਣਾ ਦੇ 95 ਵਾਰਡਾਂ ਦੇ ਵਿ¤ਚੋਂ 62 ਵਾਰਡਾਂ ‘ਤੇ ਜਿ¤ਤ ਦਰਜ ਕਰਕੇ ਆਪਣੀ ਜੇਤੂ ਲੈਅ ਨੂੰ ਜਾਰੀ ਰ¤ਖਿਆ ਹੈ। ਇਸ ਤੋਂ ਪਹਿਲਾ ਕਾਂਗਰਸ ਨੇ ਅੰਮ੍ਰਿਤਸਰ, ਜਲੰਧਰ, ਅਤੇ ਪਟਿਆਲਾ ‘ਚ ਸ਼ਾਨਦਾਰ ਜਿ¤ਤ ਦਰਜ ਕੀਤੀ ਸੀ।ਲੁਧਿਆਣਾ ਨਗਰ ਨਿਗਮ ਚੋਣਾਂ 24 ਫਰਵਰੀ ਨੂੰ ਹੋਈਆਂ ਸਨ ਅਤੇ ਅ¤ਜ ਇਹਨਾਂ ਚੋਣਾਂ ਦੇ ਨਤੀਜਿਆਂ ਵਿ¤ਚ ਕਾਂਗਰਸ ਨੇ ਸ਼ਾਨਦਾਰ ਜਿ¤ਤ ਦਰਜ ਕੀਤੀ ਹੈ ਭਾਜਪਾ ਅਕਾਲੀ ਗਠਜੋੜ ਨੂੰ 21 ਸੀਟਾਂ ਮਿਲੀਆਂ। ਲੋਕ ਇਨਸਾਫ ਪਾਰਟੀ ਦਾ 7 ਵਾਰਡਾਂ ‘ਤੇ ਕਬਜਾ ਹੋਈਆ ਅਤੇ ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਸਿਰਫ ਇ¤ਕ ਵਾਰਡ ’ਤੇ ਜਿ¤ਤ ਹਾਸਲ ਕਰ ਸਕੀ। ਇਸ ਤੋਂ ਬਿਨਾਂ 4 ਵਾਰਡਾਂ ਤੋਂ ਆਜਾਦ ਉਮੀਦਵਾਰਾਂ ਨੇ ਜਿ¤ਤ ਹਾਸਲ ਕੀਤੀ।ਕਾਂਗਰਸ ਦੀ ਜਿ¤ਤ ਤੋਂ ਬਾਅਦ ਕਾਂਗਰਸੀ ਆਗੂਆਂ ਅਤੇ ਵਰਕਰਾਂ ਵਲੋਂ ਢੋਲ ਵਜਾ ਕੇ ਅਤੇ ਮਠਿਆਈਆਂ ਵੰਡ ਕੇ ਖੁਸ਼ੀ ਜ਼ਾਹਰ ਕੀਤੀ ਜਾ ਰਹੀ ਹੈ ਅਤੇ ਇਕ-ਦੂਜੇ ਨੂੰ ਵਧਾਈਆਂ ਦਿ¤ਤੀਆਂ ਜਾ ਰਹੀਆਂ ਹਨ। ਇਨ੍ਹਾਂ ਚੋਣਾਂ ਵਿੱਚ ਕਾਂਗਰਸ ਦੀ ਵੱਡੀ ਜਿੱਤ ਨੂੰ ‘ਆਪ’ ਅਤੇ ਅਕਾਲੀ-ਭਾਜਪਾ ਗੱਠਜੋੜ ਨੂੰ ਇੱਕ ਵਾਰ ਫਿਰ ਹਾਸ਼ੀਏ ’ਤੇ ਧੱਕ ਦਿੱਤਾ ਹੈ। ਕਾਂਗਰਸ ਦੀ ਜੇਤੂ ਮੁਹਿੰਮ ਗੁਰਦਾਸਪੁਰ ਤੋਂ ਸ਼ੁਰੂ ਹੋਈ ਸੀ। ਲੁਧਿਆਣਾ ਦੀ ਜਿੱਤ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹਰਮਨਪਿਆਰਤਾ ’ਤੇ ਮੋਹਰ ਲੱਗ ਗਈ ਹੈ।

Send this to a friend