May 2, 2026 2:54 am

ਹਰਿਆਣਾ ’ਚ ਰਾਖਵਾਂਕਰਨ ਸਿਰਫ ਜਾਟਾਂ ਲਈ ਹੀ ਨਹੀਂ, ਸਗੋਂ ਬਿਸ਼ਨੋਈ, ਰੋਡ ਅਤੇ ਹੋਰ ਸਮੁਦਾਇਆਂ ਲਈ ਵੀ ਹੈ : ਹੁੱਡਾ

ਚੰਡੀਗੜ੍ਹ, 4 ਫਰਵਰੀ (ਪੀ.ਟੀ.)– ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਕਿ ਹਰਿਆਣਾ ਵਿਚ ਰਾਂਖਵਾਕਰਨ ਸਿਰਫ ਜਾਟਾਂ ਲਈ ਹੀ ਨਹੀਂ, ਸਗੋਂ ਬਿਸ਼ਨੋਈ, ਰੋਡ ਅਤੇ ਹੋਰ ਸਮੁਦਾਇਆਂ ਲਈ ਵੀ ਹੈ । ਇਸ ਤੋਂ ਇਲਾਵਾ ਸਮਾਜ ਦੇ ਵੱਖ-ਵੱਖ ਵਰਗਾਂ ਦੇ ਗਰੀਬਾਂ ਲਈ ਵੀ ਰਾਂਖਵਾ ਦੀ ਵਿਵਸਥਾ ਕੀਤੀ ਗਈ ਹੈ। ਇਹ ਗੱਲ ਸ੍ਰੀ ਹੁੱਡਾ ਨੇ ਅੱਜ ਰੋਹਤਕ ਵਿਚ ਸਰ ਛੋਟੂ ਰਾਮ ਮੈਮੋਰਿਅਲ ਸੁਸਾਇਟੀ ਵੱਲੋਂ ਛੋਟੂਰਾਮ ਪਾਰਕ ਵਿਚ ਉਨ੍ਹਾਂ ਦੀ ਜੰਯਤੀ ’ਤੇ ਆਯੋਜਿਤ ਸਮਾਰੋਹ ਵਿਚ ਕਹੀ । ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵਿਚ ਜਾਟਾਂ ਲਈ ਸਰਕਾਰੀ ਨੌਕਰੀਆਂ ਵਿਚ ਰਾਂਖਵਾ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵਿਚ ਇਸ ਨੂੰ ਲਾਗੂ ਕਰ ਦਿੱਤਾ ਗਿਆ ਹੈ ਅਤੇ ਉਮੀਦ ਹੈ ਕਿ ਕੇਂਦਰ ਸਰਕਾਰ ਵੀ ਇਸ ਬਾਰੇ ਵਿਚ ਜਲਦੀ ਫੈਸਲਾ ਕਰੇਗੀ। ਸ੍ਰੀ ਹੁੱਡਾ ਨੇ ਕਿਹਾ ਕਿ ਕਿਸਾਨਾਂ ਦਾ ਆਤਮ ਸਨਮਾਨ ਅਸਲ ਵਿਚ ਚੌਧਰੀ ਛੋਟੂ ਰਾਮ ਦੀ ਦੇਣ ਹੈ। ਅੱਜ ਰੋਹਤਕ ਵਿਚ ਸਰ ਛੋਟੂਰਾਮ ਸ੍ਰੀ ਹੁੱਡਾ ਨੇ ਕਿਹਾ ਕਿ ਇਕ ਸਾਧਾਰਣ ਪਰਿਵਾਰ ਵਿਚ ਜਨਮ ਲੈ ਕੇ ਚੌਧਰੀ ਛੋਟੂ ਰਾਮ ਨੇ ਆਪਣੇ ਜੀਵਨ ਵਿਚ ਅਜਿਹੇ ਕੰਮ ਕੀਤੇ, ਜੋ ਅੱਜ ਵੀ ਸਾਡੇ ਲਈ ਪ੍ਰੇਰਣਾ ਦਾ ਸਰੋਤ ਹਨ । ਉਨ੍ਹਾਂ ਨੇ ਕਿਸਾਨਾਂ ਨੂੰ ਸਾਹੂਕਾਰਾਂ ਦੇ ਚੰਗੁਲ ਤੋਂ ਮੁਕਤ ਕੀਤਾ। ਅੰਗਰੇਜਾਂ ਦੇ ਸਮੇਂ ਮਾਲ ਮੰਤਰੀ ਰਹਿੰਦੇ ਹੋਏ ਉਨ੍ਹਾਂ ਨੇ ਕਿਸਾਨਾਂ ਦੇ ਹਿੱਤ ਵਿਚ ਫੈਸਲਾ ਕਰਵਾਇਆ ਅਤੇ ਕਿਸਾਨਾਂ ਨੂੰ ਬਰਬਾਦੀ ਤੋਂ ਬਚਾਇਆ। ਸ੍ਰੀ ਹੁੱਡਾ ਨੇ ਕਿਹਾ ਕਿ ਚੌਧਰੀ ਛੋਟੂਰਾਮ ਨੇ ਸਿਰਫ ਕਿਸਾਨਾਂ ਦੇ ਸਨਮਾਨ ਨੂੰ ਹੀ ਨਹੀਂ ਜਗਾਇਆ, ਸਗੋਂ ਹੋਰ ਕਮਜ਼ੋਰ ਵਰਗਾਂ ਅਤੇ ਮਿਹਨਤੀ ਲੋਕਾਂ ਦੇ ਨਾਲ ਹੋਣ ਵਾਲੇ ਅਨਿਆਂ ਦੇ ਖਿਲਾਫ ਵੀ ਆਵਾਜ ਚੁੱਕੀ। ਅੰਗ੍ਰੇਜਾਂ ਦੇ ਸਮੇਂ ਵਿਚ ਕਿਸਾਨਾਂ ਨੂੰ ਇਸ ਗੱਲ ਦੀ ਇਜਾਜ਼ਤ ਨਹੀਂ ਸੀ ਕਿ ਉਹ ਆਪਣੀ ਬੈਲਗੱਡੀ ਸੜਕ ’ਤੇ ਚੱਲਾ ਸਕਣ । ਚੌਧਰੀ ਛੋਟੂਰਾਮ ਨੇ ਇਸ ਨਿਯਮ ਨੂੰ ਬਦਵਾਇਆ । ਮੇਰੀ ਸਰਕਾਰ ਨੇ ਚੌਧਰੀ ਛੋਟੂਰਾਮ ਦੇ ਆਦਰਸ਼ਾਂ ਤੋਂ ਪ੍ਰੇਰਣਾ ਲੈ ਕੇ ਹਰਿਆਣਾ ਵਿਚ ਕਿਸਾਨਾਂ, ਮਜਦੂਰਾਂ ਅਤੇ ਹੋਰ ਵਰਗਾਂ ਦੀ ਭਲਾਈ ਦੀ ਯੋਜਨਾਵਾਂ ਸ਼ੁਰੂ ਕੀਤੀ ਹੈ । ਕਿਸਾਨਾਂ ਅਤੇ ਖੇਤ ਮਜਦੂਰਾਂ ਦੇ ਹਿੱਤ ਲਈ ਮੁੱਖ ਮੰਤਰੀ ਕਿਸਾਨ ਤੇ ਖੇਤ ਮਜਦੂਰ ਜੀਵਨ ਸੁਰੱਖਿਆ ਯੋਜਨਾ ਸ਼ੁਰੂ ਕੀਤੀ ਗਈ ਹੈ, ਜਿਸ ਵਿਚ ਖੇਤੀਬਾੜੀ ਦਾ ਕੰਮ ਕਰਦੇ ਸਮੇਂ ਮੌਤ ਹੋਣ ਜਾਣ ’ਤੇ ਕਿਸਾਨ ਅਤੇ ਖੇਤਮਜਦੂਰ ਦੇ ਪਰਿਵਾਰ ਨੂੰ 5 ਲੱਖ ਰੁਪਏ ਦਾ ਮੁਆਵਜਾ ਦੇਣ ਦੀ ਵਿਵਸਥਾ ਹੈ । ਕੁਦਰਤੀ ਆਫਤ ਨਾਲ ਫਸਲ ਖਰਾਬ ਹੋਣ ’ਤੇ ਕਿਸਾਨਾਂ ਨੂੰ 10,000 ਰੁਪਏ ਪ੍ਰਤੀ ਏਕੜ ਦੀ ਦਰ ਨਾਲ ਮੁਆਵਜਾ ਦੇਣ ਦੀ ਯੋਜਨਾ ਸ਼ੁਰੂ ਕੀਤੀ ਗਈ ਹੈ । ਕਿਸਾਨਾਂ ਦੇ ਦੁਧਾਰੂ ਪਸ਼ੂਆਂ ਦੀ ਬਿਮਾਰੀ ਆਦਿ ਕਾਰਣ ਹੋਣ ਵਾਲੀ ਮੌਤ ’ਤੇ 20,000 ਤੋਂ 50,000 ਰੁਪਹੇ ਤਕ ਦਾ ਮਾਲੀ ਮਦਦ ਦਿੱਤੀ ਜਾਂਦੀ ਹੈ । ਕਿਰਤੀਆਂ ਦੀ ਭਲਾਈ ਲਈ ਵੀ ਸਮਾਜਿਕ ਸੁਰੱਖਿਆ ਯੋਜਨਾ ਸ਼ੁਰੂ ਕੀਤੀ ਗਈ ਹੈ, ਜਿਸ ਵਿਚ ਕਾਮਿਆਂ ਦੀ ਕੰਮ ਥਾਂ ’ਤੇ ਮੌਤ ਹੋਣ ਜਾਣ ਜਾਂ ਅਪਾਹਿਜ ਹੋਣ ’ਤੇ ਮੁਆਵਜਾ ਰਕਮ ਦੇਣ ਦੀ ਵਿਵਸਥਾ ਹੈ।  ਇਸ ਤੋਂ ਪਹਿਲਾਂ ਮੁੱਖ ਮੰਤਰੀ ਸ੍ਰੀ ਹੁੱਡਾ ਨੇ ਸਥਾਨਕ ਸਿੰਚਾਈ ਵਿਸਰਾਮ ਗ੍ਰਹਿ ਵਿਚ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਦੇ ਹੱਲ ਲਈ ਅਧਿਕਾਰੀਆਂ ਨੂੰ ਮੌਕ ’ਤੇ ਹੀ ਨਿਰਦੇਸ਼ ਦਿੱਤੇ। ਸ੍ਰੀ ਹੁੱਡਾ ਨੇ ਕਿਹਾ ਕਿ ਪ੍ਰਧਾਨਮੰਤਰੀ ਨੇ ਕਿਸਾਨਾਂ ਦੀ ਆਰਥਿਕ ਸਥਿਤੀ ਵਿਚ ਸੁਧਾਰ ਲਈ ਬਿਹਾਰ, ਪੰਜਾਬ ਅਤੇ ਪੱਛਮ ਬੰਗਾਲ ਦਸੇ ਮੁੱਖ ਮੰਤਰੀਆਂ ਦਾ ਇਕ ਕਾਰਜ ਦਲ ਬਣਾਇਆ ਸੀ, ਜਿਸ ਦਾ ਮੈਂ ਚੇਅਰਮੈਨ ਸੀ । ਇਸ ਕਾਰਜਦਲ ਨੈ ਕਿਸਾਨਾਂ ਨੂੰ ਦਿੱਤੇ ਜਾਣ ਵਾਲੇ ਕਰਜ਼ੇ ’ਤੇ ਵਿਆਜ ਦੀ ਦਰ 11 ਫੀਸਦੀ ਤੋਂ ਘੱਟਾ ਕੇ 4 ਫੀਸਦੀ ਦੀ ਸਿਫਾਰਿਸ਼ ਕੀਤੀ । ਸ੍ਰੀ ਹੁੱਡਾ ਨੇ ਕਿਹਾ ਕਿ ਇਹ ਸਿਫਾਰਿਸ਼ ਅਜੇ ਲਾਗੂ ਨਹੀਂ ਹੋਈ ਹੈ, ਲੇਕਿਨ ਜੇਕਰ ਆਪ ਦਾ ਸਹਿਯੋਗ ਇਸ ਤਰ੍ਹਾਂ ਮਿਲਾ ਰਿਹਾ, ਤਾਂ ਇਸ ਸਿਫਾਰਿਸ਼ ਨੂੰ ਵੀ ਲਾਗੂ ਕਰਵਾਏਗਾ। ਸ੍ਰੀ ਹੁੱਡਾ ਨੇ ਰਾਜਸਥਾਨ ਤੋਂ ਰਾਜ ਸਭਾ ਦੇ ਮੈਂਬਰ ਗਿਆਨ ਪ੍ਰਕਾਸ਼ ਪਿਲਾਨੀਆ ਦਾ ਸਮਾਰੋਹ ਵਿਚ ਆਉਣ ਦੇ ਲਈ ਵੀ ਧੰਨਵਾਦ ਕੀਤਾ ਅਤੇ ਉਨ੍ਹਾਂ ਵੱਲੋਂ ਕਹੀ ਹੋਈ ਗੱਲ ਨੂੰ ਦਿਹਰਾਉਂਦੇ ਹੋਏ ਸ੍ਰੀ ਹੁੱਡਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਚੇਤੇ, ਇਕਜੁੱਟ ਹੋ ਕੇ ਅਤੇ ਵੱਖ ਵੱਖ ਗਤੀਵਿਧੀਆਂ ਵਿਚ ਆਪਣੀ ਭੂਮਿਕਾ ਨਿਭਾਉਣ, ਪ੍ਰਜਾਤੰਤਰ ਵਿਚ ਸਾਰਿਆਂ ਨੂੰ ਵੋਟ ਦੇਣ ਦਾ ਅਧਿਕਾਰ ਹੈ, ਜਿਸ ਨੂੰ ਸਮਝਦਾਰੀ ਦੇ ਨਾਲ ਵਰਤਣਾ ਚਾਹੀਦਾ ਹੈ।

Send this to a friend