ਬੁਢਲਾਡਾ, 26 ਫਰਵਰੀ (ਕੁਲਵਿੰਦਰ ਚਹਿਲ, ਬਲਵਿੰਦਰ ਜਿੰਦਲ)-ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਜਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਅਹਿਮਦਪੁਰ ਵਿਖੇ ਬਲਾਕ ਪੱਧਰੀ ਯੂਥ ਪਾਰਲੀਮੈਂਟ ਦੋਰਾਨ ਡਾਈਟ ਸਿੱਖਿਆਰਥੀਆਂ ਨੇ ਸਰਕਾਰ ਪੱਖੀ ਅਤੇ ਵਿਰੋਧੀ ਧਿਰ ਦੀ ਭੂੁਮਿਕਾ ਸਬੰਧੀ ਵਿਚਾਰਾਂ ਪੇਸ਼ ਕਰਦਿਆ ਸਭਨਾ ਰਾਜਨੀਤਿਕ ਧਿਰਾਂ ਨੂੰ ਦੇਸ਼ ਦੇ ਵਿਕਾਸ ਲਈ ਉਸਾਰੂ ਰੋਲ ਨਿਭਾਉਣ ਦਾ ਸੱਦਾ ਦਿੱਤਾ।ਇਸ ਸਮਾਗਮ ਦਾ ਉਦਘਾਟਨ ਜਿਲ੍ਹਾ ਯੂਥ ਕੋਆਰਡੀਨੇਟਰ ਪਰਮਜੀਤ ਕੋਰ ਸੋਹਲ ਅਤੇ ਡਾਇਟ ਪ੍ਰਿੰਸੀਪਲ ਭੁਪਿੰਦਰ ਸਿੰਘ ਕੌਲਧਾਰ ਨੇ ਕੀਤਾ।ਇਸ ਪ੍ਰੋਗਰਾਮ ਦੇ ਪ੍ਰਬੰਧਕ ਡਾ: ਬੂਟਾ ਸਿੰਘ ਸੇਖੋਂ ਲੈਕਚਰਾਰ ਡਾਇਟ ਨੇ ਦੱਸਿਆ ਕਿ ਇਸ ਪ੍ਰੋਗਰਾਮ ਦੌਰਾਨ ਡਾਇਟ ਸਿੱਖਿਆਰਥੀਆਂ ਨੇ ਸਿੱਖਿਆ ਅਧਿਕਾਰ ਕਾਨੂੰਨ ਅਤੇ ਪੰਚਾਇਤੀ ਰਾਜ ਵਿਸ਼ਿਆਂ ਤੇ ਇੱਕ ਪਾਰਲੀਮੈਂਟ ਬਣਾ ਕੇ ਸਰਕਾਰ ਅਤੇ ਵਿਰੋਧੀ ਧਿਰ ਵਿੱਚ ਵਿਚਰਦਿਆਂ ਸਾਰਥਿਕ ਬਹਿਸ ਕੀਤੀ ਅਤੇ ਮਹੱਤਵਪੂਰਨ ਨੁਕਤਿਆਂ ਨੂੰ ਉਭਾਰਿਆ। ਇਸ ਪਾਰਲੀਮੈਂਟ ਦੋਰਾਨ ਸਪੀਕਰ ਦੀ ਭੁੂਮਿਕਾ ਨਿਭਾਉਂਦਿਆਂ ਡਾਈਟ ਸਿੱਖਿਆਰਥਣ ਦੀਪਿਕਾ ਨੇ ਦੇਸ਼ ਪ੍ਰਤੀ ਹਾਂ ਪੱਖੀ ਨਜਰੀਆ ਅਤੇ ਸਮਾਜਿਕ ਕਦਰਾਂ ਕੀਮਤਾਂ ਬਾਰੇ ਵੀ ਆਪਣੇ ਵਡਮੁੱਲੇ ਵਿਚਾਰ ਪੇਸ਼ ਕੀਤੇ। ਅੰਤ ਸਤਨਾਮ ਸਿੰਘ ਸੱਤਾ ਨੇ ਇਸ ਪਾਰਲੀਮੈਂਟ ਵਿੱਚ ਭਾਗ ਲੈਣ ਵਾਲਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਲੈਕਚਰਾਰ ਮਨੋਹਰ ਦਾਸ, ਸਿੱਕਿਆ ਵਿਕਾਸ ਮੰਚ ਮਾਨਸਾ ਦੇ ਹਰਦੀਪ ਸਿੰਘ ਸਿੱਧੂ, ਸੰਦੀਪ ਕੋਰ ਭੀਖੀ, ਬਲਤੇਜ ਸਿੰਘ ਧਾਲੀਵਾਲ, ਸਤਨਾਮ ਸਿੰਘ , ਤਰਸੇਮ ਸਿੰਘ ਆਦਿ ਹਾਜਰ ਸਨ।