ਆਯੂਸ਼ ਵਿਭਾਗ ਪੰਜਾਬ ਵੱਲੋਂ ਮੁਫਤ ਮੈਡੀਕਲ ਕੈਂਪ

ਕਾਦੀਆਂ, 26 ਫਰਵਰੀ (ਮੁਨੀਰਾ ਸਲਾਮ)-ਆਯੂਸ਼ ਵਿਭਾਗ ਪੰਜਾਬ ਵਲੋਂ ਡਾਇਰੈਕਟਰ ਆਫ ਆਯੁਰਵੈਦਿਕ ਚੰਡੀਗੜ ਦੇ ਹੁਕਮਾਂ ਮੁਤਾਬਿਕ ਜਿਲਾ ਆਯੁਰਵੈਦਿਕ ਯੂਨਾਨੀ ਅਫਸਰ ਗੁਰਦਾਸਪੁਰ ਡਾ ਕੁਲਵੰਤ ਕੋਰ ਅਤੇ ਜਿਲਾ ਹੋਮਿਓਪੈਥਿਕ ਅਫਸਰ ਡਾ ਗਿਆਨ ਚੰਦ ਦੀ ਰਹਿਨੁਮਾਈ ਹੇਠ ਡਾ ਸੰਦੀਪ ਕੋਰ ਆਯੁਰਵੈਦਿਕ ਮੈਡੀਕਲ ਅਫਸਰ ਜੀ ਏ ਡੀ ਕਾਦੀਆਂ ਵਲੋਂ ਅਜ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ ਕੈਂਪ ਦਾ ਓਦਘਾਟਨ ਜਿਲਾ ਆਯੁਰਵੈਦਿਕ ਅਫਸਰ ਡਾ ਕੁਲਵੰਤ ਕੋਰ ਜੀ ਨੇ ਕੀਤਾ । ਇਸ ਮੋਕੇ ਵਖ ਵਖ ਪਿੰਡਾਂ ਅਤੇ ਇਲਾਕੇ ਦੇ ਲੋਕ ਵਡੀ ਗਿਣਤੀ ਵਿਚ ਪਹੰਚੇ । ਕੈਂਪ ਦੋਰਾਨ ਮਾਹਿਰ ਡਾਕਟਰਾਂ ਵਲੋੰਂ ਮਰੀਜਾਂ ਦਾ ਚੈਕ ਅਪ ਕਰ ਕਿ ਮੁਫਤ ਆਯੁਰਵੈਦਿਕ ਅਤੇ ਹੋਮਿਓਪੈਥਿਕ ਦਵਾਈਆਂ ਦਿਤੀਆਂ ਗਈਆਂ  ।ਇਸ ਮੋਕੇ ਸੀ ਐਚ ਸੀ ਕਾਦੀਆਂ ਦੇ ਐਸ ਐਮ ਓ ਡਾ ਨਿਰੰਕਾਰ ਸਿੰਘ ,ਡਾ ਹਰਿੰਦਰ ਸਿੰਘ  ਪ੍ਰਧਾਨ ਆਯੁਰਵੈਦਿਕ  ਮੈਡੀਕਲ ਅਫਸਰ  ਐਸੋਸਿਏਸ਼ਨ ਗੁਰਦਾਸਪੁਰ ਡਾ ਬਿਕਰਮਜੀਤ ਸਿੰਘ ਬਾਜਵਾ ,ਡਾ ਸੁਜਾਨ ਸਿੰਘ ,ਡਾ ਮੋਨੀਕਾ , ਡਾ ਸ਼ਸ਼ੀ , ਡਾ ਭਗਵਾਨ ,ਡਿਸਪੈਂਸਰ ਬਲਜਿੰਦਰ ਸਿੰਘ , ਓਪਵੇਦ ਬਲਜੀਤ ਸਿੰਘ ,ਨਰਿੰਦਰ ਸਿੰਘ ,ਟਰੇਂਡ ਦਾਈ ਨਿਰਮਲਾ ਦੇਵੀ , ਸੋਸਨ ਲਤਾ ਆਦਿ ਹਾਜਰ ਸੀ ।

Send this to a friend