ਬਠਿੰਡਾ, 26 ਫਰਵਰੀ (ਨਰਿੰਦਰ ਪੁਰੀ)- ਸ਼ਹਿਰ ਦੇ ਜੌਗਰ ਪਾਰਕ ਵਿਚ ਇਕ ਲੜਕੀ ਨੇ ਭਤਭਰੀ ਹਾਲਤ ਵਿਚ ਜ਼ਹਿਰ ਨਿਗਲ ਲਿਆ। ਲੋਕਾਂ ਨੇ ਲੜਕੀ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਜਿਥੇ ਉਸ ਦੀ ਮੌਤ ਹੋ ਗਈ। ਲੜਕੀ ਦੀ ਉਮਰ ਪਚੀ ਸਾਲ ਦਸੀ ਜਾ ਰਹੀ ਹੈ। ਕੁੜੀ ਨੇ ਚੂੜਾ ਪਾਇਆ ਹੋਇਆ ਹੈ।ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਪਰ ਅਜੇ ਤਕ ਲੜਕੀ ਦੀ ਸ਼ਨਾਖਤ ਨਹੀਂ ਹੋਈ। ਪੁਲਿਸ ਮੁਤਾਬਕ ਲੜਕੀ ਤੋਂ ਮੋਬਾਈਲ ਮਿਲਿਆ ਹੈ ਪਰ ਉਸ ਨੂੰ ਲੌਕ ਲਗਿਆ ਹੈ। ਲੜਕੀ ਤੋਂ ਕੋਈ ਪਛਾਣ ਪਤਰ ਵੀ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਮੋਬਾਈਲ ਅਨਲੌਕ ਕਰਕੇ ਹੀ ਕੁਝ ਪਤਾ ਲਗੇਗਾ।