ਕਾਂਗਰਸ ਨੇ ਹਾਥਿਆਈ ਨਗਰ ਕੌਂਸਲ ਫਰੀਦਕੋਟ ਦੇ ਉਪ ਪ੍ਰਧਾਨ ਦੀ ਪਦਵੀ

ਫਰੀਦਕੋਟ, 26 ਫਰਵਰੀ (ਗੁਰਜੀਤ ਰੋਮਾਣਾ)- ਬੇਸ਼ਕ ਕਾਂਗਰਸ 10 ਸਾਲ ਬਾਅਦ ਪੰਜਾਬ ਵਿਚ ਆਪਣੀ ਸਰਕਾਰ ਬਣਾਉਣ ਵਿਚ ਕਾਮਯਾਬ ਹੋ ਗਈ ਸੀ ਪਰ ਇਕ ਸਾਲ ਬੀਤ ਜਾਣ ਦੇ ਬਾਅਦ ਵੀ ਕਈ ਨਗਰ ਕੌਂਸਲਾਂ ਤੇ ਹਜੇ ਵੀ ਅਕਾਲੀ ਦਲ-ਭਾਜਪਾ ਦਾ ਕਬਜ਼ਾ ਬਰਕਰਾਰ ਹੈ, ਜਿਸ ਦੀ ਮਿਸਾਲ ਫਰੀਦਕੋਟ ਤੋਂ ਸਾਹਮਣੇ ਆਈ ਹੈ ਜਿਥੇ ਨਗਰਕੋਸਲ ਦੀ ਪ੍ਰਧਾਨਗੀ ਅਜ ਵੀ ਅਕਾਲੀ- ਭਾਜਪਾ ਦਾ ਕਬਜਾ ਹੈ ਪਰ ਹਰ ਸਾਲ ਬਦਲੀ ਜਾਣ ਵਾਲੀ ਉਪ ਪ੍ਰਧਾਨ ਦੀ ਸੀਟ ਪਿਛਲੇ ਦੋ ਸਾਲਾਂ ਤੋੰ ਖਾਲੀ ਪਈ ਹੋਈ ਸੀ, ਜਿਥੇ ਅਜ ਵਾਈਸ ਪ੍ਰਧਾਨ ਦੇ ਅਹੁਦੇ ਨੂੰ ਲੈ ਕੇ ਚੋਣ ਕਰਵਾਉਣ ਦੀ ਤਰੀਕ ਉਲੀਕੀ ਗਈ ਸੀ, ਪਰ ਅਕਾਲੀ-ਭਾਜਪਾ ਨੇ ਚੋਣ ਸੀਕਰੇਟ ਬੇਲਟ ਪਰਿਕ੍ਰੀਆ ਨਾਲ ਕਰਵਾਉਣ ਦੀ ਮੰਗ ਨਾ ਮੰਨੇ ਜਾਣ ਤੇ ਉਨ੍ਹਾਂ ਬਾਈਕਾਟ ਕਰ ਦਿਤਾ ਗਿਆ ਸੀ ਦੂਜੇ ਪਾਸੇ ਪ੍ਰਸਾਸ਼ਨ ਵਲੋਂ ਪੂਰੇ ਜਿਲ੍ਹੇ ਚ ਧਾਰਾ 144 ਪਹਿਲਾਂ ਹੀ ਲਗੀ ਹੋਈ ਸੀ ਪਰ ਹਲਾਤਾਂ ਨੂੰ ਦੇਖਦੇ ਹੋਏ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਵਲੋਂ ਨਗਰਕੋਸਲ ਦੇ ਦਫਤਰ ਵਿਚ ਇਸ ਧਾਰਾ ਨੂੰ ਇਨ ਬਿਨ ਲਾਗੂ ਕਰਵਾਉਣ ਲਈ ਸਖਤੀ ਕਰ ਦਿਤੀ ਗਈ ਸੀ ਪਰ ਉਸ ਵਕਤ ਵਡੀ ਹੈਰਾਨੀ ਵੇਖਣ ਨੂੰ ਸਾਹਮਣੇ ਆ ਗਈ ਜਦੋਂ ਕਾਂਗਰਸ ਦੇ ਵਧਾਇਕ ਸਮੇਤ ਪਹੁੰਚੇ ਸਮੂਹ ਕਾਂਗਰਸ ਪਖੀ ਕੌਂਸਲਰਾਂ ਅਤੇ ਕਾਂਗਰਸੀ ਵਰਕਰਾਂ ਨੇ ਵਡੇ ਇਕਠ ਨਾਲ ਧਾਰਾ 144 ਦੀਆਂ ਸ਼ਰੇਆਮ ਧਜੀਆਂ ਉਡਾਉਂਦੇ ਹੋਏ ਕਨੂੰਨ ਉਲੰਘਣਾ ਕਰ ਦਿਤੀ ਅਤੇ ਉਪ ਪ੍ਰਧਾਨਗੀ ਤੇ ਕਬਜਾ ਕਰ ਲਿਆ ਅਤੇ ਜਿਲਾ ਪ੍ਰਸ਼ਾਸ਼ਨ ਤੇ ਫਰੀਦਕੋਟ ਦੇ ਵਿਧਾਇਕ ਇਸ ਚੋਣ ਨੂੰ ਬੇਸ਼ਕ ਕਾਮਯਾਬ ਅਤੇ ਸ਼ਾਂਤੀਪੂਰਨ ਸੰਪੰਨ ਹੋਣਾ ਦਸ ਰਹੇ ਹਨ ਪਰ ਅਸਲ ਵਿਚ ਇਥੇ ਕਨੂੰਨ ਦੇ ਰਖਵਾਲਿਆਂ ਦੇ ਸਾਹਮਣੇ ਹੀ ਕਾਂਗਰਸੀਆਂ ਨੇ ਕਨੂੰਨ ਦੀਆਂ ਸ਼ਰੇਆਮ ਧਜੀਆ ਉੜਾਈਆਂ।
ਕੀ ਕਹਿਣਾ ਹੈ ਮੌਕੇ ਤੇ ਪੁਜੇ ਪ੍ਰਸ਼ਾਸਨ ਅਧਿਕਾਰੀ ਦਾ- ਇਸ ਮੌਕੇ ਜਿਲਾ ਨਿਆਂ-ਅਧਿਕਾਰੀ ਗੁਰਜੀਤ ਸਿੰਘ ਨੇ ਦਸਿਆ ਕਿ ਇਹ ਚੋਣ ਪਰਿਕ੍ਰੀਆ ਸ਼ਾਂਤੀ ਨਾਲ ਨੇਪਰੇ ਚੜੀ ਹੈ ਜਦੋਂ ਉਨ੍ਹਾਂ ਤੋਂ ਕਾਂਗਰਸੀ ਵਰਕਰਾਂ ਵਲੋਂ ਧਾਰਾ144 ਵਾਲੇ ਕਨੂੰਨ ਦੀ ਉਲੰਘਣਾ ਬਾਰੇ ਪੁਛਿਆ ਤਾਂ ਉਨ੍ਹਾਂ ਕਿਹਾ ਕਿ ਜੇਕਰ ਧਾਰਾ 144 ਦੀ ਕਿਸੇ ਨੇ ਉਲੰਘਣਾ ਕੀਤੀ ਹੈ ਤਾਂ ਉਨ੍ਹਾਂ ਵਿਰੁਧ ਕਾਰਵਾਈ ਲਈ ਪੁਲਿਸ ਵਿਭਾਗ ਨੂੰ ਲਿਖਿਆ ਜਾਵੇਗਾ।

Send this to a friend