ਬ੍ਰਹਮਾ ਕੁਮਾਰੀਜ ਨੇ ਸ਼ਿਵ ਜਯੰਤੀ ਮਨਾਈ

ਕੋਟਕਪੂਰਾ, 26 ਫਰਵਰੀ (ਚੰਦਰ ਗਰਗ)- ਸ਼ਿਵ ਜਯੰਤੀ ਦੇ ਪਵਿਤਰ ਦਿਹਾੜੇ ਨੂੰ ਮੁਖ ਰਖਦੇ ਹੋਏ ਕਰ ਭਲਾ ਹੋ ਭਲਾ ਪ੍ਰੈਸ ਕਲਬ ਦੇ ਪ੍ਰਧਾਨ ਸੁਭਾਸ਼ ਮਹਿਤਾ ਦੇ ਗ੍ਰਹਿ ਦੁਆਰੇਆਣਾ ਰੋਡ ਮਹਾਰਾਜਾ ਰਣਜੀਤ ਸਿੰਘ ਨਗਰ ਵਿਖੇ ਬ੍ਰਹਮਾ ਕੁਮਾਰੀਜ ਵਲੋ ਮਹਾਂਸ਼ਿਵਰਾਤਰੀ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈੇ। ਜਿਸ ਵਿਚ ਵਿਸ਼ੇਸ਼ ਮਹਿਮਾਨ ਐਮ. ਸੀ ਮਨੋਜ ਕੁਮਾਰ ਤੇ ਅਲਾਇੰਸ ਕਲਬ ਕੋਟਕਪੂਰਾ ਵਿਸ਼ਵਾਸ ਦੇ ਪ੍ਰਧਾਨ ਚਰਨਦਾਸ ਗਰਗ ਨੇ ਜੋਤੀ ਉਜਵਲ ਕੀਤੀ ਤੇ ਪਰਮਪਿਤਾ ਪਰਮਾਤਮਾ ਦੇ ਸ਼ਿਵ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਉਸ ਮੋਕੇ ਬ੍ਰਹਮਾ ਕੁਮਾਰੀ ਸੰਗੀਤਾ ਦੀਦੀ ਨੇ ਨਸ਼ਾ ਮੁਕਤ, ਕ੍ਰੋਧ ਮੁਕਤ, ਟੈਨਸ਼ਨ ਮੁਕਤ ਹੋ ਕੇ ਸੁਖ ਲੈਣਾ ਤੇ ਸੁਖ ਦੇਣਾ, ਖੁਸ਼ ਰਹਿਣਾ ਖੁਸ਼ੀਆ ਵੰਡਣ ਦਾ ਸੰਕਲਪ ਕਰਵਾਇਆ।ਇਸ ਸਮੇ ਰਾਜਯੋਗ ਤਪਸਿਆ ਕਰਕੇ ਸ਼ਿਵ ਪਰਮਾਤਮਾ ਦੇ ਗਿਆਨ ਅੰਮ੍ਰਿਤ ਦੀ ਵਰਖਾ ਕੀਤੀ ਤੇ ਬ੍ਰਹਮਾ ਕੁਮਾਰੀ ਪਿੰਕੀ ਭੈਣ, ਸੌਨੂੰ ਭੈਣ, ਕਮਲਾ ਭੈਣ, ਪ੍ਰੀਤੀ ਭੈਣ, ਰਿੰਪੀ ਭੈਣ ਨੇ ਚੜਦੀ ਕਲਾਂ ਲਈ ਦ੍ਰਿਸ਼ਟੀ ਦੇ ਕੇ ਭਰਪੂਰ ਕੀਤਾ। ਉਸ ਮੋਕੇ ਚੰਦਰ ਗਰਗ, ਡਾ. ਰਾਜ ਕੁਮਾਰ ਗਰਗ, ਸਚਿਨ ਗੁਪਤਾ, ਪ੍ਰਸ਼ੋਤਮ ਚੌਧਰੀ, ਆਨੰਦ ਸਿੰਘਾਲ, ਨਰਿੰਦਰ ਸ਼ਰਮਾ, ਐਲ. ਈ ਮੋਹਿਤ ਮਹਿਤਾ, ਡਾ. ਕਮਲੇਸ਼ ਗਰਗ, ਜਗਦੀਸ਼ ਮਖੀਜਾ ਤੋ ਇਲਾਵਾ ਖਚਾ ਖਚ ਪੰਡਾਲ ਭਰਿਆ ਹੋਇਆ ਸੀ ਤੇ ਸਭ ਨੂੰ ਪ੍ਰਸ਼ਾਦ ਵੰਡਿਆ ਗਿਆ।

Send this to a friend