ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਯੁਵਕ ਕਲੱਬ ਤੇ ਰੈਟ ਰੀਬਨ ਕਲੱਬ ਵੱਲੋਂ ਹੈਲਮੈਟ ਅਵਰੇਅਰਨੈਸ ਤੇ ਪੋਸਟਰ ਮੇਕਿੰਗ ਮੁਕਾਬਲਾ

ਜਲੰਧਰ, 25 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਵਿਦਿਆ ਦੇ ਖੇਤਰ ਦੀ ਨਾਮਵਰ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਯੁਵਕ ਕਲੱਬ ਅਤੇ ਰੈਟ ਰੀਬਨ ਕਲੱਬ ਵਲੋਂ ਹੈਲਮੈਟ ਅਵਰੇਅਰਨੈਸ ਤੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ। ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਵਿਦਿਆਰਥੀਆਂ ਨੂੰ ਅੱਜ ਕੱਲ ਹੋ ਰਹੀਆਂ ਸੜਕ ਦੁਰਘਟਨਾਵਾਂ ਤੋਂ ਬਚਨ ਲਈ ਦੋ ਪਹੀਆ ਵਾਹਨ ਹੈਲਮੈਂਟ ਪਹਿਨ ਕੇ ਚਲਾਉਣ ਲਈ ਪਰੇਰਿਤ ਕੀਤਾ ਅਤੇ ਠਯਾਤਾਰਾ ਸਮੇਂ ਹੈਲਮੈਟ ਦੀ ਲੋੜੂ ਵਿਸ਼ੇ ਤੇ ਗਿਆਨ ਭਰਪੂਰ ਜਾਣਕਾਰੀ ਦਿੱਤੀ। ਉਨ੍ਹਾਂ ਇਹ ਵੀ ਕਿਹਾ ਕਿ ਵਾਹਨ ਚਲਾਉਂਦੇ ਸਮੇਂ ਲੜਕਿਆਂ ਦੇ ਨਾਲ-ਨਾਲ ਲੜਕੀਆਂ ਨੂੰ ਵੀ ਹੈਲਮੈਟ ਪਾਉਣੇ ਚਾਹੀਦੇ ਹਨ ਅਤੇ ਹੈਲਮੈਟ ਹਮੇਸ਼ਾਂ ਵਧੀਆ ਕੰਪਨੀ ਦਾ ਹੀ ਲੈਣਾ ਚਾਹੀਦਾ ਹੈ। ਡਾ. ਤਰਸੇਮ ਸਿੰਘ ਇੰਚਾਰਜ ਯੂਥ ਅਫੇਅਰਜ਼ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੁਕਾਬਲੇ ਵਿਚ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਹੈਲਮੈਟ ਨਾਲ ਸੰਬੰਧਿਤ ਪੋਸਟਰ ਬਣਾਏ ਗਏ, ਜਿਨ੍ਹਾਂ ਵਿਚ ਹੈਲਮੈਟ ਦੀ ਮਹਤੱਤਾ ਦਰਸਾਉਂਦੇ ਸਲੋਗਨ ਲਿਖੇ ਗਏ। ਇਸ ਮੌਕੇ ਜੱਜ ਦੀ ਭੂਮਿਕਾ ਪ੍ਰੋ. ਅਰੁਣਜੀਤ ਕੌਰ, ਡਾ. ਪਤਵੰਤ ਕੌਰ ਅਤੇ ਡਾ. ਗੀਤਾਂਜਲੀ ਮੋਦਗਿਲ ਨੇ ਨਿਭਾਈ। ਇਸ ਪੋਸਟਰ ਮੇਕਿੰਗ ਮੁਕਾਬਲੇ ਵਿਚ ਪਹਿਲਾ ਸਥਾਨ ਵਿਦਿਆਰਥੀ ਅਮਨਦੀਪ ਸਿੰਘ, ਦੂਜਾ ਸਥਾਨ ਰਾਗਵ ਸਿਆਲ ਅਤੇ ਤੀਜਾ ਸਥਾਨ ਸੋਨੀ ਮਹਿਤਾ ਅਤੇ ਸਵਾਤੀ ਸਿੰਘ ਨੇ ਪ੍ਰਾਪਤ ਕੀਤਾ। ਇਸ ਮੌਕੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਵਲੋਂ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਗਏ। ਇਸ ਮੌਕੇ ਪ੍ਰੋ. ਹਰੀਓਮ ਵਰਮਾ, ਪ੍ਰੋ. ਗਗਨਦੀਪ ਸਿੰਘ, ਪ੍ਰੋ. ਯੂਬੀਕ, ਡਾ. ਦਿਨਕਰ ਸ਼ਰਮਾ ਅਤੇ ਪ੍ਰੋ. ਰਤਨਾਕਰ ਮਾਨ ਵੀ ਹਾਜ਼ਰ ਸਨ।

Send this to a friend