ਨੌਜਵਾਨ ਪੀੜ੍ਹੀ ਦਾ ਤੰਬਾਕੂਨੋਸ਼ੀ ਵਲ ਰੁਝਾਨ ਚਿੰਤਾਜਨਕ : ਡਾ. ਮਲ

ਫਗਵਾੜਾ, 25 ਫਰਵਰੀ (ਅਸ਼ੋਕ ਸ਼ਰਮਾ, ਪਰਵਿੰਦਰ ਜੀਤ ਸਿੰਘ)-ਅਜ ਦੀ ਨੌਜੂਆਨ ਪੀੜੀ ਦਾ ਤੰਬਾਕੂਨੋਸ਼ੀ ਵਲ ਰੁਝਾਨ ਹੋਣਾ ਚਿੰਤਾ ਦਾ ਵਿਸ਼ਾ ਹੈ ਤੇ ਇਸ ਲਈ ਸਾਨੂੰ ਸਾਰਿਆਂ ਨੂੰ ਇਕਜੁਟ ਹੋਣ ਦੀ ਲੋੜ ਹੈ। ਇਹ ਸ਼ਬਦ ਜਿਲਾ ਡੈਂਟਲ ਹੈਲਥ ਅਫਸਰ ਡਾ. ਸੁਰਿੰਦਰ ਮਲ ਨੇ ਸਿਵਲ ਸਰਜਨ ਡਾ. ਹਰਪ੍ਰੀਤ ਸਿੰਘ ਕਾਹਲੋਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਚਲ ਰਹੇ 29 ਵੇਂ ਦੰਦਾਂ ਦੇ ਪੰਦਰਵਾੜੇ ਦੇ ਸੰਬੰਧ ਵਿਚ ਕਹੇ।ਉਨ੍ਹਾਂ ਕਿਹਾ ਕਿਦੇਖਿਆ ਗਿਆ ਹੈ ਕਿ ਸਕੂਲੀ ਬਚੇ ਗਲਤ ਸੋਸਾਇਟੀ ਵਿਚ ਪੈ ਕੇ ਇਨ੍ਹਾਂ ਗਲਤ ਆਦਤਾਂ ਦਾ ਸ਼ਿਕਾਰ ਹੋ ਜਾਂਦੇ ਹਨ।ਇਹੀ ਨਹੀਂ ਸਿਗਰਟਨੋਸ਼ੀ,ਹੁਕਾ ਪੀਣ ਨੂੰ ਸਟੇਟਸ ਸਿੰਬਲ ਮੰਨਣਾ ਉਨਾਂ ਨੂੰ ਮੂੰਹ ਦੇ ਨਾਲ ਨਾਲ ਹੋਰ ਕਈ ਤਰ੍ਹਾਂ ਦੇ ਕੈਂਸਰ ਵਲ ਧਕ ਰਿਹਾ ਹੈ।ਉਨ੍ਹਾਂ ਇਹ ਵੀ ਦਸਿਆ ਕਿ ਸਲਮ ਏਰੀਆ ਵਿਚ ਉਰਲ ਕੈਂਸਰ ਵਿਰੁਧ ਚਲਾਈ ਮੁਹਿੰਮ ਦੌਰਾਨ 15 ਸਾਲ ਦੇ ਬਚੇ ਵਿਚ ਗੁਟਖਾ ਖਾਣ ਦੇ ਕਾਰਣ ਰਲ ਕੈਂਸਰ ਦੇ ਸ਼ੁਰੂਆਤੀ ਲਛਣ ਪਾਏ ਗਏ ਹਨ ।ਟੀਮ ਵਲੋਂ ਉਕਤ ਬਚੇ ਦਾ ਇਲਾਜ ਸ਼ੁਰੂ ਕਰ ਦਿਤਾਗਿਆ ਹੈ। ਉਨ੍ਹਾਂ ਕਿਹਾ ਕਿ ਬਚਿਆਂ ਨੂੰ ਅਜਿਹੇ ਕੁਰਾਹੇ ਤੋਂਜਾਉਣ ਤੋਂ ਰੋਕਣਾ ਸਾਡੀ ਨੈਤਿਕ ਤੇ ਸਾਮਾਜਿਕ ਜਿੰਮੇਵਾਰੀਹੈ।
ਉਨ੍ਹਾਂ ਦਸਿਆ ਕਿ ਉਰਲ ਕੈਂਸਰ ਪ੍ਰਤੀ ਕਿਸੇ ਵੀ ਤਰ੍ਹਾਂ ਦੀਗਾਈਡੈਂਸ ਲਈ ਜਿਲੇ ਦੀ ਡੈਂਟਲ ਟੀਮ ਨਾਲ ਸੰਪਰਕ ਕੀਤਾ ਜਾ ਸਕਦਾ ਹੈ।ਸੀਨੀਅਰ ਮੈਡੀਕਲ ਅਫਸਰ ਡਾ. ਅਨੂਪ ਕੁਮਾਰ ਨੇ ਦਸਿਆ ਕਿ 12 ਫਰਵਰੀ ਤੋਂ ਲੈ ਕੇ 26 ਫਰਵਰੀ ਤਕ ਚਲਣ ਵਾਲੇ ਪੰਦਰਵਾੜੇ ਦੌਰਾਨ ਮੋਬਾਈਲਮੈਡੀਕਲ ਯੂਨਿਟ ਰਾਹੀਂ ਸਲਮ ਏਰੀਆ ਵਿਚ ਤੰਬਾਕੂਨੋਸ਼ੀ ਦੇਨ ਨੁਕਸਾਨਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦੇ ਉਦੇਸ਼ ਨਾਲ ਸਲਮ ਏਰੀਆ ਵਿਚ ਜਾ ਕੇ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਦੇਤਹਿਤ ਦੰਦਾਂ ਦੇ ਮਾਹਰ ਡਾਕਟਰਾਂ ਵਲੋਂ ਉਰਲ ਕੈਂਸਰ ਦੀ ਸਕਰੀਨਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਦਸਿਆ ਕਿ ਦਾਨਾਮੰਡੀ ਵਿਚ ਚਲਾਈ ਗਈ ਮੁਹਿੰਮ ਦੌਰਾਨ ਲੋਕਾਂ ਦੇ ਦੰਦਾਂ ਦਾ ਮੁਫਤ ਚੈਕਅਪ ਕੀਤਾ ਗਿਆ।
ਇਸ ਦੌਰਾਨ 5 ਮਰੀਜਾਂ ਵਿਚ ਕੈਂਸਰ ਦੇ ਸ਼ੁਰੂਆਤੀ ਲਛਣ ਪਾਏ ਗਏ ਤੇ ਉਨ੍ਹਾਂ ਦਾ ਇਲਾਜ ਸ਼ੁਰੂ ਕਰ ਦਿਤਾ ਗਿਆ ਹੈ।ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਲਈ ਵਚਨਬਧ ਹੈ।

Send this to a friend