‘ਵਿਰਕ ਫਰਟੀਲਿਟੀ ਸਰਵਿਸਿਜ਼ ਜਲੰਧਰ’ ਵੱਲੋਂ ਜ਼ਿਮਖ਼ਾਨਾ ਕਲੱਬ ਜਲੰਧਰ ਦੇ ਨਾਲ ਮਿਲਕੇ ਬੇਔਲਾਦਪਨ ਵਿਸ਼ੇ ’ਤੇ ਚਰਚਾ
ਜਲੰਧਰ, 25 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਅਜੋਕੀ ਜੀਵਨਸ਼ੈਲੀ ’ਚ ਮਿਲਾਵਟੀ ਖਾਦ ਪਦਾਰਥਾਂ ਕੀਟਨਾਸ਼ਕਾਂ ਦੀ ਵਧੇਰੇ ਵਰਤੋਂ ਅਤੇ ਤਨਾਵਪੂਰਣ ਜ਼ਿੰਦਗੀ ਦੇ ਕਾਰਣ ਭਾਰਤੀ ਜੋੜਿਆਂ ’ਚ ਬੇਔਲਾਦਪਨ ਦਾ ਰੋਗ ਬਹੁਤ ਖਤਰਨਾਕ ਤੇਜ਼ੀ ਨਾਲ ਫੈਲ ਰਿਹਾ ਹੈ।ਭਾਰਤ ਦੇ ਅਗ੍ਰਣੀ ਆਈ.ਵੀ.ਐਫ਼. ਕੇਂਦਰ ‘ਵਿਰਕ ਫਰਟੀਲਿਟੀ ਸਰਵਿਸਿਜ਼ ਜਲੰਧਰ’ ਨੇ ਹਾਲ ਹੀ ਵਿੱਚ ਜ਼ਿਮਖ਼ਾਨਾ ਕਲੱਬ ਜਲੰਧਰ ਦੇ ਨਾਲ ਮਿਲਕੇ ਬੇਔਲਾਦਪਨ ਦੇ ਵਿਸ਼ੇ ’ਤੇ ਚਰਚਾ ਕਰਦਿਆਂ ਇਸਦੇ ਕਾਰਣਾਂ ਅਤੇ ਇਲਾਜ਼ ਪ੍ਰਬੰਧਾਂ ’ਤੇ ਚਾਨਣਾ ਪਾਇਆ। ਵਿਰਕ ਹਸਪਤਾਲ ਜਲੰਧਰ ਦੀ ਮਾਹਿਰ ਡਾਕਟਰ ਅਨੁਪਮਾ ਚੋਪੜਾ, ਡਾ. ਨੇਹਾ ਗੋਇਲ (ਬੇਔਲਾਦਪਨ ਅਤੇ ਔਰਤ ਰੋਗਾਂ ਦੀ ਮਾਹਿਰ) ਨੇ ਲੇਡੀਜ਼ ਜਿਮਖ਼ਾਨਾ ਕਲੱਬ ਜਲੰਧਰ ਦੀਆਂ ਔਰਤਾਂ ਨਾਲ ਬੇਔਲਾਦਪਨ ਦੇ ਵੱਧਦੇ ਕਾਰਣਾਂ ’ਤੇ ਚਰਚਾ ਕਰਦਿਆਂ ਮਹੱਤਵਪੂਰਣ ਜਾਣਕਾਰੀ ਵੀ ਸਾਂਝੀ ਕੀਤੀ। ਗੱਲਬਾਤ ਦੌਰਾਨ ਡਾ. ਅਨੁਪਮਾ ਚੋਪੜਾ ਨੇ ਜ਼ੋਰ ਦਿੰਦਿਆਂ ਦੱਸਿਆ ਕਿ ਉਹ ਕਿਹੜਾ ਸਮਾਂ ਹੋ ਜਦੋਂ ਬੇਔਲਾਦਪਨ ਦੇ ਸ਼ਿਕਾਰ ਜੋੜੇ ਨੂੰ ਮਾਹਿਰ ਡਾਕਟਰ ਤੋਂ ਸਲਾਹ ਲੈਣ ਦੀ ਲੋੜ ਹੁੰਦੀ ਹੈ ਅਤੇ ਕਿਸ ਕਿਸਮ ਦੀ ਮੈਡੀਕਲ ਜਾਂਚ ਕਰਵਾਉਣੀ ਜ਼ਰੂਰੀ ਹੈ ਜਿਸ ਤੋਂ ਬੇਔਲਾਦਪਨ ਦਾ ਕਾਰਣ ਅਤੇ ਇਸਦੇ ਇਲਾਜ਼ ਬਾਰੇ ਜਾਣਕਾਰੀ ਮਿਲੇ? ਜਾਣਕਾਰੀ ਦਿੰਦਿਆਂ ਡਾ. ਅਨੁਪਮਾ ਚੋਪੜਾ ਨੇ ਆਈ.ਯੂ.ਆਈ./ਆਈ.ਵੀ.ਐਫ਼. ਅਤੇ ਇਕਸੀ ਵਰਗੀਆਂ ਇਲਾਜ਼ ਵਿਧੀਆਂ ਦੀ ਸਫਲਤਾ ਦਰ ਬਾਰੇ ਵੀ ਚਰਚਾ ਕੀਤੀ। ਲਿਖਣਯੋਗ ਹੈ ਕਿ ਬੇਔਲਾਦਪਨ ਦੇ ਕਾਰਣ ਅਤੇ ਇਲਾਜ਼ ਬਾਰੇ ਵਿਸਤਾਰਪੂਰਵਕ ਬਹੁਮੁੱਲ ਜਾਣਕਾਰੀ ਦੇਣ ਲਈ ਡਾ. ਅਨੁਪਮਾ ਚੋਪੜਾ ਅਤੇ ਡਾ. ਨੇਹਾ ਗੋਇਲ ਨੂੰ ਲੇਡੀਜ਼ ਜ਼ਿਮਖ਼ਾਨਾ ਕਲੱਬ ਜਲੰਧਰ ਦੇ ਮੈਂਬਰਾਂ ਅਤੇ ਪ੍ਰਬੰਧਕਾਂ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਹ ਵੀ ਲਿੱਖਣਯੋਗ ਹੈ ਕਿ ਵਿਰਕ ਹਸਪਤਾਲ ਜਲੰਧਰ ਨੇ ਪਿੱਛਲੇ 24 ਵਰ੍ਹਿਆਂ ਦੌਰਾਨ 15,000 ਤੋਂ ਵੀ ਵੱਧ ਜੋੜਿਆਂ ਨੂੰ ਅੰਤਰਰਾਸ਼ਟਰ ਪੱਧਰੀ ਇਲਾਜ਼ ਸੇਵਾਵਾਂ ਦੇ ਕੇ ਸੰਤਾਨ ਸੁੱਖ ਪ੍ਰਦਾਨ ਕਰਨ ’ਚ ਅਹਿਮ ਭੂਮਿਕਾ ਨਿਭਾਈ ਹੈ। ਵਿਰਕ ਹਸਪਤਾਲ ਜਲੰਧਰ ਭਾਰਤ ਦਾ ਪਹਿਲਾ ਆਈ.ਵੀ.ਐਫ਼. ਸੈਂਟਰ ਹੈ ਜਿਸ ਨੂੰ ਐਨ.ਏ.ਬੀ.ਐਚ ਸੇਫ-1 ਸੰਸਥਾਂ ਵੱਲੋਂ ਮਾਨਤਾ ਪ੍ਰਾਪਤ ਹੈ। ਵਿਰਕ ਹਸਪਤਾਲ ’ਚ ਅੰਤਰਰਾਸ਼ਟਰੀ ਪੱਧਰੀ ਸੁਵਿਧਾਵਾਂ ਉਪਲਬੱਧ ਹਨ ਜਿਵੇਂ ਕਿ ਵੇਟਿੰਗ ਏਰਿਆ, ਆਈ.ਵੀ.ਐਫ਼./ਇਕਸੀ ਲੈਬ ਅਤੇ ਥਿਏਟਰ, ਇੰਡੋਸਕੋਪੀ, ਯੂਕੇ, ਯੂਐਸ.ਏ ਅਤੇ ਆਸਟ੍ਰੇਲੀਆ ਵਰਗੇ ਦੇਸ਼ਾਂ ’ਚ ਪਾਈਆਂ ਜਾਣ ਵਾਲੀਆਂ ਲੈਪਰੋਸਕੋਪੀ ਥਿਏਟਰ ਐਂਡ ਪਾਥ ਲੈਬ ਸੁਵਿਧਾਵਾਂ ਵੀ ਵਿਰਕ ਹਸਪਤਾਲ ਜਲੰਧਰ ’ਚ ਉਪਲਬੱਧ ਹਨ।