ਸਾਈਕਲਿੰਗ ਖੇਡ ਵਿੱਚ ਇੱਕ ਵਾਰ ਫਿਰ ਭਾਰਤੀ ਸਾਈਕਲਿਸਟਾਂ ਨੇ ਭਾਰਤ ਲਈ ਸੋਨ ਤਗਮਿਆਂ ਨਾਲ ਭਾਰਤ ਦਾ ਝੰਡਾ ਬੁਲੰਦ ਕੀਤਾ। ਭਾਰਤੀ ਸਾਈਕਲਿਸਟਾਂ ਨੇ 2010 ਦੀਆਂ ਕਾਮਨਵੈਲਥ ਗੇਮਜ਼ ਤੋ ਬਾਅਦ ਲਗਾਤਾਰ ਭਾਰਤੀ ਸਾਈਕਲਿਸਟਾਂ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਅਨੇਕਾਂ ਤਗਮੇ ਜਿੱਤੇ। ਜੇਕਰ ਗੱਲ ਸਾਲ 2018 ਦੀ ਕਰੀਏ ਤਾਂ ਭਾਰਤੀ ਸਾਈਕਲਿਸਟਾਂ ਨੇ ਸਾਲ ਦੀ ਸ਼ੁਰੂਆਤ ਸ਼ਾਨਦਾਰ ਕੀਤੀ ਹੈ।38 ਵੀਂਆ ਸੀਨੀਅਰ, 25 ਵੀਂਆ ਜੂਨੀਅਰ ਏਸ਼ੀਆਈ ਟਰੈਕ ਸਾਈਕਿਲਿੰਗ ਚੈਂਪੀਅਨਸ਼ਿਪ 16 ਤੋਂ 21 ਫਰਵਰੀ 2018 ਨਿਲਾਈ (ਮਲੇਸ਼ੀਆ) ਵਿਖੇ ਹੋਈ, ਜਿੱਥੇ ਭਾਰਤੀ ਟੀਮ ਨੇ 4 ਸੋਨ ਤਮਗੇ ਅਤੇ 1 ਕਾਂਸੀ ਦਾ ਤਗਮਾ ਜਿੱਤਿਆ।ਇਸ ਚੈਂਪੀਅਨਸ਼ਿਪ ਵਿੱਚ ਪੁਰਸ਼ਾਂ ਦੇ ਜੂਨੀਅਰ ਵਰਗ ਦੇ ਮੁਕਾਬਲਿਆਂ ਵਿੱਚ ਸਾਰੇ ਸੋਨ ਤਗਮੇ ਭਾਰਤੀ ਸਾਈਕਲਿਸਟਾਂ ਨੇ ਜਿੱਤੇ।ਇਹਨਾਂ ਮੁਕਾਬਲਿਆਂ ਵਿੱਚ ਭਾਰਤੀ ਮਹਿਲਾ ਸਾਈਕਲਿੰਗ ਟੀਮ ਨੇ ਵੀ ਤਮਗੇ ਜਿੱਤੇ।ਭਾਰਤ ਦੀ ਸਟਾਰ ਸਾਈਕਲਿਸਟ ਡੀਬੋਰਾ ਨੇ ਸਪ੍ਰਿੰਟ, ਕੇਰੀਅਨ, ਵਿਅਕਤੀਗਤ ਟਾਈਮ ਟਰਾਇਲ, ਟੀਮ ਪਰਸ਼ੂਟ ਈਵੈਂਟ ਵਿੱਚ ,ਅਲੀਨਾ ਰੇਜੀ ਨੇ ਸਪ੍ਰਿੰਟ ਵਿਅਕਤੀਗਤ ਟਾਈਮ ਟਰਾਇਲ, ਕੇਰੀਅਨ ਈਵੈਂਟ ਵਿੱਚ,ਸੋਨਾਲੀ ਚਾਨੂੰ ਨੇ ਐਂੰਡੂਰਨ ਇਵੈਂਟਸ, ਟੀਮ ਪਰਸ਼ੂਟ ਈਵੈਂਟ ਵਿੱਚ , ਮਨੋਰਮਾ ਦੇਵੀ ਐਂਡਯੂਅਰਨ ਇਵੈਂਟਸ, ਟੀਮ ਪਰਸ਼ੂਟ ਈਵੈਂਟ ਵਿੱਚ ,ਅਮ੍ਰਿਤਾ ਰੀਗੁਨਾਥ ਪੁਆਇੰਟ ਰੇਸ ਈਵੈਂਟ ਵਿੱਚ ਪੁਰਸ਼ ਦੇ ਮੁਕਾਬਲਿਆਂ ਵਿੱਚ ਰਣਜੀਤ ਸਿੰਘ ਟੀਮ ਸਪ੍ਰਿੰਟ, ਵਿਅਕਤੀਗਤ ਟਾਈਮ ਟਰਾਇਲ 1000 ਮੀਟਰ ਈਵੈਂਟ ਵਿੱਚ ਸਹਿਲ ਕੁਮਾਰ ,ਟੀਮ ਸਪ੍ਰਿੰਟ, ਕੇਰੀਅਨ ਈਵੈਂਟ ਵਿੱਚ ਸਾਨਰਾਜ ਪੀ ,ਟੀਮ ਸਪ੍ਰਿੰਟ, ਵਿਅਕਤੀਗਤ ਸਪ੍ਰਿੰਟ, ਕੇਰੀਅਨ ਈਵੈਂਟ ਵਿੱਚ, ਮਨਜੀਤ ਸਿੰਘ ਇਡੋਰਸ ਈਵੈਂਟ ਵਿੱਚ ਭਾਰਤ ਲਈ ਤਗਮੇ ਜਿੱਤੇ।ਇਸ ਬਾਰੇ ਏਸ਼ੀਅਨ ਸਾਈਕਲਿੰਗ ਸੰਘ ਤੇ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਜਨਰਲ ਸਕੱਤਰ ਓਂਕਾਰ ਸਿੰਘ ਨੇ ਕਿਹਾ, ੂਅਸੀਂ ਕਾਮਨਵੈਲਥ ਗੇਮਜ਼ 2018 ਲਈ ਸਾਡੀ ਸਰਬੋਤਮ ਟੀਮ ਦਾ ਐਲਾਨ ਕੀਤਾ ਹੈ ਜਿੱਥੇ ਅਸੀਂ ਆਪਣੇ ਸਾਈਕਲਿਸਟਾਂ ਤੋਂ ਵਧੀਆ ਪ੍ਰਦਰਸ਼ਨ ਦੀ ਉਮੀਦ ਕਰ ਰਹੇ ਹਾਂ.ੂ ਰਾਸ਼ਟਰਮੰਡਲ ਖੇਡਾਂ ਵਿੱਚ ਸਾਡੇ ਕੋਲ ਵਧੀਆ ਰਿਕਾਰਡ ਨਹੀਂ ਹੈ ਪਰ ਇਸ ਸਾਲ ਸਾਡੇ ਸਾਈਕਲਿਸਟ ਵਧੀਆ ਤਿਆਰੀ ਕਰ ਰਹੇ ਹਨ ਅਤੇ ਉਹ ਇੰਗਲੈਂਡ, ਆਸਟ੍ਰੇਲੀਆ ਅਤੇ ਹੋਰਨਾਂ ਪ੍ਰਮੁੱਖ ਦੇਸ਼ਾਂ ਨੂੰ ਚੰਗਾ ਮੁਕਾਬਲਾ ਦੇਣਗੇ ,ਜੇਕਰ ਹਰ ਚੀਜ਼ ਸਾਡੀ ਯੋਜਨਾ ਮੁਤਾਬਕ ਚੱਲਦੀ ਹੈ ਤਾਂ ਭਾਰਤੀ ਮਹਿਲਾ ਸਾਈਕਲਿੰਗ ਟੀਮ ਵੀ ਤਮਗੇ ਜਿੱਤਗੀ।ਭਾਰਤੀ ਪੁਰਸ਼ ਜੂਨੀਅਰ ਸਾਈਕਲਿੰਗ ਟੀਮ ਦੇ ਸਾਈਕਲਿਸਟਾਂ ਏਸ (ਅੰਡੇਮਾਨ ਅਤੇ ਨਿਕੋਬਾਰ), ਮਹਾਰਾਸ਼ਟਰ ਦੇ ਮੇਯਰ ਪਵਾਰ ਅਤੇ ਮਣੀਪੁਰ ਦੇ ਜੇਮਸ ਸਿੰਘ ਨੇ 46.070 ਸਕਿੰਟ ਨਾਲ ਟੀਮ ਸਪਰਿਟ ਮੁਕਾਬਲੇ ਵਿੱਚ ਨਵਾਂ ਮਹਾਂਦੀਪ ਸਾਈਕਲਿੰਗ ਟਰੈਕ ਰਿਕਾਰਡ ਬਣਾਇਆ,ਇਸ ਤੋ ਪਹਿਲਾ ਇਹ ਰਿਕਾਰਡ 46.095 ਮਲੇਸ਼ੀਅਨ ਟੀਮ ਦੇ ਨਾਂ ਸੀ ।ਜੂਨੀਅਰ ਵਰਗ ਦੇ ਮੁਕਬਲਿਆ ਵਿੱਚ ਪਹਿਲੇ ਦਿਨ ਹੀ ਜਪਾਨ ਦੀ ਟੀਮ ਨੂੰ ਸਖਤ ਟੱਕਰ ਦਿੱਤੀ। ਸਾਡੇ ਨੌਜਵਾਨ ਸਨਸਨੀ ਸਾਈਕਲਿਸਟਾਂ ਈਸੋ, ਜੋ ਕਿ ਸਿਰਫ 17 ਸਾਲ ਨੇ ਕਰੀਅਨ ਅਤੇ ਵਿਅਕਤੀਗਤ ਸਪਿਰਟ ਈਵੈਟ ਵਿੱਚ ਸੋਨ ਤਗਮੇ ਜਿੱਤੇ। ਜਿਸ ਨਾਲ ਭਾਰਤ ਦੇ ਸਾਈਕਲਿੰਗ ਦਾ ਭਵਿੱਖ ਬਹੁਤ ਹੀ ਵਧੀਆ ਹੈ। ਭਾਰਤੀ ਟੀਮ ਦੀ ਕਾਰਗੁਜ਼ਾਰੀ ਵਿਚ ਦੂਜੀ ਖਾਸ ਗੱਲ ਇਹ ਸੀ ਕਿ ਸਾਰੇ ਖਿਡਾਰੀਆਂ ਨੇ ਆਪਣੇ ਨਿੱਜੀ ਸਮੇਂ ਵਿਚ ਸੁਧਾਰ ਲਿਆਂਦਾ ਅਤੇ ਤਕਰੀਬਨ ਸਾਰੇ ੲਵਿੈਟਾਂ ਵਿੱਚ ਨਵੇਂ ਕੌਮੀ ਰਿਕਰਡ ਕਾਇਮ ਕੀਤੇ। ਆਸ ਕਰਦੇ ਹਾਂ ਕੀ ਸਵਿਟਜ਼ਰਲੈਂਡ ਵਿਚ ਅਗਲੇ ਜੂਨੀਅਰ ਵਰਲਡ ਚੈਂਪੀਅਨਸ਼ਿਪ ਵਿਚ ਭਾਰਤੀ ਸਾਈਕਲਿਸਟ ਚੰਗਾ ਪ੍ਰਦਰਸ਼ਨ ਕਰਨਗੇ ,ਇਸ ਤਰ੍ਹਾਂ ਆਉਣ ਵਾਲੀਆਂ ਓਲੰਪਿਕ ਖੇਡਾਂ ਲਈ ਰਸਤਾ ਤਿਆਰ ਕਰਨਗੇ।