ਨੀਵੇਂ ਟਰਾਂਸਫ਼ਾਰਮਰ ਦੀਆਂ ਨੰਗੀਆਂ ਤਾਰਾਂ ਬਰੇਟਾ ਮੰਡੀ ਵਾਸੀਆਂ ਲਈ ਬਣੀਆਂ ਖ਼ੌਫ

ਬਰੇਟਾ, 25 ਫਰਵਰੀ (ਸੁਖਜਿੰਦਰ ਸੰਘਰੇੜੀ, ਖਾਲਸਾ ਕਾਹਨਗੜ੍ਹ, ਲਾਭ ਸਿੰਘ ਕਿਸ਼ਨਗੜ੍ਹ)- ਸਥਾਨਕ ਬਰੇਟਾ ਮੰਡੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਨਜ਼ਦੀਕ ਵਾਰਡ ਨੰ: 3 ਅੰਦਰ ਗਰਾਉਂਡ ਲੇਵਲ ਤੇ ਲੱਗੇ ਟਰਾਂਸਫ਼ਾਰਮਰ ਦੀਆਂ ਨੰਗੀਆਂ ਤਾਰਾਂ ਜੋ ਕਿ ਬਹੁਤ ਹੀ ਨੀਵੀਂਆਂ ਹਨ, ਜੋ ਕਿਸੇ ਸਮੇਂ ਵੀ ਕਿਸੇ ਭਿਆਨਕ ਹਾਦਸੇ ਨੂੰ ਜਨਮ ਦੇ ਸਕਦੀਆਂ ਹਨ, ਇਹ ਟਰਾਂਸਫ਼ਾਰਮਰ ਦੇ ਚੁਫੇਰੇ ਨਾਂ ਤਾਂ ਕੋਈ ਜੰਗਲਾ ਹੈ ਅਤੇ ਨਾਂ ਹੀ ਕੋਈ ਬੱਚਿਆਂ ਨੂੰ ਇਸ ਦੇ ਬਚਾਅ ਲਈ ਕੋਈ ਕੰਡਿਆਲੀ ਤਾਰ ਦਾ ਪ੍ਰਬੰਧ ਹੈ। ਇਸ ਦਾ ਵਸੋਂ ਵਾਲੀ ਜਗਾ ਵਿੱਚ ਹੋਣ ਕਰਕੇ ਵਾਰਡ ਵਾਸੀਆਂ ਨੂੰ ਹਰ ਵੇਲੇ ਡਰ ਸਤਾਉਂਦਾ ਰਹਿਦਾ ਹੈ। ਤਾਰਾਂ ਨੰਗੀਆਂ ਹਨ ਇਥੋਂ ਤੱਕ ਕਿ ਕੋਈ ਵਹੀਕਲ ਅਚਨਚੇਤ ਇਸ ਦੇ ਨਾਲ ਟਕਰਾ ਸਕਦਾ ਹੈ ਜਿਸ ਨਾਲ ਕੋਈ ਵਿਸਫੋਟਕ ਹੋਣ ਦਾ ਨਜਦੀਕੀ ਘਰਾਂ ਅਤੇ ਰਾਹਗੀਰਾਂ ਨੂੰ ਡਰ ਅਤੇ ਖ਼ੌਫ ਮਨਾਂ ਤੇ ਬਣਿਆ ਰਹਿੰਦਾ ਹੈ। ਇਸ ਦੀ ਸ਼ਿਕਾਇਤ ਵਾਰਡ ਵਾਸੀਆਂ ਅਤੇ ਆਮ ਜਨਤਾ ਵਲੋਂ ਅਨੇਕਾਂ ਵਾਰ ਸਬੰਧਿਤ ਅਧਿਕਾਰੀਆਂ ਕੋਲ ਕੀਤੀ ਜਾ ਚੁਕੀ ਹੈ ਪਰ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਇਸ ਨੂੰ ਕਦੇ ਵੀ ਇਨਸਾਨੀਅਤ ਨੂੰ ਖਤਰਾ ਸਮਝਦਿਆਂ ਵਿਸ਼ੇ ਵ-ਲ ਧਿਆਨ ਨਹੀ ਦਿੱਤਾ। ਸੋ ਮੰਡੀ ਵਾਸੀਆਂ ਦੀ ਪੁਰਜ਼ੋਰ ਮੰਗ ਹੈ ਕਿ ਜਾਂ ਤਾਂ ਟਰਾਂਸਫ਼ਾਰਮਰ ਨੂੰ ਗਰਾਉੰਡ ਲੇਬਲ ਤੋਂ ਉਪਰ ਚੁੱਕਿਆ ਜਾਵੇ ਜਾਂ ਫਿਰ ਇਸ ਦੇ ਚੁਫੇਰੇ ਜਾਲੀ ਦਾ ਪ੍ਰਬੰਧ ਕੀਤਾ ਜਾਵੇ।

Send this to a friend