ਮੋਰਿੰਡਾ, 25 ਫਰਵਰੀ (ਹਰਜਿੰਦਰ ਸਿੰਘ ਛਿੱਬਰ)- ਲੋਕ ਸੇਵਾ ਅੱਜ ਦੇ ਸਮੇਂ ਦੀ ਅਹਿਮ ਲੋੜ ਹੈ ਇਸ ਲਈ ਸਾਨੂੰ ਸਮਾਜ ਸੇਵਾ ਦੇ ਖ਼ੇਤਰ ਅਪਣਾ ਬਣਦਾ ਯੋਗਦਾਨ ਪਾਊਂਦੇ ਰਹਿਣਾ ਚਾਹੀਦਾ ਹੈ। ਉਪਰੋਤਕ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਸ਼੍ਰੀ ਚਮਕੌਰ ਸਾਹਿਬ ਦੇ ਵਿਧਾਇਕ ਚਰਨਜੀਤ ਸਿੰਘ ਚੰਨੀ ਕੈਬਨਿਟ ਮੰਤਰੀ ਪੰਜਾਬ ਨੇ ਨਜ਼ਦੀਕੀ ਪਿੰਡ ਢੰਗਰਾਲੀ ਵਿੱਖੇ ਸ਼ੋਸ਼ਲ ਵੈਲਫ਼ੇਅਰ ਕਲੱਬ ਢੰਗਰਾਲੀ ਵੱਲੋਂ ਅੱਖਾਂ ਦੇ 17ਵੇਂ ਮੁਫ਼ਤ ਅਪ੍ਰੇਸ਼ਨ ਕੈਂਪ ਵਿੱਚ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕਰਨ ਮੌਕੇ ਕੀਤਾ। ਉਨ੍ਹਾਂ ਕਲੱਬ ਦੇ ਇਸ ਸਮਾਜ ਭਲਾਈ ਉੱਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਲੱਬ ਵੱਲੋਂ ਹਰ ਸਾਲ ਲਗਾਏ ਜਾਂਦੇ ਅੱਖਾਂ ਦੇ ਮੁਫ਼ਤ ਅਪ੍ਰੇਸ਼ਨ ਕੈਂਪ ਲਈ ਪੰਜਾਬ ਸਰਕਾਰ ਕਲੱਬ ਨੂੰ ਹਰ ਸਾਲ ਇੱਕ ਲੱਖ ਰੁਪਏ ਦੀ ਸਹਾਇਤਾ ਦਿੰਦੀ ਰਹੇਗੀ। ਕੈਬਨਿਟ ਮੰਤਰੀ ਚੰਨੀ ਨੇ ਪਿੰਡ ਦੇ ਅਧੂਰੇ ਸਟੇਡੀਅਮ ਦੀ ਉਸਾਰੀ ਅਤੇ ਮੋਰਿੰਡਾ-ਕੁਰਾਲੀ ¦ਿਕ ਸੜ੍ਹਕ ਤੋਂ ਪਿੰਡ ਨੂੰ ਜਾਣ ਵਾਲੀ ਸੜ੍ਹਕ ਦੀ ਮੁਰੰਮਤ ਵੀ ਜਲਦ ਕਰਵਾਉਣ ਦਾ ਐਲਾਨ ਕੀਤਾ। ਕਲੱਬ ਦੇ ਪ੍ਰਧਾਨ ਨਿਰਮਲ ਸਿੰਘ ਬਾਠ ਦੀ ਅਗਵਾਈ ਚ ਪ੍ਰਬੰਧਕਾਂ ਵੱਲੋ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਸਨਮਾਨ ਚਿੰਨ੍ਹ ਦੇ ਕੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਦੱਸਣਯੋਗ ਹੈ ਕਿ ਸ਼ੋਸ਼ਲ ਵੈਲਫੇਅਰ ਕਲੱਬ ਢੰਗਰਾਲੀ ਵੱਲੋ ਹਰ ਸਾਲ ਹੀ ਅੱਖਾਂ ਦਾ ਮੁਫ਼ਤ ਅਪ੍ਰੇਸ਼ਨ ਕੈਂਪ ਲਗਾਇਆ ਜਾਂਦਾ ਹੈ। ਕਲੱਬ ਦੇ ਜਰਨਲ ਸਕੱਤਰ ਸਵਰਨ ਸਿੰਘ ਬਾਠ ਨੇ ਦੱਸਿਆ ਤਿੰਨ ਰੋਜਾ ਮੁਫ਼ਤ ਅਪ੍ਰੇਸ਼ਨ ਕੈਂਪ ਦੌਰਾਨ 340 ਵਿਅਕਤੀਆਂ ਦੀਆਂ ਅੱਖਾਂ ਦਾ ਚੈਕਅੰੱਪ ਕੀਤਾ ਗਿਆ। ਜਿਨ੍ਹਾ ਵਿੱਚੋਂ 60 ਵਿਅਕਤੀਆਂ ਨੂੰ ਅਪ੍ਰੇਸ਼ਨ ਲਈ ਚੁਣਿਆ ਗਿਆ ਚੁਣੇ ਗਏ ਮਰੀਜਾਂ ਵਿਚੋ ਲੋੜਮੰਦ ਮਰੀਜਾਂ ਨੂੰ ਮੁਫ਼ਤ ਲੈਨਜ ਵੀ ਪਾਏ ਗਏ ਅਤੇ ਸਮੂਹ ਮਰੀਜਾਂ ਨੂੰ ਕਲੱਬ ਵੱਲੋਂ ਮੁਫਤ ਦਵਾਈਆਂ ਦਿੱਤੀਆਂ ਗਈਆਂ। ਕੈਂਪ ਵਿੱਚ ਇਲਾਜ਼ ਕਰਵਾ ਰਹੇ ਮਰੀਜਾਂ ਲਈ ਖਾਣਾ ਅਤੇ ਰਹਾਇਸ ਦਾ ਪ੍ਰਬੰਧ ਵੀ ਕਲੱਬ ਵੱਲੋਂ ਹੀ ਕੀਤਾ ਗਿਆ। ਅੱਖਾਂ ਦੇ ਅਪ੍ਰੇਸ਼ਨ ਡਾ. ਚਰਨਜੀਤ ਸਿੰਘ ਦੀ ਟੀਮ ਵੱਲੋ ਕੀਤੇ ਗਏ। ਇਸ ਮੋਕੇ ਕੁਲਵੀਰ ਸਿੰਘ ਦਤਾਰਪੁਰ, ਸ਼ੇਰ ਸਿੰਘ ਸੰਗਤਪੁਰਾ ਸਾਬਕਾ ਸਰਪੰਚ, ਕੌਂਸਲਰ ਮਹਿੰਦਰ ਸਿੰਘ ਢਿੱਲੋ, ਸਿਕੰਦਰ ਸਿੰਘ ਸਹੇੜੀ ਪ੍ਰਧਾਨ ਆਮ ਆਦਮੀ ਪਾਰਟੀ ਬਲਾਕ ਮੋਰਿੰਡਾ, ਸੀਨੀਅਰ ਕਾਂਗਰਸੀ ਪੰਡਿਤ ਵਜੀਰ ਚੰਦ, ਗੁਰਪ੍ਰੀਤ ਸਿੰਘ ਬਾਠ ਸਰਪੰਚ ਢੰਗਰਾਲੀ, ਜਗਜੀਤ ਸਿੰਘ, ਅਵਤਾਰ ਸਿੰਘ ਰੰਗੀ, ਸਰਬਜੀਤ ਸਿੰਘ, ਦਲਬੀਰ ਸਿੰਘ, ਰਣਜੋਧ ਸਿੰਘ, ਹਰਜੋਤ ਸਿੰਘ ਢੰਗਰਾਲੀ ਯੂਥ ਆਗੂ ਅਤੇ ਪ੍ਰਹਿਲਾਦ ਸਿੰਘ ਢੰਗਰਾਲੀ ਆਦਿ ਹਾਜ਼ਰ ਸਨ।