ਕਸ਼ਮੀਰ ਦੇ ਉਪਰਲੇ ਹਿਸਿਆਂ ’ਚ ਭਾਰੀ ਬਰਫਬਾਰੀ

ਸ਼੍ਰੀਨਗਰ, 25 ਫਰਵਰੀ (ਪੀ.ਟੀ.)- ਜੰਮੂ-ਕਸ਼ਮੀਰ ਵਿਚ ਸ਼ਨੀਵਾਰ ਤਾਜ਼ਾ ਬਰਫਬਾਰੀ ਹੋਣ ਕਾਰਨ ਸਾਧਨਾ ਟਾਪ, ਜੀ-ਗਲੀ ਅਤੇ ਫਿਰਕਿਆਨ ਦਰੇ ਨੂੰ ਬੰਦ ਕਰ ਦਿਤਾ ਗਿਆ।ਇਸ ਕਾਰਨ ਕੰਟਰੋਲ ਰੇਖਾ ਨੇੜਲੇ ਵਖ-ਵਖ ਪਿੰਡਾਂ ਦਾ ਜ਼ਿਲਾ ਅਤੇ ਤਹਿਸੀਲ ਹੈਡ ਕੁਆਰਟਰ ਨਾਲੋਂ ਸੰਪਰਕ ਟੁਟ ਗਿਆ। ਕਸ਼ਮੀਰ ਦੇ ਉਪਰਲੇ ਹਿਸਿਆਂ ‘ਚ ਸ਼ਨੀਵਾਰ ਰਾਤ ਤਕ 4 ਇੰਚ ਤਕ ਬਰਫ ਪੈ ਚੁਕੀ ਸੀ।

Send this to a friend