ਲੁਧਿਆਣਾ- ਲੁਧਿਆਣਾ ਨਗਰ ਦੀ ਚੋਣ ਲਈ 95 ਵਾਰਡਾਂ ਵਿਚ ਵੋਟਾਂ ਪੈਣ ਦਾ ਅਮਲ ਅਜ ਸਵੇਰੇ 8 ਵਜੇ ਸ਼ੁਰੂ ਹੋਇਆ। ਸ਼ਾਮ 4 ਵਜੇ ਤਕ 62 ਫ਼ੀਸਦੀ ਤੋਂ ਵਧ ਪੋਲਿੰਗ ਹੋਈ ਹੈ। ਇਹ ਅੰਕੜਾ ਹੋਰ ਵਧ ਸਕਦਾ ਹੈ, ਕਿਉਂਕਿ ਕੁਝ ਪੋਲਿੰਗ ਬੂਥਾਂ ’ਤੇ ਦੇਰ ਤੱਕ ਵੋਟਿੰਗ ਚਲਦੀ ਰਹੀ। ਨਗਰ ਨਿਗਮ ਚੋਣ ਹਿੰਸਕ ਘਟਨਾਵਾਂ ਤੇ ਟਕਰਾਅ ਵਿਚਕਾਰ ਨੇਪਰੇ ਚੜ੍ਹ ਗਈ ਹੈ।ਅਜ ਸਵੇਰੇ ਮੌਸਮ ਖ਼ਰਾਬ ਹੋ ਗਿਆ ਸੀ ਪਰ ਬਾਰਸ਼ ਦੇ ਬਾਵਜੂਦ ਲੋਕ ਵੋਟਾਂ ਪਾਉਣ ਆ ਰਹੇ ਸਨ।ਜ਼ਿਲ੍ਹਾ ਪ੍ਰਸ਼ਾਸਨ ਚੋਣਾਂ ਨੂੰ ਪਾਰਦਰਸ਼ਤਾ, ਬਿਨਾ ਦਬਾਅ ਤੇ ਸ਼ਾਂਤੀਪੂਰਨ ਢੰਗ ਨਾਲ ਕਰਾਉਣਾ ਚਾਹੁੰਦੀ ਸੀ, ਜਿਸ ਵਿਚ ਬਹੁਤੀ ਸਫਲਤਾ ਹਾਸਲ ਨਹੀਂ ਹੋਈ।ਪੂਰਾ ਦਿਨ ਵਖ-ਵਖ ਵਾਰਡਾਂ ਤੋਂ ਲੜਾਈ ਝਗੜੇ ਦੀਆਂ ਖ਼ਬਰਾਂ ਆਉਂਦੀਆਂ ਰਹੀਆਂ।