May 1, 2026 8:25 pm

ਕਾਂਗਰਸ ਨੇ ਕੀਤਾ ਜ਼ਹਿਰ ਬੀਜਣ ਦਾ ਕੰਮ

ਮੋਦੀ ਦਾ ਸੋਨੀਆ ’ਤੇ ਪਲਟਵਾਰ, ਕਿਹਾ

image ਮੇਰਠ, 2 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਨੇ ਮੇਰਠ ਵਿੱਚ ਵਿਜੇਸ਼ੰਖਨਾਦ ਰੈਲੀ ਨੂੰ ਸੰਬੋਧਨ ਕੀਤਾ। ਮੋਦੀ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਮੇਰਠ ਦੀ ਧਰਤੀ ਨੂੰ ਵੀਰਾਂ ਦੀ ਧਰਤੀ ਕਰਾਰ ਦਿੱਤਾ। ਕੇਂਦਰ ਸਰਕਾਰ ‘ਤੇ ਹਮਲਾ ਬੋਲਦੇ ਹੋਏ ਮੋਦੀ ਨੇ ਕਿਹਾ, ‘‘1857 ਦੇ ਸੁਤੰਤਰਤਾ ਸੰਗ੍ਰਾਮ ਦੇ 150 ਸਾਲ ਪੂਰੇ ਹੋਣ ‘ਤੇ ਕੋਈ ਵੀ ਅਜਿਹਾ ਪ੍ਰੋਗਰਾਮ ਨਹੀਂ ਹੋਇਆ, ਜਿਸ ਨਾਲ ਲੋਕ ਇਸ ਬਾਰੇ ਜਾਣ ਸਕਣ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਨੇ ਦੂਜਿਆਂ ਦੇ ਬਲੀਦਾਨ ਨੂੰ ਕਦੇ ਸਨਮਾਨ ਨਹੀਂ ਦਿੱਤਾ। ਰੈਲੀ ਨੂੰ ਸੰਬੋਧਨ ਕਰਦੇ ਹੋਏ ਮੋਦੀ ਨੇ ਕਾਂਗਰਸ ਅਤੇ ਉੱਤਰ ਪ੍ਰਦੇਸ਼ ਦੀ ਸਮਾਜਵਾਦੀ ਪਾਰਟੀ ‘ਤੇ ਨਿਸ਼ਾਨਾ ਵੰਨ੍ਹਿਆ। ਕਾਂਗਰਸ ’ਤੇ ਸ਼ਬਦੀ ਵਾਰ ਕਰਦੇ ਹੋਏ ਮੋਦੀ ਨੇ ਸੋਨੀਆ ਗਾਂਧੀ

ਵਲੋਂ ਕਰਨਾਟਕ ਵਿੱਚ ਸ਼ਨੀਵਾਰ ਨੂੰ ਦਿੱਤੇ ‘ਜ਼ਹਿਰ ਦੀ ਖੇਤੀ’ ਦੇ ਬਿਆਨ ‘ਤੇ ਜ਼ੋਰਦਾਰ ਹਮਲਾ ਕੀਤਾ। ਉਨ੍ਹਾਂ ਨੇ ਕਿਹਾ, ‘‘ਰਾਹੁਲ ਗਾਂਧੀ ਨੇ ਆਪਣੀ ਮਾਂ ਸੋਨੀਆ ਗਾਂਧੀ ਨੂੰ ਕਿਹਾ ਸੀ ਕਿ ਸੱਤਾ ਜ਼ਹਿਰ ਹੁੰਦੀ ਹੈ। ਇਸ ਦੇ ਜਵਾਬ ’ਚ ਮੋਦੀ ਨੇ ਕਿਹਾ ਤਾਂ ਇਸ ਲਿਹਾਜ ਨਾਲ ਦੇਸ਼ ਵਿੱਚ ਹੁਣ ਤੱਕ ਸਭ ਤੋਂ ਜ਼ਿਆਦਾ ਸਮਾਂ ਕਾਂਗਰਸ ਦਾ ਸ਼ਾਸ਼ਨ ਦਾ ਰਿਹਾ ਹੈ, ਇਸ ਲਈ ਕਾਂਗਰਸ ਨੇ ਵੀ ਜ਼ਿਆਦਾ ਜ਼ਹਿਰ ਦਾ ਸੰਵਾਦ ਲਿਆ ਹੈ ਅਤੇ ਉਸ ਦੇ ਪੇਟ ਵਿੱਚ ਹੀ ਸਭ ਤੋਂ ਜ਼ਿਆਦਾ ਜ਼ਹਿਰ ਹੈ। ਇਸ ਦੇ ਨਾਲ ਹੀ ਮੋਦੀ ਨੇ ਕਿਹਾ ਕਿ ਕਾਂਗਰਸ ਵੰਡਕਾਰੀ ਦੀ ਨੀਤੀ ਨੂੰ ਅਪਣਾਉਂਦੀ ਹੈ ਅਤੇ ਇਹ ‘ਫੁਟ ਪਾਓ ਅਤੇ ਰਾਜ ਕਰੋ’ ਦੀ ਨੀਤੀ ’ਤੇ ਚਲਦੀ ਹੈ। ਕਾਂਗਰਸ ਨੇ ਦੇਸ਼ ਵਿੱਚ ਜ਼ਹਿਰ ਬੀਜਣ ਦਾ ਕੰਮ ਕੀਤਾ ਹੈ।
ਮੋਦੀ ਨੇ ਦਿੱਲੀ ‘ਚ ਅਰੁਣਾਚਲ ਪ੍ਰਦੇਸ਼ ਦੇ ਇਕ ਵਿਦਿਆਰਥੀ ਦੀ ਹੱਤਿਆ ਦੇ ਮਸਲੇ ‘ਤੇ ਸੋਨੀਆ ਗਾਂਧੀ ਨੇ ਨਿਸ਼ਾਨਾ ਵੰਨ੍ਹਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਦਿੱਲੀ ਵਿਚ ਮਣੀਪੁਰੀ ਔਰਤਾਂ ਨਾਲ ਮਾੜਾ ਵਰਤਾਅ ਅਤੇ ਅਫਰੀਕੀ ਔਰਤਾਂ ਨਾਲ ਬਦਸਲੂਕੀ ਕੀਤੇ ਜਾਣ ਦੇ ਮਸਲੇ ‘ਤੇ ਦਿੱਲੀ ਦੀ ‘ਆਪ‘ ਸਰਕਾਰ ‘ਤੇ ਵੀ ਹਮਲਾ ਬੋਲਿਆ। ਵਿਕਾਸ ਦੇ ਮਸਲੇ ‘ਤੇ ਉੱਤਰ ਪ੍ਰਦੇਸ਼ ਦੀ ਅਖਿਲੇਸ਼ ਸਰਕਾਰ ‘ਤੇ ਨਿਸ਼ਾਨਾ ਲਗਾਉਂਦੇ ਹੋਏ ਮੋਦੀ ਨੇ ਕਿਹਾ ਕਿ ਉੱਤਰ ਪ੍ਰਦੇਸ਼ ਵਿਚ ਬਿਜਲੀ ਜਾਣਾ ਖ਼ਬਰ ਨਹੀਂ ਹੈ, ਬਿਜਲੀ ਆਉਣਾ ਖ਼ਬਰ ਬਣ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਮੇਰਠ ਦੀ ਆਬਾਦੀ ਤੇਜ਼ੀ ਨਾਲ ਵਧ ਰਹੀ ਹੈ ਪਰ ਵਿਕਾਸ ਨਹੀਂ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਵਿਕਾਸ ਵਾਅਦਿਆਂ ਨਾਲ ਹੀ ਇਰਾਦਿਆਂ ਨਾਲ ਹੁੰਦਾ ਹੈ। ਉਨ੍ਹਾਂ ਨੇ ਸਮਾਜਵਾਦੀ ਪਾਰਟੀ ਮੁਖੀ ਮੁਲਾਇਮ ਸਿੰਘ ਯਾਦਵ ’ਤੇ ਹਮਲਾ ਕਰਦੇ ਹੋਏ ਕਿਹਾ ਇਹ ਪਾਰਟੀ ਸਮਾਜ ਵਿਰੋਧੀ ਪਾਰਟੀ ਹੈ। ਇੱਥੇ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਮੋਦੀ ਦਾ ਮੁਕਾਬਲਾ ਰੈਲੀਆਂ ਕਰ ਕੇ ਨਹੀਂ, ਵਿਕਾਸ ਕਰ ਕੇ ਕਰੋ।

Send this to a friend