ਫ਼ਤਹਿਗੜ੍ਹ ਸਾਹਿਬ, 23 ਫਰਵਰੀ (ਪੰਜਾਬ ਟਾਇਮਜ਼ ਬਿਊਰੋ)- “ਸ. ਸੁਰਜੀਤ ਸਿੰਘ ਕਾਲਾਬੂਲਾ ਮੈਂਬਰ ਐਸ.ਜੀ.ਪੀ.ਸੀ. ਅਤੇ ਜਰਨਲ ਸਕਤਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਵਡੇ ਭਰਾ ਸ. ਬਲਵਿੰਦਰ ਸਿੰਘ ਇੰਸਪੈਕਟਰ ਦੀ ਹੋਈ ਬੇਵਕਤੀ ਮੌਤ ‘ਤੇ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕਾਲਾਬੂਲਾ ਪਰਿਵਾਰ ਨਾਲ ਦੁਖ ਸਾਂਝਾ ਕਰਦੇ ਹੋਏ ਕਿਹਾ ਕਿ ਸ. ਬਲਵਿੰਦਰ ਸਿੰਘ ਬਹੁਤ ਹੀ ਨੇਕ ਤੇ ਗੁਰਸਿਖੀ ਜੀਵਨ ਵਿਚ ਰਹਿਣ ਵਾਲੇ ਇਨਸਾਨ ਸਨ । ਜਿਸ ਨਾਲ ਪਰਿਵਾਰ, ਸੰਬੰਧੀਆਂ ਅਤੇ ਸਾਨੂੰ ਇਕ ਬਹੁਤ ਵਡਾ ਘਾਟਾ ਪਿਆ ਹੈ। ਅਸੀਂ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਜਿਥੇ ਅਰਦਾਸ ਕਰਦੇ ਹਾਂ, ਉਥੇ ਸਭਨਾਂ ਨੂੰ ਭਾਣੇ ਵਿਚ ਰਹਿਣ ਦੀ ਵੀ ਅਰਜੋਈ ਕਰਦੇ ਹਾਂ। ਉਨ੍ਹਾਂ ਦੇ ਚਲੇ ਜਾਣ ਦੇ ਵਡੇ ਦੁੱਖ ਨੂੰ ਨਾ ਸਹਾਰਦੇ ਹੋਏ ਸ. ਸੁਰਜੀਤ ਸਿੰਘ ਕਾਲਾਬੂਲਾ ਨੂੰ ਛੋਟਾ ਜਿਹਾ ਅਟੈਕ ਆਇਆ ਹੈ, ਅਸੀਂ ਉਨ੍ਹਾਂ ਦੀ ਵੀ ਤੰਦਰੁਸਤੀ ਲਈ ਅਰਦਾਸ ਕਰਦੇ ਹਾਂ। ਸ. ਬਲਵਿੰਦਰ ਸਿੰਘ ਇੰਸਪੈਕਟਰ ਜੀ ਦਾ ਸੰਸਕਾਰ ਕਲ੍ਹ ਮਿਤੀ 24 ਫਰਵਰੀ ਨੂੰ ਉਨ੍ਹਾਂ ਦੇ ਪਿੰਡ ਕਾਲਾਬੂਲਾ ਵਿਖੇ ਹੋਵੇਗਾ। ਸਭ ਹਮਦਰਦਾਂ, ਸੰਬੰਧੀਆਂ, ਰਿਸਤੇਦਾਰਾਂ ਅਤੇ ਪਾਰਟੀ ਮੈਬਰਾਂ ਨੂੰ ਸੰਸਕਾਰ ਸਮੇਂ ਕਾਲਾਬੂਲਾ ਪਰਿਵਾਰ ਦੀ ਇਸ ਦੁਖ ਦੀ ਘੜੀ ਵਿਚ ਸਮੂਲੀਅਤ ਕਰਨ ਦੀ ਬੇਨਤੀ ਵੀ ਕਰਦੇ ਹਾਂ।”