May 10, 2026 6:01 pm

ਪੋਲ ਖੋਲ ਰੈਲੀ ’ਚ ਪਹੁੰਚੇ ਹਜ਼ਾਰਾ ਅਕਾਲੀ ਵਰਕਰ

ਸਰਦੂਲਗੜ੍ਹ, 23 ਫਰਵਰੀ (ਬਲਜੀਤ ਪਾਲ)- ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਝੁਨੀਰ ਵਿਖੇ ਕਾਂਗਰਸ ਸਰਕਾਰ ਦੀ ਪੋਲ ਖੋਲ ਰੈਲੀ ਕੀਤੀ ਗਈ। ਰੈਲੀ ’ਚ ਪਹੁੰਚੇ ਹਜ਼ਾਰਾ ਦੀ ਗਿਣਤੀ ’ਚ ਅਕਾਲੀ ਵਰਕਰਾਂ ਨੂੰ ਸਬੋਧਨ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕੈਬਨਿਟ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਵਿਸ਼ੇਸ ਤੌਰ ਤੇ ਪਹੁੰਚੇ। ਬੀਬਾ ਹਰਸਿਮਰਤ ਕੌਰ ਬਾਦਲ ਨੇ ਕਾਂਗਰਸ ਦੀ ।ਪੋਲ ਖੋਲਦਿਆ ਕਿਹਾ ਕਿ ਸੂਬੇ ਦੇ ਲੋਕਾਂ ਨਾਲ ਝੂਠੇ ਵਆਦੇ ਕਰਕੇ ਸਤਾ ‘ਚ ਆਈ ਕਾਂਥਗਰਸ ਦੀ ਸਰਕਾਰ ਹਰ ਫਰੰਟ ਤੇ ਫੇਲ ਹੋ ਚੁੱਕੀ ਹੈ। ਅਕਾਲੀ ਸਰਕਾਰ ਵੱਲੋ ਚਲਦੀਆਂ ਲੋਕ ਭਲਾਈ ਸਕੀਮਾਂ ਬੰਦ ਹੋਣ ਕਿਨਾਰੇ ਹਨ।ਗਰੀਬ ਪਰਿਵਾਰ ਆਟਾ-ਦਾਲ ਅਤੇ ਕਣਕ ਨੂੰ ਤਰਸ਼ ਗਏ ਹਨ।ਬਜੁਰਗ ਬੁਢਾਪਾ ਪੈਨਸ਼ਨ ਲਈ ਬੈਕਾਂ ਦੇ ਚੱਕਰ ਕੱਟ ਰਹੇ ਹਨ। ਸਰਕਾਰੀ ਕਰਮਚਾਰੀਆਂ ਨੂੰ ਤਨਖਾਹਾ ਨਹੀ ਮਿਲ ਰਹੀਆ। ਸੂਬੇ ਦੇ ਵਿਕਾਸ ਕਾਰਜ਼ ਠੱਪ ਹੋ ਚੁੱਕੇ ਹਨ।ਪਾਰਟੀ ਪ੍ਰਧਾਨ ਬਾਦਲ ਨੇ ਬੋਲਦਿਆਂ ਕਿਹਾ ਕਿ ਕਾਂਗਰਸ ਸਰਕਾਰ ‘ਚ ਕਾਂਗਰਸੀਆਂ ਦੀ ਸਹਿ ਤੇ ਪੁਲਸ ਪ੍ਰਸ਼ਾਂਸਨ ਵੱਲੋ ਜੋ ਧੜਾ-ਧੜ ਝੂਠੇ ਪਰਚੇ ਦਰਜ਼ ਕੀਤੇ ਜਾ ਰਹੇ ਹਨ ਉਨਾਂ ਦੀਆ ਉਹ ਲਿਸਟਾ ਬਣਾ ਰਹੇ ਹਨ ਕਿ ਕਿਸ ਕਾਂਗਰਸੀ ਵਰਕਰ ਦੀ ਸਹਿ ਤੇ ਕੌਣ ਅਫਸਰ ਅਕਾਲੀ ਵਰਕਰਾਂ ਤੇ ਪਰਚੇ ਦਰਜ਼ ਕਰ ਰਿਹਾ ਹੈ।ਉਨਾਂ ਕਿਹਾ ਕਿ ਅਕਾਲੀ ਸਰਕਾਰ ਆਉਣ ਤੇ ਸਭ ਤੋ ਹਿਸਾਬ ਲਿਆ ਜਾਵੇਗਾ।ਕੋਈ ਅਫਸਰ ਇਹ ਨਾ ਸਮਝੇ ਕਿ ਉਹ ਸੇਵਾ-ਮੁੱਕਤ ਹੋ ਜਾਵੇਗਾ ਕਿਉਕਿ ਸਾਨੂੰ ਖੁੱਡਾਂ ‘ਚੋ ਚੂਹੇ ਕੱਢਣੇ ਆਉਦੇ ਹਨ। ਉਨ੍ਹਾਂ ਕਿਹਾ ਕਿ ਜੋ ਅਕਾਲੀ ਵਰਕਰਾਂ ਨੂੰ ਡਰਾਂ-ਧਮਕਾ ਰਹੇ ਹਨ ਉਨਾਂ ਨੂੰ ਨਹੀ ਪਤਾ ਕਿ ਅਕਾਲੀ ਪਾਰਟੀ ਜੂਝਾਰੂਆਂ ਦੀ ਪਾਰਟੀ ਹੈ ਕਿਉਕਿ ਅੱਜ ਅਕਾਲੀ ਦਲ ’ਚ ਵੱਡੀ ਉਮਰ ਦੇ ਜੋ ਵਰਕਰ ਹਨ ਉਨਾਂ ’ਚੋਂ ਅੱਧ ਤੋ ਜਿਆਦਾ ਵਰਕਰਾ ਨੇ ਪਾਰਟੀ ਲਈ ਕਈ-ਕਈ ਸਾਲ ਜੇਲਾਂ ਕੱਟੀਆ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਵੱਲੋਂ ਚੌਣਾਂ ਸਮੇਂ ਕੀਤੇ ਵਾਦਿਆ ’ਚੋਂ ਇਕ ਵੀ ਪੂਰਾ ਨਹੀ ਕੀਤਾ ਗਿਆ। ਸੂਬੇ ਦਾ ਹਰ ਵਰਗ ਕਾਂਗਰਸ ਸਰਕਾਰ ਤੋ ਨਿਰਾਜ਼ ਚੱਲ ਰਿਹਾ ਹੈ। ਮੈਂਬਰ ਰਾਜ ਸਭਾ ਬਲਵਿੰਦਰ ਸਿੰਘ ਭੂੰਦੜ ਨੇ ਬੋਲਦਿਆ ਕਿਹਾ ਕਿ ਕਾਂਗਰਸ ਦੀ ਸਰਕਾਰ ਬਣਨ ਤੋ ਬਆਦ ਸੂਬੇ ਦੇ ਲੋੜ੍ਹਬੰਦ ਪਰਿਵਾਰ ਪਹਿਲਾ ਤੋ ਚਲਦੀਆਂ ਲੋਕ ਭਲਾਈ ਸਕੀਮਾਂ ਲੈਣ ਲਈ ਤਰਸ਼ ਗਏ ਹਨ ਹੁਣ ਲੋਕਾਂ ਦਾ ਕਾਂਗਰਸ ਤੋ ਵਿਸ਼ਵਾਸ ਉਡ ਚੁੱਕ ਹੈ। ਉਨਾਂ ਕਿਹਾ ਕਿ ਆਉਣ ਵਾਲੀਆਂ 2019 ਦੀਆਂ ਲੋਕ ਸਭਾ ਚੀਣਾ ਧੋਰਾਨ ਦੇਸ਼ ਭਰ ‘ਚ ਹੀ ਕਾਂਗਰਸ ਦਾ ਭੋਗ ਪੈ ਜਾਵੇਗਾ।ਹਲਕਾ ਵਿਧਾਇਕ ਸਰਦੂਲਗੜ੍ਹ ਦਿਲਰਾਜ ਸਿੰਘ ਭੂੰਦੜ ਨੇ ਰੈਲੀ ‘ਚ ਪਹੁੰਚੇ ਅਕਾਲੀ ਵਰਕ੍ਰਾ ਦਾ ਧੰਨਵਾਦ ਕੀਤਾ ਅਤੇ ਆਏ ਹੋਏ ਪਾਰਟੀ ਆਗੂਆਂ ਨੂੰ ਜੀਆਇਆ ਨੂੰ ਕਿਹਾ।ਇਸ ਮੌਕੇ ਡਾਂ ਨਿਸ਼ਾਨ ਸਿੰਘ, ਜ਼ਿਲਾਂ ਪ੍ਰਧਾਨ ਗੁਰਮੇਲ ਸਿੰਘ ਫੱਫੜੇ, ਸ਼ਹਿਰੀ ਪ੍ਰਧਾਨ ਪ੍ਰੇਮ ਔਰੜਾ, ਚੈਅਰਮੈਨ ਸੁਖਦੇਵ ਸਿੰਘ ਚੈਨੇਵਾਲਾ, ਗੁਰਸੇਵਕ ਸਿੰਘ ਖਹਿਰਾ, ਜਤਿੰਦਰ ਸਿੰਘ ਸੋਢੀ, ਸੁਨੀਲ ਜੈਨ ਘੱਪਾ,ਯੂਥ ਪ੍ਰਧਾਨ ਜਗਪਾਲ ਖਹਿਰਾ, ਤਰਸੇਮ ਸਿੰਘ, ਜਸਵੀਰ ਸਿੰਘ ਮੱਲਵਾਲਾ, ਜਗਦੀਪ ਸਿੰਘ ਢਿੱਲੋ, ਗੁਰਪ੍ਰੀਤ ਸਿੰਘ ਝੱਬਰ, ਸੁਰਜੀਤ ਸਿੰਘ ਰਾਏਪੁਰ, ਸਰਪੰਚ ਬਲਵਿੰਦਰ ਸਿੰਘ ਅਲੀਕੇ, ਸਰਪੰਚ ਬਲਵਿੰਦਰ ਸਿੰਘ ਚਹਿਲਾਵਾਲੀ ਆਦਿ ਹਾਜ਼ਰ ਸਨ।

Send this to a friend