May 1, 2026 7:57 pm

ਪੰਜਾਬ ’ਚ ਨਸ਼ੇ ਦਾ ਕਾਰੋਬਾਰ ਸਿਆਸਤਦਾਨਾਂ ਦੀ ਦੇਣ : ਮਨਪ੍ਰੀਤ

image  ਘਨੌਲੀ, 2 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਪੰਜਾਬ ਵਿੱਚ ਨਸ਼ੇ ਦਾ ਕਾਰੋਬਾਰ ਕਿਸੇ ਗੁਆਂਢੀ ਰਾਜ ਦੀ ਨਹੀਂ, ਸਗੋਂ ਪੰਜਾਬ ਦੇ ਸਿਆਸਤਦਾਨਾਂ ਦੀ ਦੇਣ ਹੈ। ਦੇਸ਼ ਨੂੰ ਅਗਰੇਜ਼ਾਂ ਤੋਂ ਆਜ਼ਾਦ ਕਰਵਾਉਣ ਲਈ ਵਿਦੇਸ਼ਾਂ ਵਿੱਚ ਜਾ ਕੇ ਆਪਣੀ ਜਾਨ ਦੀ ਕੁਰਬਾਨੀ ਦੇਣ ਵਾਲੇ ਪੰਜਾਬ ਦੇ ਸੂਰਵੀਰ ਯੋਧਿਆਂ ਦੀ ਧਰਤੀ ਨੂੰ ਅੱਜ ਆਪਣੇ ਪੁੱਤਾਂ ਤੋਂ ਹੀ ਖਤਰਾ ਪੈਦਾ ਹੋ ਰਿਹਾ ਹੈ। ਭਾਵ ਪੰਜਾਬ ਦੀ ਧਰਤੀ ਦੇ ਗਬਰੂ ਅੱਜ ਨਸ਼ੇ ਦੀ ਦਲ-ਦਲ ਵਿੱਚ ਫਸ ਕੇ ਜਿੱਥੇ ਪੰਜਾਬ ਦੀ ਧਰਤੀ ਤੇ ਹੀ ਬੋਝ ਬਣਦੇ ਜਾ ਰਹੇ ਹਨ, ਉ¤ਥੇ ਹੀ ਉਹੋ ਆਪਣੇ ਮਾਪਿਆਂ ਅਤੇ ਦੇਸ਼ ਲਈ ਇੱਕ ਬਹੁਤ ਵੱਡੀ ਚੁਣੌਤੀ ਬਣਦੇ ਜਾ ਰਹੇ ਹਨ। ਉਕਤ ਵਿਚਾਰ ਨਜ਼ਦੀਕੀ ਪਿੰਡ ਲੋਹਗੜ ਫਿੱਡੇ ਵਿਖੇ ਯੂਥ ਸਰਵਿਸਿਜ਼ ਕਲੱਬ ਵੱਲੋਂ ਕਰਵਾਏ ਜਾ ਰਹੇ 30ਵੇਂ ਬਾਬਾ ਮਸਤ ਯਾਦਗਰੀ

ਟੂਰਨਾਮੈਂਟ ਦੇ ਚੌਥੇ ਦਿਨ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ ਪੀਪਲ ਪਾਰਟੀ ਆਫ ਪੰਜਾਬ ਦੇ ਪ੍ਰਧਾਨ ਸਰਦਾਰ ਮਨਪ੍ਰੀਤ ਸਿੰਘ ਬਾਦਲ ਨੇ ਲੋਕਾਂ ਨਾਲ ਸਾਂਝੇ ਕਰਦੇ ਹੋਏ ਕਿਹਾ ਕਿ ਪੰਜਾਬ ’ਚ ਵਗ ਰਿਹਾ ਨਸ਼ੇ ਦਾ ਛੇਵਾਂ ਦਰਿਆ ਪੰਜਾਬੀਆਂ ਲਈ ਬਹੁਤ ਵੱਡੀ ਚੁਣੌਤੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਇਹ ਨਸ਼ਾ ਗੁਆਂਢੀ ਰਾਜਾਂ ਤੋਂ ਬਾਰਡਰਾਂ ਰਸਤੇ ਆਉਂਦਾ ਹੈ ਪਰ ਇਹ ਨਸ਼ਾ ਪੰਜਾਬ ਦੇ ਹੀ ਸਿਆਸਤਦਾਨਾਂ ਦੀ ਹੀ ਦੇਣ ਹੈ। ਉਨ੍ਹਾਂ ਕਿਹਾ ਕਿ ਜਦੋਂ ਦੇਸ਼ ਦੇ ਲੋਕ ਪੂਰੀ ਤਰ੍ਹਾਂ ਜਾਗਰੂਕ ਹੋ ਜਾਣਗੇ ਅਤੇ ਚੋਰ ਤੇ ਚੌਕੀਦਾਰ ਦੀ ਪਛਾਣ ਕਰਨ ਦੇ ਯੋਗ ਹੋ ਜਾਣਗੇ ਤਾਂ ਦੇਸ਼ ਵਿੱਚੋਂ ਗਰੀਬੀ ਆਪਣੇ ਆਪ ਹੀ ਖਤਮ ਹੋ ਜਾਵੇਗੀ। ਪੰਜਾਬ ਦੇ ਕੈਬਿਨੇਟ ਮੰਤਰੀ ਦੇ ਡਰੱਗ ਮਾਫੀਆ ਨਾਲ ਜੁੜੇ ਹੋਣ ਵਾਰੇ ਪੁੱਛਣ ’ਤੇ ਉਨ੍ਹਾਂ ਕਿਹਾ ਕਿ ਜੇਕਰ ਮਜੀਠੀਆ ਸਾਹਿਬ ਸੱਚੇ ਹਨ ਤਾਂ ਉਨ੍ਹਾਂ ਨੂੰ ਮੇਰੀ ਇਹੇ ਨਸੀਹਤ ਹੈ ਕਿ ਉਹੋ ਕਿਸੇ ਵੀ ਕਿਸਮ ਦੀ ਜਾਂਚ ਪੜਤਾਲ ਤੋਂ ਨਾ ਘਬਰਾਉਣ ਤੇ ਇਹੇ ਜਾਂਚ ਪੰਜਾਬ ਪੁਲਿਸ ਦੀ ਬਜਾਏ ਕਿਸੇ ਦੂਜੇ ਰਾਜ ਦੀ ਪੁਲਿਸ ਜਾਂ ਕਿਸੇ ਹੋਰ ਰਾਜ ਦੀ ਅਦਾਲਤ ਦੇ ਜੱਜ ਤੋਂ ਕਰਵਾਈ ਜਾਵੇ ਤਾਂ ਜੋ ਲੋਕਾਂ ਦੇ ਸਾਹਮਣੇ ਸੱਚਾਈ ਆ ਸਕੇ। ਉਨ੍ਹਾਂ ਕਿਹਾ ਦੇਸ਼ ਨੂੰ ਜਿੱਥੇ ਭ੍ਰਿਸ਼ਟ ਸਿਆਸਤਦਾਨਾਂ ਤੋਂ ਬਚਾਉਣ ਦੀ ਲੋੜ ਹੈ, ਉ¤ਥੇ ਹੀ ਦੇਸ਼ਵਾਸੀਆਂ ਨੂੰ ਚੰਗੀ ਸੋਚ ਰੱਖਣ ਵਾਲੇ ਨੇਤਾਵਾਂ ਦੀ ਵੀ ਸਖਤ ਲੋੜ ਹੈ। ਆਉਣ ਵਾਲੀਆਂ ਲੋਕ ਸਭਾ ਚੋਣਾਂ ਬਾਰੇ ਪੁੱਛਣ ’ਤੇ ਮਨਪ੍ਰੀਤ ਬਾਦਲ ਨੇ ਕਿਹਾ ਕਿ ਪਾਰਟੀ ਲੋਕ ਸਭਾ ਦੀਆਂ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਹੈ। ਕਿਸੇ ਪਾਰਟੀ ਨਾਲ ਗਠਜੋੜ ਕਰਨ ਵਾਰੇ ਪੁੱਛਣ ’ਤੇ ਉਨ੍ਹਾਂ ਕਿਹਾ ਕਿ ਹਾਲੇ ਤੱਕ ਪੀ.ਪੀ.ਪੀ. ਖੁਦ ਸਾਂਝੇ ਮੋਰਚੇ ਦੇ ਝੰਡੇ ਹੇਠ ਲੋਕ ਸਭਾ ਦੀ ਚੋਣ ਲੜੇਗੀ, ਪਰ ਲੋੜ ਪੈਣ ’ਤੇ ਸਾਡੀ ਵਿਚਾਰਧਾਰਾ ਨਾਲ ਸਹਿਮਤ ਪਾਰਟੀਆਂ ਦੀ ਹਿਮਾਇਤ ਲਈ ਜਾ ਉਨ੍ਹਾਂ ਨੂੰ ਹਿਮਾਇਤ ਦਿੱਤੀ ਵੀ ਜਾ ਸਕਦੀ ਹੈ। ਪੰਜਾਬ ਵਿੱਚ ਪੁੱਤ ਬਚਾਓ ਮੁੰਹਿਮ ਚਲਾਉਣ ਬਾਰੇ ਪੁੱਛਣ ’ਤੇ ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦਾ ਗਬਰੂ ਨਸ਼ੇ ਦੀ ਦਲ-ਦਲ ਵਿਚ ਫਸਿਆ ਹੋਣ ਕਾਰਨ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ ਇਸ ਲਈ ਜੇਕਰ ਪੰਜਾਬ ਦਾ ਗਬਰੂ ਖੁੱਦ ਜਾਗ ਜਾਵੇਗਾ ਅਤੇ ਉਸ ਦੀਆਂ ਰਗਾਂ ਵਿੱਚ ਆਪਣੇ ਆਪ ਹੀ ਸ਼ਹੀਦਾਂ ਦੇ ਸੁਪਨਿਆਂ ਦਾ ਖੂਨ ਦੌੜ ਜਾਵੇਗਾ ਤਾਂ ਉਹੋ ਬਾਕੀ ਸਮਾਜਿਕ ਬੁਰਾਈਆਂ ’ਤੇ ਖੁੱਦ ਹੀ ਕਾਬੂ ਪਾ ਲੈਣਗੇ, ਕਿਉਂਕਿ ਜੇਕਰ ਪੰਜਾਬ ਦੇ ਪੁੱਤ ਹੀ ਨਸ਼ੇੜੀ ਹੋ ਗਏ ਤਾਂ ਪੰਜਾਬ ਦੀਆਂ ਧੀਆਂ ਭੈਣਾ ਦੀ ਰਾਖੀ ਕੌਣ ਕਰੇਗਾ? ਇਸ ਲਈ ਪੁੱਤ ਬਚਾਓ ਮੁੰਹਿਮ ਸ਼ੁਰੂ ਕੀਤੀ ਹੈ। ਉਨ੍ਹਾਂ ਕਿਹਾ ਕਿ ਇੱਕ ਮਹੀਨੇ ਦੀ ਮਿਹਨਤ ਕਰਕੇ ਅਸੀਂ ਪੰਜਾਬ ਦੇ ਡਾਕਟਰਾਂ, ਸਾਫ ਸ਼ਵੀ ਵਾਲੇ ਸਿਆਸਤਦਾਨਾਂ, ਐ¤ਨ.ਜੀ.ਓ. ਚਾਲਕਾਂ, ਫੌਜ ਜਾਂ ਹੋਰ ਰੱਖਿਆ ਸੇਨਾਵਾਂ ਤੋਂ ਰਿਟਾਇਰਡ ਹੋਏ ਸੂਝਵਾਨ ਲੋਕਾਂ ਅਤੇ ਪਿੰਡਾਂ ਤੇ ਸ਼ਹਿਰਾਂ ਦੇ ਕਲੱਬਾਂ ਦੇ ਸਹਿਯੋਗ ਨਾਲ 1 ਮਾਰਚ ਨੂੰ ਪੰਜਾਬ ਦੀ ਅਸਲੀ ਤਸਵੀਰ ਲੋਕਾਂ ਦੇ ਸਾਹਮਣੇ ਪੇਸ਼ ਕਰਕੇ ਪੰਜਾਬ ਦੀ ਧਰਤੀ ਨੂੰ ਮੁੜ ਸੂਰਵੀਰਾਂ ਤੇ ਯੋਧਿਆਂ ਦੀ ਧਰਤੀ ਬਣਾਉਣ ਅੱਗੇ ਵਧਾਂਗੇ। ਇਸ ਮੌਕੇ ਜ਼ਿਲ੍ਹਾ ਪ੍ਰਸ਼ਾਦ ਰੂਪਨਗਰ ਦੀ ਮੈਂਬਰ ਬੀਬੀ ਮਨਜੀਤ ਕੌਰ ਬਲਾਕ ਸੰਮਤੀ ਰੂਪਨਗਰ ਦੇ ਮੈਂਬਰ ਮਾਸਟਰ ਅਵਤਾਰ ਸਿੰਘ ਲੌਦੀਮਾਜਰਾ, ਕੁਲਦੀਪ ਸਿੰਘ ਤੇ ਕੁਲਜੀਤ ਸਿੰਘ ਗੋਲੀਆ ਪੰਚ ਘਨੌਲੀ, ਕਲੱਬ ਦੇ ਪ੍ਰਧਾਨ ਸੁਖਵਿੰਦਰ ਸਿੰਘ, ਮੀਤ ਪ੍ਰਧਾਨ ਪਰਮਜੀਤ ਸਿੰਘ, ਸਕੱਤਰ ਜਸਪ੍ਰੀਤ ਸਿੰਘ ਜੱਸੂ, ਖਜ਼ਾਨਚੀ ਹਰਿੰਦਰ ਸਿੰਘ, ਪਿੰਡ ਦੇ ਸਰਪੰਚ ਤਜਿੰਦਰ ਸਿੰਘ, ਡੇਰਾ ਕਮੇਟੀ ਦੇ ਪ੍ਰਧਾਨ ਨਿਰਮਲ ਸਿੰਘ, ਖਜ਼ਾਨਚੀ ਦਲਜੀਤ ਸਿੰਘ, ਜਸਪਾਲ ਸਿੰਘ, ਗੋਰਮੇਲ ਸਿੰਘ ਲੌਦੀਮਾਜਰਾ, ਲੰਬੜਦਾਰ ਬੰਤਾ ਸਿੰਘ ਗੁਰਦੁਆਰਾ ਸਾਹਿਬ ਕਮੇਟੀ ਦੇ ਮੁਖੀ ਬਿਕਰਮ ਸਿੰਘ ਅਤੇ ਮਨਮੋਹਨ ਸਿੰਘ ਸੋਨੂੰ ਨੂੰਹੋਂ ਆਦਿ ਵੀ ਸ਼ਾਮਲ ਸਨ।

Send this to a friend