ਮਹਿਤਪੁਰ, 23 ਫਰਵਰੀ (ਅਸ਼ੋਕ ਚੋਹਾਨ)- ਮਹਿਤਪੁਰ ਦੇ ਉਘੇ ਸਮਾਜ ਸੇਵਕ ਅਤੇ ਕੋਸਲਰ ਮਹਿੰਦਰਪਾਲ ਸਿੰਘ ਟੁਰਨਾ ਨੂੰ ਉਸ ਸਮੇ ਗਹਿਰਾ ਸਦਮਾ ਲਗਾ ਜਦੋਂ ਉਹਨਾਂ ਦੇ ਮਾਤਾ ਸੁਰਜੀਤ ਕੌਰ ਦਾ ਦਿਹਾਂਤ ਹੋ ਗਿਆ ਸੀ। ਉਨ੍ਹਾਂ ਆਖਰੀ ਸਾਹ ਵੀਰਵਾਰ 22 ਫਰਵਰੀ ਨੂੰ ਸ਼ਾਮ 4 ਵਜੇ ਲਏ। ਉਹ ਅਚਾਨਕ ਬਿਮਾਰ ਹੌਏ ਜਿਸ ਦੇ ਚਲਦਿਆ ਉਨ੍ਹਾਂ ਸੰਸਾਰਕ ਯਾਤਰਾ ਪੂਰੀ ਕਰਦਿਆਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਦਿੱਤੀ। ਇਸ ਮੌਕੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਸ਼ਖਸੀਅਤਾਂ ਵਲੋਂ ਸ: ਮਹਿੰਦਰ ਪਾਲ ਸਿੰਘ ਟੁਰਨਾ ਨਾਲ ਦੁਖ ਸਾਂਝਾ ਕੀਤਾ ਗਿਆ । ਇਸ ਮੋਕੇ ਹਲਕੇ ਦੇ ਇੰਚਾਰਜ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ , ਕਾਂਗਰਸ ਸਪੋਕਸਮੈਨ ਨਵਜੋਤ ਸਿੰਘ ਦਾਹੀਆ, ਆਪ ਦੇ ਸੀਨੀਅਰ ਆਗੂ ਡਾ: ਅਮਰਜੀਤ ਸਿੰਘ ਥਿੰਦ, ਐਸ.ਐਚ.ਓ ਕੇਵਲ ਸਿੰਘ, ਨਿਰਮਲ ਸਿੰਘ ਏਕਮ ਸਕੂਲ ਡਾਇਰੈਕਟਰ, ਰਮੇਸ਼ ਵਰਮਾ ਪ੍ਰਧਾਨ ਨਗਰ ਪੰਚਾਇਤ , ਕ੍ਰਾਂਤੀ ਜੀਤ ਸਿੰਘ ਉਪ ਪ੍ਰਧਾਨ ਨਗਰ ਪੰਚਾਇਤ, ਰਮੇਸ਼ ਮਹੇ ਐਮ.ਸੀ, ਰਾਜ ਕੁਮਾਰ ਜਗਾ ਐਮ.ਸੀ, ਕਸ਼ਮੀਰੀ ਲਾਲ, ਪ੍ਰਸ਼ੋਤਮ ਲਾਲ, ਹਰਪ੍ਰੀਤ ਸਿੰਘ ਪੀਤਾ ਐਮ ਸੀ, ਤਜਿੰਦਰ ਸਿੰਘ ਆਦਿ ਹਾਜ਼ਰ ਸਨ।