May 1, 2026 4:55 pm

ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਸੰਭਾਵੀ ਉਮੀਦਵਾਰਾਂ ਬਾਰੇ ਖੁੰਢ ਚਰਚਾ ਸ਼ੁਰੂ

ਅਕਾਲੀ ਦਲ ਵੱਲੋਂ ਅਟਵਾਲ, ਬੀਬੀ ਧਾਲੀਵਾਲ ਤੇ ਕੁਲਵੰਤ ਸਿੰਘ ਅਤੇ ਕਾਂਗਰਸ ਵੱਲੋਂ ਦੁੂਲੋਂ, ਦਾਖਾ, ਮੇਹਰਬਾਨ ਸਮੇਤ ਹੋਰ ਵੀ ਆਗੂ ਇਛੁੱਕ

image ਮਾਛੀਵਾੜਾ ਸਾਹਿਬ, 2 ਜਨਵਰੀ (ਕਰਮਜੀਤ ਸਿੰਘ ਆਜ਼ਾਦ)-ਦੇਸ਼ 16ਵੀਂ ਲੋਕ ਸਭਾ ਦੀ ਚੋਣ ਅਪ੍ਰੈਲ ਜਾਂ ਮਈ ਵਿਚ ਹੋਣ ਜਾ ਰਹੀ ਹੈ ਜਿਸ ਤਹਿਤ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਵੱਖ ਵੱਖ ਸਿਆਸੀ ਪਾਰਟੀਆਂ ਦੇ ਸੰਭਾਵੀ ਉਮੀਦਵਾਰਾਂ ਦੇ ਨਾਵਾਂ ਬਾਰੇ ਵੀ ਖੁੰਢ ਚਰਚਾ ਸ਼ੁਰੂ ਹੋ ਗਈ ਹੈ ਕਿ ਹੁਣ ਕਿਹੜੇ ਆਗੂ ਲੋਕਾਂ ਦੀ ਕਚਹਿਰੀ ਵਿਚ ਕਿਹੜੇ ਮੁੱਦਿਆਂ ਦੇ ਆਧਾਰ ’ਤੇ ਵੋਟਾਂ ਮੰਗਣ ਲਈ ਆਉਣਗੇ।ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਜਿਸ ਵਿਚ 9 ਵਿਧਾਨ ਸਭਾ ਹਲਕੇ ਸਮਰਾਲਾ, ਸਾਹਨੇਵਾਲ, ਬਸੀ ਪਠਾਣਾ, ਰਾਏਕੋਟ, ਪਾਇਲ, ਖੰਨਾ, ਅਮਲੋਹ, ਫਤਿਹਗੜ੍ਹ ਸਾਹਿਬ ਤੇ ਅਮਰਗੜ੍ਹ ਪੈਂਦੇ ਹਨ ਜਿੱਥੋਂ ਕਿ ਪਿਛਲੀ ਵਾਰ ਕਾਂਗਰਸ ਪਾਰਟੀ ਵੱਲੋਂ ਸੁਖਦੇਵ ਸਿੰਘ ਲਿਬੜਾ ਅਕਾਲੀ

ਦਲ ਦੇ ਚਰਨਜੀਤ ਸਿੰਘ ਅਟਵਾਲ ਨੂੰ ਹਰਾ ਕੇ ਐਮ.ਪੀ. ਬਣੇ ਸਨ। ਇਸ ਵਾਰ ਜੇਕਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੰਭਾਵੀ ਉਮੀਦਵਾਰਾਂ ਦੇ ਨਾਵਾਂ ਸਬੰਧੀ ਜੋ ਚਰਚਾਵਾਂ ਚੱਲ ਰਹੀਆਂ ਹਨ ਉਸਤੇ ਨਜ਼ਰ ਮਾਰੀ ਜਾਵੇ ਤਾਂ ਇਸ ਵਾਰ ਵੀ ਪਾਰਟੀ ਹਾਈ ਕਮਾਂਡ ਇਸ ਹਲਕੇ ਤੋਂ ਸਭ ਤੋਂ ਵੱਧ ਮਜ਼ਬੂਤ ਉਮੀਦਵਾਰ ਅਟਵਾਲ ਪਰਿਵਾਰ ਨੂੰ ਹੀ ਮੰਨ ਰਹੀ ਹੈ ਕਿਉਂਕਿ ਪਿਛਲੀ ਵਾਰ ਦੇਸ਼ ਵਿਚ ਪ੍ਰਧਾਨ ਮੰਤਰੀ ਮਨਮੋਹਣ ਸਿੰਘ ਦੇ ਹੱਕ ਵਿਚ ਲਹਿਰ  ਚੱਲਦੇ ਹੋਣ ਕਾਰਨ ਕਾਂਗਰਸ ਪਾਰਟੀ ਇਹ ਚੋਣ ਜਿੱਤ ਗਈ ਸੀ ਜਦਕਿ ਇਸ ਵਾਰ ਅਕਾਲੀ ਦਲ ਭਾਜਪਾ ਦੇ ਨਰਿੰਦਰ ਮੋਦੀ ਦੇ ਹੱਕ ਵਿਚ ਲਹਿਰ ਚੱਲਣ ਦਾ ਪ੍ਰਚਾਰ ਕਰ ਰਹੀ ਹੈ। ਬੇਸ਼ੱਕ ਚਰਨਜੀਤ ਸਿੰਘ ਅਟਵਾਲ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਪਾਇਲ ਹਲਕੇ ਤੋਂ ਚੋਣ ਜਿੱਤ ਕੇ ਪੰਜਾਬ ਦੇ ਸਪੀਕਰ ਬਣ ਗਏ ਹਨ ਤੇ ਹੁਣ ਉਨਾਂ ਦੀ ਜਗ੍ਹਾ ਤੇ ਉਨਾਂ ਦਾ ਸਪੁੱਤਰ ਤੇ ਹਲਕਾ ਕੂੰਮ ਕਲਾਂ ਤੋਂ ਸਾਬਕਾ ਵਿਧਾਇਕ ਇੰਦਰ ਇਕਬਾਲ ਸਿੰਘ ਅਟਵਾਲ ਨੂੰ ਅਕਾਲੀ ਹਾਈ ਕਮਾਂਡ ਚੋਣ ਮੈਦਾਨ ਵਿਚ ਉਤਾਰਨ ਦੀਆਂ ਕਿਆਸਰਾਈਆਂ ਚੱਲ ਰਹੀਆਂ ਹਨ। ਪਿਛਲੇ ਇੱਕ ਸਾਲ ਤੋਂ ਪੰਜਾਬ ਵਿਚ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਕਈ ਵੱਡੇ ਸੰਮੇਲਨ ਕਰਵਾਏ ਗਏ ਜਿਸ ਵਿਚ ਪ੍ਰੋਗਰੈਸਿਵ ਪੰਜਾਬ, ਐਨ.ਆਰ.ਆਈ. ਸੰਮੇਲਨ ਤੇ ਅੰਮ੍ਰਿਤਸਰ ਵਿਖੇ ਰਾਮ ਤੀਰਥ ਮੰਦਿਰ ਦੀ ਸਥਾਪਨਾ ਸਮਾਰੋਹ ਵਿਚ ਇੰਦਰ ਇਕਬਾਲ ਸਿੰਘ ਅਟਵਾਲ ਸ੍ਰੀ ਬਾਦਲ ਅਤੇ ਸ੍ਰੀ ਮਜੀਠੀਆ ਦੀ ਅਗਵਾਈ ਹੇਠ ਪਾਰਟੀ ਦੇ ਹੁਕਮਾਂ ਨੂੰ ਮੰਨ ਕੇ ਡੱਟ ਕੇ ਕੰਮ ਕੀਤਾ ਜਿਸ ਕਾਰਨ ਉਨਾਂ ਦਾ ਨਾਮ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਪਹਿਲੀ ਕਤਾਰ ਵਿਚ ਚੱਲ ਰਿਹਾ ਹੈ। ਇਸ ਤੋਂ ਇਲਾਵਾ ਅਕਾਲੀ ਦਲ ਵਿਚ ਸਮਰਾਲਾ ਹਲਕੇ ਤੋਂ ਲੋਕ ਨਿਰਮਾਣ ਮੰਤਰੀ ਰਹੇ ਸਵ: ਰਜਿੰਦਰ ਸਿੰਘ ਧਾਲੀਵਾਲ ਦੀ ਪਤਨੀ ਬੀਬੀ ਸੁਰਿੰਦਰ ਕੌਰ ਧਾਲੀਵਾਲ ਜੋ ਕਿ ਹਮੇਸ਼ਾਂ ਹੀ ਅਕਾਲੀ ਦਲ ਦੀਆਂ ਸਰਗਰਮੀਆਂ ਵਿਚ ਵੱਧ ਚੜ੍ਹ ਕੇ ਭਾਗ ਲੈਂਦੇ ਹਨ। ਉਨਾਂ ਦਾ ਨਾਮ ਵੀ ਅਕਾਲੀ ਦਲ ਵੱਲੋਂ ਸੰਭਾਵੀ ਉਮੀਦਵਾਰ ਵਜੋਂ ਪੂਰੇ ਜੋਰਾਂ ਤੇ ਚੱਲ ਰਿਹਾ ਹੈ। ਦੂਸਰੇ ਪਾਸੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਜਿਨਾਂ ਦੀ ਪੰਜਾਬ ਦੇ ਰੀਅਲ ਅਸਟੇਟ ਕਾਰੋਬਾਰੀ ਨਾਲ ਕਾਫੀ ਨੇੜਤਾ ਮੰਨੀ ਜਾ ਰਹੀ ਹੈ ਤੇ ਜੇਕਰ ਉਹ ਇਸ ਕਿੱਤੇ ਨਾਲ ਸਬੰਧਤ ਲੋਕਾਂ ਤੇ ਮੇਹਰਬਾਨ ਹੋਏ ਤਾਂ ਫਿਰ ਜਨਤਾ ਲੈਂਡ ਪ੍ਰਮੋਟਰ ਦੇ  ਐਮ.ਡੀ. ਕੁਲਵੰਤ ਸਿੰਘ ਦੇ ਨਾਮ ਤੇ ਵੀ ਚਰਚਾ ਛਿੜੀ ਹੋਈ ਹੈ।
ਸ਼੍ਰੋਮਣੀ ਅਕਾਲੀ ਦਲ ਵਿਚ ਤਾਂ ਬੇਸ਼ੱਕ ਤਿੰਨ ਨਾਮ ਹੀ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਜੋਰਾਂ ਤੇ ਹਨ ਪਰ ਕਾਂਗਰਸ ਪਾਰਟੀ ਵਿਚ ਸੰਭਾਵੀ ਉਮੀਦਵਾਰਾਂ ਦੇ ਨਾਮਾਂ ਦੀ ਕਤਾਰ ਕਾਫੀ ¦ਬੀ ਹੈ। ਕੁੱਲ ਹਿੰਦ ਕਾਂਗਰਸ ਦੇ ਜਨ .ਸਕੱਤਰ ਰਾਹੁਲ ਗਾਂਧੀ ਵੱਲੋਂ ਫਰਵਰੀ ਦੇ  ਅੰਤ ਜਾਂ ਮਾਰਚ ਦੇ ਪਹਿਲੇ ਹਫ਼ਤੇ ਪੰਜਾਬ ਤੋਂ ਲੋਕ ਸਭਾ ਉਮੀਦਵਾਰਾਂ ਦੇ ਨਾਵਾਂ ਦੇ ਐਲਾਨ ਕਰ ਦਿੱਤੇ ਜਾਣ ਦੀ ਸੰਭਾਵਨਾ ਹੈ ਜਿਸ ਤਹਿਤ ਚੋਣ ਕਮੇਟੀ ਵੱਲੋਂ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਚੋਣਾਂ ਲੜਨ ਵਾਲੇ ਉਮੀਦਵਾਰਾਂ ਦੀਆਂ ਅਰਜੀਆਂ ਵੀ ਮੰਗੀਆਂ ਸਨ। ਪਿਛਲੀਆਂ ਲੋਕ ਸਭਾ ਚੋਣਾਂ ਵਿਚ ਅਕਾਲੀ ਦਲ ਛੱਡ ਕੇ ਕਾਂਗਰਸ ਵਿਚ ਆਏ ਸੁਖਦੇਵ ਸਿੰਘ ਲਿਬੜਾ ਨੂੰ ਟਿਕਟ ਦਿੱਤੀ ਗਈ ਸੀ ਤੇ ਉਹ ਚੋਣ ਵੀ ਜਿੱਤ ਗਏ ਸਨ ਪਰ ਇਸ ਵਾਰ ਜੇਕਰ ਰਾਹੁਲ ਗਾਂਧੀ ਦਾ ਨੌਜਵਾਨਾਂ ਨੂੰ ਅੱਗੇ ਕਰਨ ਦਾ ਪੱਤਾ ਚੱਲਿਆ ਤਾਂ ਸ੍ਰੀ ਲਿਬੜਾ ਦੀ ਟਿਕਟ ਕੱਟ ਕੇ ਪਾਇਲ ਹਲਕੇ ਤੋਂ ਵਿਧਾਨ ਸਭਾ  ਚੋਣ ਲੜ  ਚੁੱਕੇ ਲਖਵੀਰ ਸਿੰਘ ਲੱਖਾ ਇਹ ਚੋਣ ਲੜਨ ਲਈ ਸਰਗਰਮ ਦੱਸੇ ਜਾ ਰਹੇ ਹਨ। ਇਸ ਤੋਂ ਇਲਾਵਾ ਰਾਏਕੋਟ ਤੋਂ ਕਾਂਗਰਸ ਵਿਧਾਇਕ ਦੇ ਭਰਾ ਤੇ ਸਾਬਕਾ ਆਈਏਐਸ ਅਧਿਕਾਰੀ ਅਮਰ ਸਿੰਘ ਜਿਨਾਂ ਦੀ ਕਾਂਗਰਸ ਦੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਤੇ ਕੁੱਲ ਹਿੰਦ ਕਾਂਗਰਸ ਦੇ ਜਨ. ਸਕੱਤਰ ਦਿਗਵਿਜੇ ਸਿੰਘ ਦੇ ਕਾਫੀ ਨੇੜੇ ਹਨ ਤੇ ਉਨਾਂ ਅਰਜੀ ਦੇ ਕੇ ਚੋਣ ਲੜਨ ਦੀ ਇੱਛਾ ਵੀ ਪ੍ਰਗਟਾਈ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਸਮਸ਼ੇਰ ਸਿੰਘ ਦੂਲੋ ਜੋ ਕਿ ਪੁਰਾਣੇ ਟਕਸਾਲੀ ਕਾਂਗਰਸੀ ਹੋਣ ਦੇ ਨਾਤੇ ਲੋਕ ਸਭਾ ਚੋਣਾਂ ਲੜਨ ਦੇ ਇਛੁੱਕ ਹਨ ਉਨਾ ਵੱਲੋਂ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਜਾਂ ਫਿਰ ਜ¦ਧਰ ਤੋਂ ਚੋਣਾਂ ਲੜਨ ਦੀਆਂ ਚਰਚਾਵਾਂ ਵੀ ਜੋਰਾਂ ਤੇ ਹਨ। ਇਸ ਤੋਂ ਇਲਾਵਾ ਹਲਕਾ ਕੂੰਮ ਕਲਾਂ ਦੇ ਸਾਬਕਾ ਵਿਧਾਇਕ ਈਸ਼ਰ ਸਿੰਘ ਮੇਹਰਬਾਨ ਅਤੇ ਜ਼ਿਲ੍ਹਾ ਕਾਂਗਰਸ ਦਿਹਾਤੀ ਦੇ ਪ੍ਰਧਾਨ ਮਲਕੀਤ ਸਿੰਘ ਦਾਖਾ ਦੇ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਚੋਣਾਂ ਲੜਨ ਦੀ ਇੱਛਾ ਕਾਰਨ ਇਹਨਾਂ ਆਗੂਆਂ ਦੀਆਂ ਸਰਗਰਮੀਆਂ ਵੀ ਹਲਕੇ ਵਿਚ ਵਧੀਆ ਹੋਈਆਂ ਹਨ। ਕਾਂਗਰਸ ਪਾਰਟੀ ਦੇ ਹੀ ਚਮਕੌਰ ਸਾਹਿਬ ਤੋਂ ਵਿਧਾਇਕ ਚਰਨਜੀਤ ਸਿੰਘ ਚੰਨੀ ਅਤੇ ਅਮਲੋਹ ਤੋਂ ਵਿਧਾਇਕ ਸਾਧੂ ਸਿੰਘ ਧਰਮਸੋਤ ਦੇ ਲੋਕ ਸਭਾ ਚੋਣਾਂ  ਲੜਨ ਦੀਆਂ ਚਰਚਾਵਾਂ ਨੇ ਕਾਂਗਰਸੀ ਪਾਰਟੀਆਂ ਦੇ ਆਗੂਆਂ ਦੇ ਨਾਵਾਂ ਦੀ ਕਤਾਰ ¦ਬੀ ਕਰ ਦਿੱਤੀ ਹੈ। ਕਾਂਗਰਸ ਅਤੇ ਅਕਾਲੀ ਦਲ ਤੋਂ ਇਲਾਵਾ ਬਹੁਜਨ ਸਮਾਜ ਪਾਰਟੀ ਵੱਲੋਂ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਠੇਕੇਦਾਰ ਹਰਭਜਨ ਸਿੰਘ ਬਜਹੇੜੀ ਨੂੰ ਆਪਣਾ ਉਮੀਦਵਾਰ ਐਲਾਨ ਵੀ ਕਰ ਦਿੱਤਾ ਹੈ ਜਦਕਿ ਪੀਪਲਜ਼ ਪਾਰਟੀ ਅਤੇ ਆਮ ਆਦਮੀ ਪਾਰਟੀ ਕਿਸੇ ਸਮਝੌਤੇ ਤਹਿਤ ਆਪਣਾ ਉਮੀਦਵਾਰ ਐਲਾਨ ਕਰ ਸਕਦੀਆਂ ਹਨ।

Send this to a friend