ਫ਼ਤਹਿਗੜ੍ਹ ਸਾਹਿਬ, 22 ਫਰਵਰੀ- ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਰਹਿ ਚੁਕੇ ਸਕਤਰ ਜਰਨਲ ਸ. ਜਸਵੰਤ ਸਿੰਘ ਮਾਨ ਜੀ ਦੀ ਦੂਸਰੀ ਬਰਸੀ ਅਜ 35 ਸੈਕਟਰ ਦੇ ਗੁਰਦੁਆਰਾ ਸਾਹਿਬ ਵਿਖੇ ਮਨਾਈ ਗਈ । ਇਸ ਮੌਕੇ ਪਾਰਟੀ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਸ. ਮਾਨ ਨੂੰ ਸਰਧਾਜ਼ਲੀ ਭੇਟ ਕਰਦਿਆ ਕਿਹਾ ਕਿ ਉਹ ਇਕ ਲਿਆਕਤਮੰਦ, ਪੜ੍ਹੇ-ਲਿਖੇ, ਸੂਝਵਾਨ ਅਤੇ ਦੂਰਅੰਦੇਸ਼ੀ ਰਖਣ ਵਾਲੇ ਲੀਡਰ ਸਨ। ਸ. ਜਸਵੰਤ ਸਿੰਘ ਮਾਨ ਵੀ ਜਿੰਦਗੀ ਵਿਚ ਕੁਝ ਅਜਿਹੇ ਪ੍ਰਭਾਵ ਛਡ ਗਏ ਹਨ ਕਿ ਕੁਝ ਲੋਕ ਉਨ੍ਹਾਂ ਦੀ ਇਤਿਹਾਸ ਉਤੇ ਪਕੜ ਤੋਂ ਕਾਇਲ ਵੀ ਸਨ। ਸ. ਮਾਨ ਨੇ ਸਰਦਾਰ ਕਪੂਰ ਸਿੰਘ ਦੇ ਭਾਸ਼ਣਾਂ ਨੂੰ ਇਕਤਰ ਕਰਕੇ 1969 ਵਿਚ ਆਲ ਇੰਡੀਆਂ ਸਿਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਹੁੰਦਿਆਂ, ਇਕ ਕਿਤਾਬ ਵੀ ਲਿਖੀ, ਜਿਸ ਦਾ ਸਿਰਲੇਖ ਸੀ “ਬੇਸਿਕ ਡਾਕੂਮੈਟਜ਼ ਆਫ਼ ਸਿਖ ਹੋਮਲੈਡ” ਜਿਸ ਉਤੇ ਭਾਰਤ ਸਰਕਾਰ ਨੇ ਪਾਬੰਦੀ ਲਗਾਈ ਹੋਈ ਹੈ, ਪਰ ਇਹ ਕਿਤਾਬ ਅਜ ਵੀ ਅਮਰੀਕਾ ਦੇ ਪੁਰਾਤਿਤਵ ਵਿਭਾਗ ਕੋਲ ਮੌਜੂਦ ਹੈ, ਉਹ ਸਿਖ ਆਜ਼ਾਦੀ ਦੇ ਹਾਮੀ ਸਨ। ਇਹੀ ਕਾਰਨ ਹੈ ਕਿ ਉਨ੍ਹਾਂ ਦੇ ਪੰਜਾਬ ਦੇ ਹੀ ਨਹੀਂ, ਬਲਕਿ ਇੰਡੀਆਂ ਦੇ ਉਘੇ ਸਿਆਸਤਦਾਨਾਂ, ਉਦਯੋਗਪਤੀਆਂ ਅਤੇ ਬੁਧੀਜੀਵੀ ਵਰਗ ਨਾਲ ਗਹਿਰੇ ਅਤੇ ਚੰਗੇ ਤਾਲੋਕਾਤ ਸਨ। ਸ. ਮਾਨ ਦੇ ਇਥੋਂ ਤੁਰ ਜਾਣ ਨਾਲ ਖ਼ਾਲਿਸਤਾਨ ਦੀ ਲਹਿਰ ਨੂੰ ਵਡੀ ਸਟ ਵਜੀ ਹੈ। ਉਨ੍ਹਾਂ ਦੀ ਦੂਰਅੰਦੇਸ਼ੀ ਅਤੇ ਯਾਦਦਾਸਤ ਐਨੀ ਵਿਸ਼ਾਲ ਸੀ ਕਿ ਜਿੰਨੀਆਂ ਵੀ ਇੰਨਕਲਾਬੀ ਲਹਿਰਾ ਉਨ੍ਹਾਂ ਦੇ ਸਮੇਂ ਦੌਰਾਨ ਵਾਪਰੀਆ ਉਨ੍ਹਾਂ ਲਹਿਰਾਂ ਵਿਚ ਕਿਸੇ ਨਾ ਕਿਸੇ ਰੂਪ ਵਿਚ ਸਿਧੇ ਜਾਂ ਅਸਿਧੇ ਤੌਰ ਤੇ ਸੰਬੰਧ ਸਨ । ਸ. ਮਾਨ ਦੇ ਹਿਰਦੇ ਵਿਚ ਇੰਡੀਆਂ-ਪਾਕਿਸਤਾਨ ਦੀ ਵੰਡ ਦਾ ਜੋ ਦਰਦ ਸੀ, ਉਹ ਜਦੋਂ ਵੀ ਇਸ ਮਸਲੇ ਤੇ ਗਲਬਾਤ ਕਰਦੇ ਸਨ, ਉਨ੍ਹਾਂ ਦੇ ਚਿਹਰੇ ਤੋਂ ਸਪਸਟ ਝਲਕ ਪੈਦਾ ਸੀ। ਇਸ ਮੌਕੇ ਸ. ਮਾਨ ਦੇ ਪੁਤਰਾਂ ਸ. ਕੁਸਲਪਾਲ ਸਿੰਘ ਮਾਨ, ਸ. ਸੁਮੀਪ ਸਿੰਘ ਮਾਨ ਅਤੇ ਸ. ਹਸਨਦੀਪ ਸਿੰਘ ਮਾਨ ਵਲੋਂ ਉਨ੍ਹਾਂ ਦੇ ਪਿਤਾ ਦੀ ਯਾਦ ‘ਚ ਮਨਾਈ ਬਰਸੀ ਵਿਚ ਸਰਧਾਜ਼ਲੀ ਭੇਟ ਕਰਕੇ ਸ. ਸਿਮਰਨਜੀਤ ਸਿੰਘ ਮਾਨ ਨੇ ਮਾਣ ਮਹਿਸੂਸ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰੋ. ਮਹਿੰਦਰਪਾਲ ਸਿੰਘ, ਕੁਲਦੀਪ ਸਿੰਘ ਮੋਹਾਲੀ, ਹਰਭਜਨ ਸਿੰਘ ਕਸ਼ਮੀਰੀ, ਗੁਰਜੰਟ ਸਿੰਘ ਕਟੂ, ਰਣਜੀਤ ਸਿੰਘ ਸੰਤੋਖਗੜ੍ਹ, ਫੌਜਾ ਸਿੰਘ ਧਨੋਰੀ, ਐਡਵੋਕੇਟ ਸਿਮਰਨਜੀਤ ਸਿੰਘ, ਐਡਵੋਕੇਟ ਗੁਰਵਿੰਦਰ ਸਿੰਘ ਸਿਧੂ, ਸ. ਰੇਸ਼ਮ ਸਿੰਘ ਅਮਰੀਕਾ, ਸੁਖਦੇਵ ਸਿੰਘ ਗਗੜਵਾਲ, ਪਵਨਪ੍ਰੀਤ ਸਿੰਘ ਢੋਲੇਵਾਲ, ਮਖਣ ਸਿੰਘ ਨਵਾਂਸ਼ਹਿਰ, ਦਲ ਖ਼ਾਲਸਾ ਦੇ ਸ. ਸਤਨਾਮ ਸਿੰਘ ਪਾਉਟਾ ਸਾਹਿਬ, ਸਿਖ ਬੁੱਧੀਜੀਵੀ ਸ. ਗੁਰਦਰਸ਼ਨ ਸਿੰਘ ਢਿਲੋਂ ਆਦਿ ਆਗੂ ਹਾਜ਼ਰ ਸਨ।