ਨਵੀਂ ਦਿੱਲੀ, 1 ਫਰਵਰੀ (ਵਿਸ਼ਵ ਵਾਰਤਾ)-ਭਾਰਤੀ ਜਲ ਸੈਨਾ ਵਿਚ ਅੱਜ ਤਟ ਆਧਾਰਿਤ ਪ੍ਰੀਖਣ ਸਹੂਲਤ (ਐਸ.ਬੀ.ਟੀ.ਐੱਫ.) ਨੂੰ ਸ਼ਾਮਿਲ ਕਰ ਲਿਆ ਗਿਆ। ਇਸ ਸਹੂਲਤ ਨਾਲ ਭਾਰਤੀ ਜਲ ਸੈਨਾ ਹੋਰ ਮਜ਼ਬੂਤ ਹੋ ਗਈ ਹੈ। ਇਸ ਸਬੰਧੀ ਜਲ ਸੈਨਾ ਅਧਿਕਾਰੀਆਂ ਨੇ ਕਿਹਾ ਕਿ ਜਲ ਸੈਨਾ ਦੇ ਆਈ.ਐਨ.ਐੱਸ. ਹੰਸ ਵਿੱਚ ਸ਼ਾਮਿਲ ਕੀਤੀ ਗਈ ਇਹ ਸਹੂਲਤ ਹੁਣ ਤੱਕ ਕੇਵਲ ਅਮਰੀਕਾ ਅਤੇ ਯੂਕਰੇਨ ਦੇ ਕੋਲ ਹੀ ਸੀ। ਉਨ੍ਹਾਂ ਦੱਸਿਆ ਕਿ ਐਸ.ਬੀ.ਟੀ.ਐੱਫ. ਦੀ ਮੁਢਲੀ ਤੌਰ ’ਤੇ ਵਰਤੋਂ ਜਹਾਜ਼ੀ ਬੇੜਿਆਂ ਤੋਂ ਉਡਾਣ ਭਰਨ ਵਾਲੇ, ਜਲ ਸੈਨਾ ਦੇ ਜਹਾਜ਼ਾਂ ਦੀ ਪ੍ਰਯੋਗਿਕ ਉਡਾਣਾਂ ਲਈ ਹੁੰਦਾ ਹੈ।
ਅਧਿਕਾਰੀਆਂ ਨੇ ਕਿਹਾ ਕਿ ਐਸ.ਬੀ.ਟੀ.ਐੱਫ. ਦੇ ਦੋ ਹਿੱਸੇ ਹਨ। ਇਸ ਦੇ ਨਾਲ ਹੀ ਜਲ ਸੈਨਾ ਬੇੜਿਆਂ ਉੱਤੇ ਜਹਾਜ਼ਾਂ ਦੀ ਲੈਂਡਿੰਗ ਦੇ ਨਵੇਂ ਦੌਰ ਵਿੱਚ ਪਹੁੰਚ ਗਈ ਹੈ।