May 10, 2026 12:42 am

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਦੈਨਿਕ ਟ੍ਰਿਬਊਨ ਦੇ ਸੰਪਾਦਕ ਰਾਜ ਕੁਮਾਰ ਦੇ ਪਿਤਾ ਚੰਦਰ ਭਾਨ ਦੇ ਮੌਤ ‘ਤੇ ਸ਼ੋਕ ਵਿਅਕਤ ਕੀਤਾ

ਚੰਡੀਗੜ, 20 ਫ਼ਰਵਰੀ  – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਦੈਨਿਕ ਟ੍ਰਿਬਊਨ ਦੇ ਸੰਪਾਦਕ ਰਾਜ ਕੁਮਾਰ ਦੇ ਪਿਤਾ ਚੰਦਰ ਭਾਨ ਦੇ ਮੌਤ ‘ਤੇ ਸ਼ੋਕ ਵਿਅਕਤ ਕੀਤਾ ਹੈ।
ਅੱਜ ਇੱਥੇ ਜਾਰੀ ਇਕ ਸ਼ੋਕ ਸੰਦੇਸ਼ ਵਿਚ ਮੁੱਖ ਮੰਤਰੀ ਨੇ ਦੁਖੀ ਪਰਿਵਾਰ ਦੇ ਮੈਂਬਰਾਂ ਦੇ ਲਈ ਦਿਲੋ ਸੰਵੇਦਨਾ ਵਿਅਕਤ ਕੀਤੀ ਅਤੇ ਦਿਵੰਗਤ ਆਤਮਾ ਦੀ ਸ਼ਾਤੀ ਦੇ ਲਈ ਅਰਦਾਸ ਕੀਤੀ।
ਹਰਿਆਣਾ ਖਜਾਨਾ ਮੰਤਰੀ ਕੈਪਟਨ ਅਭਿਮਨਿਊ ਅਤੇ ਸੂਚਨਾ, ਲੋਕ ਸੰਪਰਕ ਅਤੇ ਸਭਿਆਚਾਰਕ ਕਾਰਜ ਵਿਭਾਗ ਦੀ ਮੰਤਰਹ ਕਵਿਤਾ ਜੈਨ ਨੇ ਵੀ ਰਾਜ ਕੁਮਾਰ ਦੇ ਪਿਤਾ ਚੰਦਰ ਭਾਨ ਦੀ ਮੌਤ ‘ਤੇ ਸ਼ੋਕ ਵਿਅਕਤ ਕੀਤਾ। ਇਸ ਤੋ ਇਲਾਵਾ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਰਾਜੇਸ਼ ਖੁੱਲਰ, ਮੀਡੀਆ ਸਲਾਹਾਕਾਰ ਅਮਿਤ ਆਰਿਆ ਅਤੇ ਸੂਚਨਾ, ਲੋਕ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਮਹਾਨਿਦੇਸ਼ਕ ਸਮੀਰ ਪਾਲ ਸਰੋ ਨੇ ਵੀ ਦੈਨਿਕ ਟ੍ਰਿਬਊਨ ਦੇ ਸੰਪਾਦਕ ਦੇ ਪਿਤਾ ਦੀ ਮੌਤ ‘ਤੇ ਸ਼ੋਕ ਵਿਅਕਤ ਕੀਤਾ ਹੈ।

Send this to a friend