May 9, 2026 10:42 pm

ਦਿੱਲੀ ’ਚ ‘ਆਪ’ ਵਿਧਾਇਕਾਂ ਵੱਲੋਂ ਮੁੱਖ ਸਕੱਤਰ ਨਾਲ ਬਦਸਲੂਕੀ- ਅਧਿਕਾਰੀ ਹੜਤਾਲ ’ਤੇ

ਮੁੱਖ ਸਕੱਤਰ ਅਤੇ ‘ਆਪ’ ਵੱਲੋਂ ਇੱਕ-ਦੂਸਰੇ ’ਤੇ ਇਲਜ਼ਾਮਬਾਜ਼ੀ


ਨਵੀਂ ਦਿੱਲੀ, 20 ਫਰਵਰੀ- ਆਮ ਆਦਮੀ ਪਾਰਟੀ ਇਕ ਵਾਰ ਫਿਰ ਵੱਡੇ ਵਿਵਾਦਾਂ ’ਚ ਘਿਰ ਗਈ ਹੈ। ‘ਆਪ’ ਦੇ 2 ਵਿਧਾਇਕਾਂ ’ਤੇ ਦਿੱਲੀ ’ਤੇ ਮੁੱਖ ਸਕੱਤਰ ਸ੍ਰੀ ਅੰਸ਼ੂ ਪ੍ਰਕਾਸ਼ ਨਾਲ ਬਦਸਲੂਕੀ ਕਰਨ ਦੇ ਦੋਸ਼ ਤੋਂ ਬਾਅਦ ਦਿੱਲੀ ਦੇ ਅਫ਼ਸਰ ਵਿਧਾਇਕਾਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਹੜਤਾਲ ’ਤੇ ਚਲੇ ਗਏ ਹਨ।ਇਸ ਤੋਂ ਪਹਿਲਾਂ ਸ੍ਰੀ ਅੰਸ਼ੂ ਪ੍ਰਕਾਸ਼ ਨੇ ਦੋਸ਼ ਲਗਾਇਆ ਸੀ ਕਿ ਸੋਮਵਾਰ ਦੇਰ ਸ਼ਾਮ ਸੀ.ਐੈ¤ਮ. ਰਿਹਾਇਸ਼ ’ਤੇ ਜਾਰੀ ਇਕ ਮੀਟਿੰਗ ਦੌਰਾਨ 2 ਵਿਧਾਇਕਾਂ ਨੇ ਉਨ੍ਹਾਂ ਨਾਲ ਧੱਕਾ-ਮੁੱਕੀ ਅਤੇ ਬਦਸਲੂਕੀ ਕੀਤੀ।ਉਨ੍ਹਾਂ ਦਾ ਦੋਸ਼ ਹੈ ਕਿ ਇਹ ਸਭ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਦੇ ਸਾਹਮਣੇ ਹੀ ਹੋਇਆ ਹੈ।ਜਾਣਕਾਰੀ ਮੁਤਾਬਕ ਮੀਟਿੰਗ ’ਚ ਅਮਨੁੱਲਾ ਨੇ ਸ਼ਿਕਾਇਤ ਕੀਤੀ ਸੀ ਕਿ ਰਾਸ਼ਨ ਦੀਆਂ ਦੁਕਾਨਾਂ ‘ਤੇ ਮਸ਼ੀਨ ਲ¤ਗਣ ’ਤੇ ਢਾਈ ਲ¤ਖ ਪਰਿਵਾਰਾਂ ਨੂੰ ਪਿਛਲੇ ਮਹੀਨੇ ਤੋਂ ਰਾਸ਼ਨ ਨਹੀਂ ਮਿਲਿਆ ਹੈ।ਇਸ ’ਤੇ ਮੁ¤ਖ ਸਕ¤ਤਰ ਨੇ ਕਿਹਾ ਕਿ ਉਹ ਇਨ੍ਹਾਂ ਸਾਰਿਆਂ ਸਵਾਲਾਂ ਦਾ ਜਵਾਬ ਐ¤ਲ.ਜੀ. ਨੂੰ ਦੇਣਗੇ।ਇਸ ਤੋਂ ਬਾਅਦ ਤਿੰਨ ਸਾਲ ਕੇਜਰੀਵਾਲ ਵਾਲੇ ਵਿਗਿਆਪਨ ਦਾ ਮਾਮਲਾ ਚੁ¤ਕਿਆ ਅਤੇ ਬਹਿਸ ਸ਼ੁਰੂ ਹੋ ਗਈ।ਮਾਮਲਾ ਵਧ ਗਿਆ ਅਤੇ ਆਪ ਦੇ ਮੁੱਖ ਸਕੱਤਰ ਨਾਲ ਕਥਿਤ ਤੌਰ ’ਤੇ ਦੋ ਵਿਧਾਇਕਾਂ ਨੇ ਬਲਸਲੂਕੀ ਕੀਤੀ।ਹੁਣ ਇਸ ਮਾਮਲੇ ਨੂੰ ਸਫਾਈ ਦਿੰਦੇ ਹੋਏ ਪਾਰਟੀ ਵ¤ਲੋਂ ਕਿਹਾ ਗਿਆ ਹੈ ਕਿ ਮੀਟਿੰਗ ਦੌਰਾਨ ਦਿ¤ਲੀ ਮੁ¤ਖ ਸਕ¤ਤਰ ਸ੍ਰੀ ਅੰਸ਼ੂ ਪ੍ਰਕਾਸ਼ ਤੋਂ ਸਵਾਲ ਕੀਤੇ ਜਾਣ ‘ਤੇ ਉਨ੍ਹਾਂ ਨਾਲ ਬਦਸਲੂਕੀ ਕੀਤੀ ਸੀ। ਆਪ ਵ¤ਲੋਂ ਦੋਸ਼ ਲਗਾਇਆ ਗਿਆ ਕਿ ਅੰਸ਼ੂ ਪ੍ਰਕਾਸ਼ ਨੇ ਬੈਠਕ ‘ਚ ਕਿਹਾ ਹੈ ਕਿ ਉਹ ਵਿਧਾਇਕਾਂ ਦੇ ਕਿਸੇ ਵੀ ਸਵਾਲ ਦਾ ਉ¤ਤਰ ਨਹੀਂ ਦੇਣਗੇ ਕਿਉਂਕਿ ਉਹ ਸਿਰਫ ਉਪ-ਰਾਜਪਾਲ ਪ੍ਰਤੀ ਜਵਾਬਦੇਹ ਹਨ।ਉਨ੍ਹਾਂ ਨੇ ਗਲਤ ਭਾਸ਼ਾ ਦਾ ਵਰਤੋਂ ਕੀਤਾ ਅਤੇ ਫਿਰ ਸੀ.ਐੈਮ. ਰਿਹਾਇਸ਼ ਚੋਂ ਚਲੇ ਗਏ, ਹੁਣ ਉਨ੍ਹਾਂ ‘ਤੇ ਬੇਬੁਨਿਆਦ ਦੋਸ਼ ਲ¤ਗ ਰਿਹਾ ਹੈ। ਇਸ ਦੌਰਾਨ ਅਧਿਕਾਰੀਆਂ ਦੀ ਹੜਤਾਲ ਕਾਰਨ ਦਿੱਲੀ ਵਿੱਚ ਹਾਲਤ ਗੰਭੀਰ ਹੋ ਗਏ ਹਨ।

Send this to a friend