May 1, 2026 12:54 am

ਆਦਮਪੁਰ ਹਲਕੇ ਦੀਆਂ ਸੜਕਾਂ ਦੀ ਨੁਹਾਰ ਬਦਲਣ ਲਈ ਕੰਮ ਜ਼ੋਰਾਂ ’ਤੇ : ਟੀਨੂੰ

image ਜ¦ਧਰ, 31 ਜਨਵਰੀ (ਵਿੱਕੀ)-ਪੰਜਾਬ ਸਰਕਾਰ ਵੱਲੋਂ ਰਾਜ ਦੇ ਪਿੰਡਾਂ ਅੰਦਰ ਵਧੀਆ ਬੁਨਿਆਦੀ ਢਾਂਚਾ ਉਸਾਰਿਆ ਜਾ ਰਿਹਾ ਹੈ ਤਾਂ ਜੋ ਪਿਡਾਂ ਦੇ ਲੋਕਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ। ਇਹ ਜਾਣਕਾਰੀ ਦਿੰਦਿਆਂ ਸ੍ਰੀ ਪਵਨ ਕੁਮਾਰ ਟੀਨੂੰ ਮੁੱਖ ਸੰਸਦੀ ਸਕੱਤਰ ਨੇ ਦੱਸਿਆ ਕਿ ਸੂਬਾ ਸਰਕਾਰ ਵਲੋਂ ਇਸ ਸਾਲ ਪੰਜਾਬ ਦੀਆਂ ਸਾਰੀਆਂ ਸੰਪਰਕ ਸੜਕਾਂ ਨੂੰ  1700 ਕਰੋੜ ਰੁਪਏ ਦੀ ਲਾਗਤ ਨਾਲ ਮੁਰੰਮਤ ਕਰਨ ਦਾ ਕੰਮ ਮੁਕੰਮਲ ਕੀਤਾ ਜਾਵੇਗਾ ਅਤੇ ਇਸੇ ਪ੍ਰੋਜੈਕਟ ਅਧੀਨ ਹਲਕਾ ਆਦਮਪੁਰ ਦੀਆਂ ਸੰਪਰਕ ਸੜਕਾਂ ਦੀ ਵੀ ਮੁਰੰਮਤ ਕੀਤੀ ਜਾਵੇਗੀ। ਉਨ੍ਹਾਂ ਦੱ੍ਯਸਿਆ ਕਿ ਆਦਮਪੁਰ ਅੰਦਰ 2.15 ਕਰੋੜ ਰੁਪਏ ਦੀ ਲਾਗਤ ਨਾਲ 10.33 ਕਿਲੋਮੀਟਰ ਸੜਕਾਂ ਦਾ ਕੰਮ ਚੱਲ ਰਿਹਾ ਹੈ, ਜਿਨ੍ਹਾਂ ਵਿਚ ਚੱਕ ਝੰਡੂ ਤੋਂ ਸੰਦਧ ਤੱਕ

106 ਲੱਖ ਰੁਪਏ ਦੀ ਲਾਗਤ ਨਾਲ 4.80 ਕਿਲੋਮੀਟਰ ਸੜਕ, ਬਹਿਰਾਮ ਤੋਂ ਇੱਟਾਂ ਬੱਧੀ ਤੱਕ 89.30 ਲੱਖ ਰੁਪਏ ਦੀ ਲਾਗਤ ਨਾਲ 4.26 ਕਿਲੋਮੀਟਰ ਸੜਕ ਅਤੇ ਦਮੂਲੀ ਤੋਂ ਡੇਰਾ ਬਾਬਾ ਜਵਾਹਰ ਦਾਸ ਤੱਕ 20.10 ਲੱਖ ਰੁਪਏ ਦੀ ਲਾਗਤ ਨਾਲ 1.27 ਕਿਲੋਮੀਟਰ ਸੜਕ ਸ਼ਾਮਿਲ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸੜਕਾਂ ਦੇ ਬਣਨ ਨਾਲ ਜਿਥੇ ਇਲਾਕੇ ਦੀ ¦ਮੇ ਸਮੇਂ ਤੋਂ ਚਲੀ ਆ ਰਹੀ ਮੰਗ ਨੂੰ ਪੂਰੀ ਹੋਵੇਗੀ ਉਥੇ ਇਸ ਨਾਲ ਇਲਾਕੇ ਦੇ ਕਿਸਾਨਾਂ ਅਤੇ ਆਮ ਲੋਕਾਂ ਨੂੰ ਵਧੀਆ ਅਵਾਜਾਈ ਸਹੂਲਤਾਂ ਵੀ ਮਿਲਣਗੀਆਂ। ਉਨ੍ਹਾਂ ਦੱਸਿਆ ਕਿ ਸੂਬੇ ਅੰਦਰ ਸਾਰੇ ਪਿੰਡਾਂ ਨੂੰ ਪੀਣ ਵਾਲਾ ਸਾਫ ਸੁਥਰਾ ਪਾਣੀ ਮੁਹੱਈਆ ਕਰਵਾਇਆ ਜਾਵੇਗਾ ਅਤੇ ਪਿੰਡਾਂ ਤੋਂ ਬਾਹਰ ਡੇਰਿਆਂ ਨੂੰ ਜਾਣ ਵਾਲੀਆਂ ¦ਿਕ ਸੜਕਾਂ ਨੂੰ ਪੱਕਿਆਂ ਕਰਨ ਦਾ ਪ੍ਰਪੋਜ਼ਲ ਤਿਆਰ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਡੇਰਿਆਂ ਨੂੰ 24 ਘੰਟੇ ਬਿਜਲੀ ਸਪਲਾਈ, ਪੀਣ ਵਾਲੇ ਪਾਣੀ ਦੀ ਸਹੂਲਤ ਵੀ ਉਪਲਬੱਧ ਕਰਵਾਈ ਜਾਵੇਗੀ।

Send this to a friend