May 9, 2026 10:42 pm

ਬਲਾਕ ਘਲ ਖੁਰਦ -2 ਦੇ ਵਿਦਿਅਕ ਮੁਕਾਬਲੇ ਸ਼ਾਨੋ-ਸ਼ੌਕਤ ਨਾਲ ਸੰਪੰਨ

ਫਿਰੋਜ਼ਸ਼ਾਹ, 19 ਫਰਵਰੀ (ਗੁਰਤਾਰ ਸਿੰਘ ਸਿਧੂ)-ਜਿਲਾ ਸਿਖਿਆ ਅਫਸਰ ਸ੍ਰੀ ਪ੍ਰਦੀਪ ਸ਼ਰਮਾ (ਐ ਸਿ) ਦੇ ਦਿਸ਼ਾ ਨਿਰਦੇਸ਼ ਅਨੁਸਾਰ ਬੀ ਪੀ ਈ ਓ ਸ੍ਰੀਮਤੀ ਕੁਲਵਿੰਦਰ ਕੌਰ ਦੀ ਅਗਵਾਈ ਹੇਠ ਸਰਕਾਰੀ ਪ੍ਰਾਇਮਰੀ ਸਕੂਲ ਫਿਰੋਜ਼ਸ਼ਾਹ ਵਿਖੇ ਬਲਾਕ ਪਧਰੀ ਮੁਕਾਬਲੇ ਕਰਵਾਏ ਗਏ ।ਜਿਸ ਵਿਚ 6 ਸੈਂਟਰਾਂ ਦੇ 54 ਸਕੂਲਾਂ ਤੋਂ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਭਾਗ ਲਿਆ ।ਉਕਤ ਮੁਕਾਬਲੇ ਸਟੇਟ ਐਵਾਰਡੀ ਸ ਰਜਿੰਦਰ ਸਿੰਘ ਰਾਜਾ ਦੀ ਸੁਚਜੀ ਦੇਖ ਰੇਖ ਹੇਠ ਤਿੰਨੋਂ ਭਸ਼ਾਵਾਂ ਵਿਚ ਪੜ?ਨ ,ਸੁੰਦਰ ਲਿਖਣ ਅਤੇ ਪਹਾੜੇ ਸੁਨਣ ਦੇ ਕਰਵਾਏ ਗਏ ਜਿਹਨਾਂ ਵਿਚ ਪੰਜਾਬੀ ਪੜ੍ਹਨ ਚ ਰੀਆ (ਸੈਂਟਰ ਤਲਵੰਡੀ ) ਅੰਗਰੇਜ਼ੀ ਭਾਸ਼ਾ ਵਿਚ ਜਸ਼ਨ (ਸੈਂਟਰ ਕਾਦਾ ਬੋੜਾ) ਹਿੰਦੀ ਵਿਚ ਗੁਰਪ੍ਰੀਤ ਸਿੰਘ (ਸੈਂਟਰ ਘਲ ਖੁਰਦ ) ਪਹਾੜਿਆਂ ਵਿਚ ਪਹਿਲੀ ਜਮਾਤ ਅਰਮਾਨ (ਕਾਲੀਏ ਵਾਲਾ) ਦੂਜੀ ਕੁਸ਼ਨਦੀਪ ਸਿੰਘ (ਚੰਦੜ) ਤੀਸਰੀ ਮਨਤਾਜ ਕੌਰ (ਚੰਦੜ ) ਚੌਥੀ ਚ ਸੁਮਨਦੀਪ (ਜਵਾਹਰ ਸਿੰਘ ਵਾਲਾ ) ਅਯੇ ਪੰਜਵੀਂ ਚ ਅਮਨਪ੍ਰੀਤ ਕੌਰ (ਕਾਲੀਏ ਵਾਲਾ ) ਨੇ ਪਹਿਲਾ ਸਥਾਨ ਸੁੰਦਰ ਲਿਖਾਈ ਪੰਜਾਬੀ ਭਾਸ਼ਾ ਚ ਕਸ਼ਿਸ਼ ( ਸੋਢੀ ਨਗਰ) ਅੰਗਰੇਜ਼ੀ ਵਿਚ ਮਨਪ੍ਰੀਤ ਕੌਰ (ਸੋਢੀ ਨਗਰ ) ਹਿੰਦੀ ਵਿਚ ਸਿਮਰਨ ( ਸੋਢੀ ਨਗਰ ) ਨੇ ਪਹਿਲਾ ਸਥਾਨ , ਕਲਮ ਨਾਲ ਸੁੰਦਰ ਲਿਖਾਈ ਵਿਚ ਦਿਲਬਰ (ਸੋਢੀ ਨਗਰ ) ਨੇ ਪਹਿਲਾ ਸਥਾਨ ਹਾਸਲ ਕੀਤਾ । ਅਧਿਆਪਕਾਂ ਦੇ ਮੁਕਾਬਲਿਆਂ ਵਿਚ ਪੰਜਾਬੀ ਭਾਸ਼ਾ ਚੋਂ ਜਗਸੀਰ ਸਿੰਘ ਜਗੀ, ਅੰਗਰੇਜ਼ੀ ਵਿਚ ਉਪਦੇਸ਼ ਕੌਰ ਸੋਢੀ ਨਗਰ ਅਤੇ ਹਿੰਦੀ ਵਿਚ ਅਨੀਤਾ ਗਰਗ ਸੋਢੀ ਨਗਰ ਨੇ ਪਹਿਲਾ ਸਥਾਨ ਹਾਸਲ ਕੀਤਾ ਇਹਨਾਂ ਮੁਕਾਬਲਿਆਂ ਵਿਚ ਜਜ ਦੀ ਭੂਮਿਕਾ ਜਗਤਾਰ ਸਿੰਘ ਸੋਖੀ ਵਲੋਂ ਬਾਖੂਬੀ ਨਿਭਾਈ ਗਈ । ਉਕਤ ਮੁਕਾਬਲਿਆਂ ਵਿਚ ਸੋਢੀ ਨਗਰ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਝੰਡੀ ਰਹੀ। ਜੇਤੂਆਂ ਨੂੰ ਬੀ ਪੀ ਈ ਓ ਸ੍ਰੀਮਤੀ ਕੁਲਵਿੰਦਰ ਕੌਰ, ਜਗਤਾਰ ਸਿੰਘ ਸੋਖੀ, ਵਰਿੰਦਰ ਕੌਰ ਸੈਂਟਰ ਹੈਡ ਅਧਿਆਪਕਾ, ਸਤਵੀਰ ਕੌਰ, ਭਰਪੂਰ ਸਿੰਘ, ਰਜਿੰਦਰ ਸਿੰਘ, ਸੁਸ਼ੀਲ ਕੁਮਾਰ ਬੀ ਐਮ ਟੀ. ਭੁਪਿੰਦਰ ਸਿੰਘ, ਹਰਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਅੰਗਰੇਜ ਸਿੰਘ, ਲਖਵਿੰਦਰ ਸਿੰਘ, ਹਰਮੰਦਰ ਸਿੰਘ, ਰਮਿੰਦਰ ਸਿੰਘ, ਚਰਨਜੀਤ ਸਿੰਘ, ਰੇਸ਼ਮ ਸਿੰਘ, ਸੁਖਬੀਰ ਕੌਰ, ਮਨਦੀਪ ਕੌਰ, ਕੁਲਵਿੰਦਰ ਕੌਰ, ਬਲਜੀਤ ਸਿੰਘ, ਹਰਪ੍ਰੀਤ ਕੌਰ ਵਲੋਂ ਇਮਾਮ ਦੇ ਕੇ ਸਨਮਾਨਿਤ ਕੀਤਾ ਗਿਆ ।

Send this to a friend