May 9, 2026 10:42 pm

ਰਾਜਪਾਲ 26 ਨੂੰ ਮਹਾਰਾਣਾ ਪ੍ਰਤਾਪ ਦੀ ਵਿਸ਼ਾਲ ਪ੍ਰਤਿਮਾ ਲੋਕ ਅਰਪਣ ਕਰਨਗੇ

ਸ੍ਰੀ ਅਨੰਦਪੁਰ ਸਾਹਿਬ, 19 ਫਰਵਰੀ (ਦਵਿੰਦਰਪਾਲ ਸਿੰਘ, ਅੰਕੁਸ਼)-ਪੰਜਾਬ ਦੇ ਰਾਜਪਾਲ ਮਾਨਯੋਗ ਸ੍ਰੀ ਬੀ.ਪੀ.ਸਿੰਘ ਬਦਨੌਰ 26 ਫਰਵਰੀ ਨੂੰ ਨੰਗਲ ਦੇ ਸ਼ਹੀਦ ਕੈਪਟਨ ਅਮੋਲ ਕਾਲੀਆਂ ਪਾਰਕ ਵਿਚ ਸਥਾਪਤ ਕੀਤੀ ਮਹਾਰਾਣਾ ਪ੍ਰਤਾਪ ਦੀ ਵਿਸਾਲ ਪ੍ਰਤਿਮਾ ਨੂੰ ਲੋਕ ਅਰਪਣ ਕਰਨਗੇ ਜਿਸਦੇ ਲਈ ਨਗਰ ਕੋਸ਼ਲ ਨੰਗਲ ਵਲੋਂ ਜੋਰਾ ਸੋਰਾ ਨਾਲ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ 18 ਫੁੱਟ ਉੱਚੀ ਪੰਜ ਧਾਤੂ ਨਾਲ ਬਣੀ ਪ੍ਰਤਿਮਾ ਨੂੰ 10 ਫੁੱਟ ਉੱਚੇ ਮਜਬੂਤ ਫਾਊਡੇਸ਼ਨ ਤੇ ਸਥਾਪਤ ਕੀਤਾ ਗਿਆ ਹੈ। ਜਿਸਦੇ ਸੁੰਦਰੀਕਰਨ ਲਈ ਇਸਦੇ ਆਲੇ ਦੁਆਲੇ ਸਾਨਦਾਰ ਐਲ.ਈ.ਡੀ. ਲਾਇਟਾਂ ਅਤੇ ਫੂਆਰੇ ਲਗਾਏ ਗਏ ਹਨ। ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰ ਪਾਲ ਸਿੰਘ ਵਲੋਂ ਵੀ ਇਸ ਮੋਕੇ ਆਯੋਜਿਤ ਸਾਨਦਾਰ ਸਮਾਰੋਹ ਵਿਚ ਸ਼ਿਰਕਤ ਕੀਤੀ ਜਾਵੇਗੀ। ਲਗਭਗ ਤਿੰਨ ਟਨ ਵਜਨ ਵਾਲੇ ਆਪਣੇ ਚਹੇਤੇ ਘੋੜੇ ਚੇਤਕ ਉਤੇ ਸਵਾਰ ਮਹਾਰਾਣਾ ਪ੍ਰਤਾਪ ਦੀ ਇਹ ਪ੍ਰਤਿਮਾ ਉਤਰੀ ਭਾਰਤ ਦੀ ਇਸ ਪ੍ਰਕਾਰ ਦੇ ਅਕਾਰ ਦੀ ਸਭ ਤੋਂ ਵਿਸਾਲ ਪ੍ਰਤਿਮਾ ਹੈ ਜਿਸਨੂੰ ਪੰਜ ਧਾਤੂ ਨਿਕਲ, ਜਿੰਕ, ਲੈਡ, ਟਿਨ ਅਤੇ ਤਾਂਬੇ ਦੇ ਮਿਸਰਨ ਨਾਲ ਤਿਆਰ ਕਰਕੇ ਗਨਮੈਟਲ ਦੀ ਧਾਂਤ ਨਾਲ ਤਿਆਰ ਕੀਤਾ ਗਿਆ ਹੈ। ਮਹਾਰਾਣਾ ਪ੍ਰਤਾਪ ਦੀ ਇਸ ਵਿਸਾਲ ਪ੍ਰਤਿਮਾ ਨੂੰ ਲਗਭਗ 10 ਫੁੱਟ ¦ਮੀਆਂ ਦੋ ਤਲਵਾਰਾਂ ਅਤੇ 17 ਫੁੱਟ ਦੇ ਭਾਲੇ ਨਾਲ ਸੁਸੋਭਿਤ ਕੀਤਾ ਹੈ। ਉਹਨਾਂ ਦੇ ਪਹਿਰਾਵੇ, ਜੇਵਰਾਤ ਅਤੇ ਜੁੱਤੀ ਆਦਿ ਨੂੰ ਪੁਰਾਤਨ ਰਾਜਸਥਾਨੀ ਦਿਖ ਦਿੱਤੀ ਗਈ ਹੈ। ਇਸ ਪ੍ਰਤਿਮਾ ਨੂੰ ਲਗਭਗ 25 ਕਲਾਕਾਰਾਂ/ਕਾਰੀਗਰਾਂ ਨੇ 6 ਮਹੀਨੇ ਦੀ ਦਿਨ ਰਾਤ ਕੜੀ ਮਿਹਨਤ ਨਾਲ ਜੈਪੁਰ ਤਿਆਰ ਕੀਤਾ ਹੈ। ਪੰਜਾਬ ਵਿਧਾਨ ਸਭਾ ਕੇ ਸਪੀਕਰ ਰਾਣਾ ਕੰਵਰ ਪਾਲ ਸਿੰਘ ਜੋ ਇਸ ਇਲਾਕੇ ਦੇ ਵਿਧਾਇਕ ਵੀ ਹਨ ਨੇ ਨਯਾ ਨੰਗਲ ਦੇ ਸ਼ਹੀਦ ਕੈਪਟਨ ਅਮੋਲ ਕਾਲੀਆਂ ਪਾਰਕ ਵਿਚ ਮਹਾਰਾਣਾ ਪ੍ਰਤਾਪ ਦੀ ਇਸ ਵਿਸ਼ਾਲ ਪ੍ਰਤਿਮਾ ਨੂੰ ਸੁਸੋਭਿਤ ਕਰਨ ਦਾ ਐਲਾਨ ਕੀਤਾ ਸੀ। ਨਗਰ ਕੋਸ਼ਲ ਨੰਗਲ ਵਲੋਂ ਇਸ ਪ੍ਰਤਿਮਾ ਨੂੰ ਤਿਆਰ ਕਰਨ ਲਈ ਲਕਛਮਣ ਬਿਆਸ ਮੂਰਤੀ ਕਲਾਕਾਰ ਜੈਪੁਰ ਨੂੰ ਇਹ ਵਿਸ਼ਾਲ ਮਹਾਰਾਣਾ ਪ੍ਰਤਾਪ ਦੀ ਪ੍ਰਤਿਮਾ ਤਿਆਰ ਕਰਨ ਲਈ ਚੁਣਿਆ ਗਿਆ ਹੈ। ਇਸ ਪ੍ਰਤਿਮਾ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਸ੍ਰੀ ਲਕਛਮਣ ਬਿਆਸ ਮੂਰਤੀ ਕਲਾਕਾਰ ਨੇ ਦੱਸਿਆ ਕਿ ਤਾਂਬਾ, ਨਿਕਲ, ਟਿਨ, ਲੈਡ ਅਤੇ ਜਿੰਕ ਦੇ ਮਿਸਰਨ ਨਾਲ ਤਿਆਰ ਕੀਤੀ ਪੰਜ ਧਾਤੂ ਦੀ ਬਣੀ ਇਸ ਵਿਸ਼ਾਲ ਪ੍ਰਤਿਮਾ ਦੀ ਚਮਕ ਦਮਕ ਸਾਲਾ ਬੱਧੀ ਤੱਕ ਕਾਇਮ ਰਹੇਗੀ। ਇਸ ਪ੍ਰਤਿਮਾ ਉਤੇ ਕਿਸੇ ਵੀ ਮੋਸਮ ਦੇ ਪਰਿਵਰਤਨ ਜਾਂ ਵਾਤਾਵਰਣ ਦਾ ਕੋਈ ਅਸਰ ਨਹੀਂ ਹੋਵੇਗਾ। ਉਹਨਾਂ ਨੇ ਕਿਹਾ ਕਿ ਨੰਗਲ ਵਿਚ ਲਗਾਈ ਇਸ ਪ੍ਰਤਿਮਾ ਨੂੰ ਉਹਨਾਂ ਨੇ ਬਹੁਤ ਮਿਹਨਤ ਅਤੇ ਲਗਨ ਨਾਲ ਤਿਆਰ ਕੀਤਾ ਹੈ। ਉਹ ਰਾਜਸਥਾਨ ਦੇ ਨਿਵਾਸੀ ਹੋਣ ਕਾਰਨ ਮਹਾਰਾਣਾ ਪ੍ਰਤਾਪ ਦੀ ਸ਼ਖਸ਼ੀਅਤ ਤੋਂ ਬੇਹੱਦ ਪ੍ਰਭਾਵਿੱਤ ਹਨ ਉਹਨਾਂ ਦੇ ਘੋੜੇ ਚੇਤਕ ਦੀਆਂ ਬਹਾਦਰੀ ਦੀ ਚਰਚਾ ਵੀ ਉਹਨਾਂ ਨੇ ਬਚਪਨ ਤੋਂ ਸੁਣੀ ਹੈ।

Send this to a friend