ਰਾਜਾਪੁਰਾ, 19 ਫਰਵਰੀ (ਲਵਕੇਸ਼ ਕਪੂਰ)-ਇਥੋ ਦੀ ਨਗਰ ਕੋਂਸਲ ਅਧੀਨ ਪੈਂਦੇ ਵਾਰਡ ਨੰ 9 ਤੋਂ ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਨਰਿੰਦਰ ਨਾਗਪਾਲ ਦੇ ਹਕ ਵਿਚ ਪ੍ਰਚਾਰ ਕਰਨ ਲਈ ਜਿਲ਼੍ਹਾ ਯੁਵਾ ਮੋਰਚਾ ਪਟਿਆਲਾ ਦੇ ਪ੍ਰਧਾਨ ਅਜਯ ਚੋਧਰੀ ਦੀ ਅਗਵਾਈ ਹੇਠ ਭਰਵਾਂ ਇਕਠ ਕਰਕੇ ਸਮਾਰੋਹ ਕਰਵਾਇਆ ਗਿਆ।ਜਿਸ ਵਿਚ ਵਿਸ਼ੇਸ ਤੋਰ ਤੇ ਭਾਜਪਾ ਪੰਜਾਬ ਦੇ ਸੁਬਾਈ ਸੀਨੀਅਰ ਮੀਤ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਪਹੁੰਚੇ।ਇਸ ਮੋਕੇ ਭਰਵੇਂ ਇਕਠ ਨੂੰ ਸੰਬੋਧਨ ਕਰਦਿਆ ਗਰੇਵਾਲ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਲੋਕਾਂ ਨਾਲ ਝੁਠੇ ਵਾਅਦੇ ਕਰਕੇ ਸਰਕਾਰ ਬਣਾਈ ਹੈ। ਜਿਸ ਕਰਕੇ ਸਾਲ ਬੀਤਣ ਤੋਂ ਬਾਅਦ ਪੰਜਾਬ ਸਰਕਾਰ ਤੋਂ ਲੋਕਾਂ ਦਾ ਮੋਹ ਭੰਗ ਹੋ ਗਿਆ ਹੈ ਅਤੇ ਆਉਣ ਵਾਲੀ ਲੋਕਾ ਸਭਾ ਚੋਣਾਂ ਵਿਚ ਲੋਕਾਂ ਤੋਂ ਕੈਪਟਨ ਸਰਕਾਰ ਨੂੰ ਮੁੰਹ ਦੀ ਖਾਣੀ ਪਵੇਗੀ। ਉਨ੍ਹਾਂ ਕਿਹਾ ਕਿਹਾਕਿ ਰਾਜਪੁਰਾ ਬਨੂੜ ਇਲਾਕੇ ਵਿਚ ਦੜਾ ਸਟਾ, ਨਜ਼ਾਇਜ਼ ਸ਼ਰਾਬ ਦਾ ਧੰਦਾ, ਨਜ਼ਾਇਜ਼ ਕਬਜ਼ੇ ਹੋ ਰਹੇ ਹਨ ਜਿਸ ਕਰਕੇ ਨੋਜਵਾਨਾ ਨਸ਼ਿਆ ਵਿਚ ਆਪਣੀ ਜਿੰਦਗੀ ਰੋਲ ਰਹੇ ਹਨ।ਇਸ ਦੀ ਸ਼ਿਕਾਇਤ ਪੰਜਾਬ ਗਰਵਰਨ ਅਤੇ ਡੀਜੀਪੀ ਪੰਜਾਬ ਨੂੰ ਕਰਾਂਗੇ।ਗਰੇਵਾਲ ਨੇ ਕਿਹਾ ਨਿਧੜਕ ਆਗੂ ਨਰਿੰਦਰ ਨਾਗਪਾਲ ਨੂੰ ਵੋਟਾਂ ਪਾ ਕੇ ਜਿਤਾਉਣਾ ਤੁਹਾਡਾ ਕੰਮ ਹੈ ਅਤੇ ਨਗਰ ਕੋਂਸਲ ਦਾ ਪ੍ਰਧਾਨ ਬਨਾਉਣਾ ਸਾਡੀ ਜਿੰਮੇਵਾਰੀ ਹੈ।ਉਨ੍ਹਾਂ ਕਿਹਾਕਿ ਸਾਡੇ ਕੋਲ 17 ਕੋਂਸਲਰ ਹਨ ਜਿਸ ਨਾਲ ਅਕਾਲੀ ਭਾਜਪਾ ਵਲੋਂ ਹੀ ਨਗਰ ਕੋਂਸਲ ਦਾ ਪ੍ਰਧਾਨ ਬਨਣਾ ਤਹਿ ਹੈ। ਇਸ ਮੋਕੇ ਸੀਨੀਅਰ ਭਾਜਪਾ ਆਗੁੂ ਡਾ ਨੰਦ ਲਾਲ, ਨਰੇਸ਼ ਧੀਮਾਨ, ਕਾਤਾਂ ਦੇਵੀ,ਕੋਂਸਲਰ ਪਵਨ ਮੁਖੇਜਾ, ਅਬਿਸ਼ੇਕ ਬਬਲੂ, ਸ਼ਰੂਤੀ ਚੋਧਰੀ, ਕਮਲ ਕੁਮਾਰ,ਮਨਿੰਦਰ ਸ਼ਰਮਾਂ, ਪਵਨ ਕੁਮਾਰ, ਸੁਖਵਿੰਦਰ ਸੁਖੀ, ਦਵਿੰਦਰ ਤਮਗੋਰਾ, ਰਿੰਕੂ ਮਹਿਤਾ, ਅਮਿਤ ਕੁਮਾਰ ਸ਼ਤੀਸ਼ ਕੁਮਾਰ, ਕਮਲ ਦੁਰੇਜਾ,ਪੰਕਜ ਲੁਥਰਾ,ਸੋਨੂੰ ਵਰਮਾਂ ਸਮੇਤ ਹੋਰ ਹਾਜਰ ਸਨ।