ਬੋਹਾ, 19 ਫਰਵਰੀ (ਸੰਤੋਖ ਸਾਗਰ)-ਪਿੰਡ ਅੱਕਾਵਾਲੀ ਵਿਖੇ ਸਾਂਝ ਕੇਦਰ ਥਾਣਾ ਬੋਹਾ ਵੱਲੋ ਇੱਕ ਜਾਗਰੂਕਤਾ ਸੈਮੀਨਾਰ ਪਿੰਡ ਦੇ ਸਰਕਾਰੀ ਸਕੈਂਡਰੀ ਸਕੂਲ ਵਿੱਚ ਆਯੋਜਨ ਕੀਤਾ ਗਿਆ। ਸਕੂਲ ਅਧਿਅਪਕਾਂ ਅਤੇ ਸਕੂਲ ਦੇ ਬੱਚਿਆਂ ਨੂੰ ਸੰਬੋਧਨ ਕਰਦਿਆ ਬੋਹਾ ਥਾਣੇ ਵਿੱਚ ਤਾਇਨਾਤ ਸਹਾਇਕ ਥਾਣੇਦਾਰ ਰਾਮ ਸਿੰਘ ਇੰਚਾ/-ਸਾਂਝ ਕੇਦਰ ਥਾਣਾ ਬੋਹਾ ਵੱਲੋ ਸਾਂਝ ਕੇਦਰ ਤੋ ਮਿਲਣ ਵਾਲੀਆ ਸੇਵਾਵਾ ਦੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਉਹਨਾਂ ਕਿਹਾ ਕਿ ਅੱਜ ਸਾਨੂੰ ਸਾਡੇ ਫੋਨ ਉਪਰ ਆ ਰਹੀਆਂ ਫੇਕ ਕਾਲਾਂ ਅਤੇ ਝੂਠੇ ਸਮਸ ਤੋ ਬਚਣ ਦੀ ਲੋੜ ਹੈ। ਹਰ ਰੋਜ ਹੀ ਇਸ ਝੂਠ ਦੇ ਵਰਤਾਰੇ ਵਿੱਚ ਫਸੇ ਅਪਣੇ ਖਾਤੇ ਵਿੱਚੋਂ ਕਟ ਚੁੱਕੇ ਰੁਪੈ ਦੀਆਂ ਸ਼ਕਾਇਤਾਂ ਸਾਡੇ ਕੋਲ ਲੈਕੇ ਆਉਂਦੇ ਰਹਿੰਦੇ ਹਨ। ਇਸ ਤੋ ਇਲਾਵਾ ਸਮਾਜ ਵਿੱਚ ਵਾਪਰ ਰਹੀਆ ਘਟਨਾਵਾ ਜਾਣਕਾਰੀ ਦਿੱਤੀ ਗਈ।ਉਹਨਾਂ ਕਿਹਾ ਕਿ ਬੱਚਿਆਂ ਨੇ ਜੇਕਰ ਸਕੂਲ ਵਿੱਚੋਂ ਕੁਝ ਸਿੱਖਕੇ ਪੜ ਲਿਖਕੇ ਕੁਝ ਬਣਨਾਂ ਹੈ ਤਾਂ ਇਸ ਦੀ ਪਹਿਲੀ ਪੌੜੀ ਅਧਿਆਪਕ ਸਾਹਿਬਾਨਾਂ ਦਾ ਸਤਿਕਾਰ ਕਰਨਾਂ ਹੈ ਅਤੇ ਉਸਤੋਂ ਬਾਅਦ ਮਾਪੇ ਅਧਿਆਪਕ ਹੁੰਦੇ ਹਨ। ਜਿਸ ਤਰਾ ਇੱਕ ਮਾਲੀ ਪਨੀਰੀ ਨੂੰ ਪਾਲ ਪਲੋਸ ਕੇ ਇੱਕ ਸਥਿਰ ਜਗਾ ਤੇ ਬੂਟਾ ਲਾ ਕੇ ਉਸ ਤੋ ਫਲ ਦੀ ਉਡੀਕ ਕਰਦਾ ਹੈ ਇਸ ਤਰਾ ਹੀ ਇੱਕ ਅਧਿਆਪਕ ਦਾ ਸੁਪਨਾ ਹੁੰਦਾ ਹਾ ਕਿ ਉਸਦਾ ਚੇਲਾ ਆਪਣੇ ਪੈਰਾ ਤੇ ਖੜਾ ਹੋ ਕੇ ਆਪਣੇ ਮਾਤਾ ਪਿਤਾ ਤੇ ਅਧਿਆਪਕ,ਆਪਣੇ ਸਕੂਲ ਦਾ ਨਾਮ ਅਤੇ ਅਪਣੇ ਇਲਾਕੇ ਦਾ ਰੋਸ਼ਨ ਕਰੇ।ਇਹ ਤਾ ਹੀ ਸੰਭਵ ਹੋ ਸਕਦਾ ਹੈ ਜੇਕਰ ਵਿਦਆਰਥੀ ਅਨੁਸ਼ਾਸਨ ਵਿੱਚ ਰਹਿ ਕੇ ਆਪਣੇ ਅਧਿਆਪਕ ਦਾ ਹੁਕਮ ਮੰਨੇ।ਇਸ ਮੋਕੇ ਸਕੂਲ ਦੇ ਪ੍ਰਿੰਸੀਪਲ ਹਰਜੀਤ ਸਿੰਘ ਨੇ ਸਕੂਲ ਆਏ ਹੋਏ ਮਹਿਮਾਨਾਂ ਦਾ ਧੰਨਬਾਦ ਕੀਤਾ। ਸਾਂਝ ਕੇਦਰ ਥਾਣਾ ਬੋਹਾ ਵੱਲੋ ਕੀਤੇ ਗਏ ਜਾਗਰੂਕਤਾ ਸੈਮੀਨਾਰ ਵਿੱਚ ਸਕੂਲ ਦੇ ਬੱਚਿਆਂ ਨੇ ਸਾਡੇ ਪੱਤਰਕਾਰ ਨੂੰ ਦੱਸਿਆ ਕਿ ਅੱਜ ਅਸੀ ਇਸ ਸੈਮੀਨਾਰ ਵਿੱਚੋਂ ਬਹੁਤ ਕੁਝ ਨਵਾਂ ਸਿੱਖਿਆ ਅਤੇ ਬੱਚਿਆਂ ਨੇ ਸਕੂਲ ਵਿੱਚ ਇੱਕ ਨਿਵੇਕਲੀ ਕਿਸਮ ਦਾ ਸੈਮੀਨਾਰ ਕਰਵਾਉਣ ਤੇ ਸਕੂਲ ਦੇ ਪ੍ਰਿੰਸੀਪਲ ਅਤੇ ਸਮੂਹ ਸਟਾਫ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਾਇਸ ਪ੍ਰਿੰਸੀਪਲ ਜਗਦੇਵ ਸਿੰਘ, ਡੀਪੀ ਆਈ ਸੁਖਵਿੰਦਰ ਸਿੰਘ ਸਮੂਹ ਸਟਾਫ ਤੇ ਸਾਂਝ ਕੇਦਰ ਥਾਣਾ ਬੋਹਾ ਵੱਲੋ ਹੋਲਦਾਰ ਕਸ਼ਮੀਰ ਸਿੰਘ ਤੇ ਸਿਪਾਹੀ ਅਰਸ਼ਦੀਪ ਸ਼ਰਮਾ ਵੀ ਮੋਜੂਦ ਸਨ।