May 10, 2026 1:40 am

ਪੱਲ੍ਹੇਦਾਰ ਯੂਨੀਅਨ ਦੀ ਜ਼ਿਲ੍ਹਾ ਪੱਧਰੀ ਚੋਣ

ਮਾਨਸਾ, 19 ਫਰਵਰੀ (ਨਛੱਤਰ ਸਿੰਘ ਕਾਹਨਗੜ੍ਹ, ਸੰਘਰੇੜੀ)-ਪੰਜਾਬ ਪ੍ਰਦੇਸ਼ ਪੱਲੇਦਾਰ ਯੂਨੀਅਨ ਮਾਨਸਾ ਦੀ ਜਿਲ੍ਹਾ ਪੱਧਰੀ ਮੀਟਿੰਗ ਸੂਬਾ ਸਕੱਤਰ ਸਿੰਦਰਪਾਲ ਸਿੰਘ ਚਕੇਰੀਆ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਜਿਲ੍ਹਾ ਕਮੇਟੀ ਮਾਨਸਾ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ ਜਿਸ ਵਿੱਚ ਪ੍ਰਧਾਨ ਭੋਲਾ ਸਿੰਘ ਕਲੀਪੁਰ, ਕੈਸੀਅਰ ਬੋਘ ਸਿੰਘ ਮਾਨਸਾ, ਜਰਨਲ ਸਕੱਤਰ ਦਰਸ਼ਨ ਸਿੰਘ, ਕਮੇਟੀ ਮੈਂਬਰ ਜ਼ਸਵੀਰ ਸਿੰਘ ਮਲਕੋ, ਨਿਰਮਲ ਸਿੰਘ ਬੁਢਲਾਡਾ, ਸੀਤਾ ਸਿੰਘ ਸਰਦੂਲਗੜ੍ਹ, ਬਾਬਰ ਸਿੰਘ, ਗਮਦੂਰ ਸਿੰਘ ਬਰੇਟਾ ਆਦਿ ਚੁਣੇ ਗਏ।ਇਸ ਮੌਕੇ ਕਮੇਟੀ ਵਲੋ ਫੈਸਲਾ ਲਿਆ ਗਿਆ ਕਿ ਪੰਜਾਬ ਦੀ ਕੈਪਟਨ ਸਰਕਾਰ ਵਲੋ ਚੋਣਾਂ ਪਹਿਲਾਂ ਜ਼ੋ ਵਾਅਦੇ ਕੀਤੇ ਗਏ ਸਨ ਉਹ ਤਾਂ ਕੀ ਪੂਰੇ ਕਰਨੇ ਸੀ ਸਗੋ ਪਹਿਲਾਂ ਤੋ ਚੱਲ ਰਹੀਆ ਪਾਲਿਸੀਆ ਖਤਮ ਕਰਕੇ ਟੇਡੇ ਢੰਗ ਨਾਲ ਗਰੀਬ ਵਰਗ ਤੋ ਕੰਮ ਖੋਹ ਲਿਆ ਹੈ। ਇਸ ਮੌਕੇ ਸੂਬਾ ਕਮੇਟੀ ਮੈਂਬਰ ਜ਼ਸਵੀਰ ਸਿੰਘ ਬੁਢਲਾਡਾ, ਗਮਦੂਰ ਸਿੰਘ ਕੁਲਾਣਾ, ਹਰਬੰਸ ਸਿੰਘ ਬੁਢਲਾਡਾ, ਕਾਲਾ ਸਿੰਘ ਅਹਿਮਦਪੁਰ, ਗੁਰਜੰਟ ਸਿੰਘ ਬੁਢਲਾਡਾ, ਜਗਸੀਰ ਸਿੰਘ ਅਹਿਮਦਪੁਰ, ਬਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ।

Send this to a friend