ਸਰਦੂਲਗੜ੍ਹ, 31 ਜਨਵਰੀ (ਸੁਰਿੰਦਰ ਬਰਨ)-ਸਥਾਨਿਕ ਸਿਰਸਾ ਮਾਨਸਾ ਮੇਨ ਰੋੜ ਤੇ ਭਾਨ ਚੰਦ, ਰਾਕੇਸ ਕੁਮਾਰ ਆਇਰਨ ਐਂਡ ਪੇਟ ਦੀ ਦੁਕਾਨ ਅੰਦਰ ਅੱਗ ਲੱਗਣ ਕਾਰਨ ਹਜਾਰਾ ਰੁਪਏ ਦਾ ਸਮਾਨ ਸੜ ਕੇ ਸਵਾਹ ਹੋਇਆ । ਇੱਕਤਰ ਕੀਤੀ ਜਾਣਕਾਰੀ ਅਨੁਸਾਰ ਇਸ ਦੁਕਾਨ ਨੂੰ ਲੱਗਭਗ ਸ਼ਾਮ 6.00 ਵਜੇ ਦੇ ਕਰੀਬ ਬੰਦ ਕਰ ਕੇ ਗਏ ਸਨ। ਬਾਦ ‘ਚ ਕਿਸੇ ਗੁਆਡ ‘ਚੋ ਦੁਕਾਨਦਾਰ ਨੇ ਫੋਨ ਕਰਕੇ ਦੱਸਿਆ ਤੁਹਾਡੀ ਦੁਕਾਨ ਵਿੱਚੋ ਧੂੰਆ ਨਿਕਲ ਰਿਹਾ ਹੈ। ਫਰੰਗੀ ਜੈਨ ਜੋ ਪ੍ਰਵਾਰਕ ਮੈਂਬਰ ਨੇ ਪੱਤਰਕਾਰਾ ਨੂੰ ਦੱਸਿਆ ਜਦੋ ਦੁਕਾਨ ਤੇ ਆ ਕੇ ਛੱਟਰ ਖੋਲਿਆ, ਦੁਕਾਨ ਵਿੱਚ ਪੂਰੀ ਤਰਾ ਅੱਗ ਲੱਗ ਚੁੱਕੀ ਸੀ। ਅੱਗ ਤੇ ਕਾਬੂ ਪਾਉਣ ਲਈ ਫਾਇਰ ਬਿਗ੍ਰੈਡ ਮੌਕੇ ਤੇ ਪਹੁੰਚ ਗਈ ਅਤੇ ਕੁਝ ਦੇਰ ਤੋਂ ਸਰਸਾ ਵਾਲੀ ਫਾਇਰ ਬਿਗ੍ਰੈਡ ਵੀ ਆ ਗਈ, ਦੋਨਾ ਨੇ
ਅੱਗ ਤੇ ਕਾਬੂ ਪਾ ਲਿਆ। ਅੱਗ ਨਾਲ ਲੱਖਾ ਦਾ ਸਮਾਨ ਸੜ ਗਿਆ।ਦੁਕਾਨ ਅੰਦਰ ਪਏ ਕਾਗਜ ਵੀ ਸੜ ਗਏ ਸਨ। ਦੁਕਾਨ ‘ਚ ਅੱਗ ਬਿਜਲੀ ਸਰਕਟ ਦੋਰਾਨ ਲੱਗੀ। ਇਸ ਅੱਗ ਨਾਲ ਪ੍ਰਚੂਨ ਦੀ ਦੁਕਾਨ ‘ਚ ਪਿਆ ਖਾਣ ਪੀਣ ਵਾਲਾ ਸਮਾਨ ਵੀ ਝੁਲਸ ਗਿਆ ਅਤੇ ਅੱਗ ਐਨੀ ਭਿਆਨਕ ਸੀ, ਨਾਲ ਵਾਲੀ ਦੁਕਾਨਾ ਦੀ ਛੱਤ ਤੋਂ ਪਲੱਸਤਰ ਉਖੜ ਕੇ ਡਿੰਗਣ ਲੱਗ ਪਿਆ। ਅੱਗ ਤੇ ਫਾਇਰ ਬਿਗ੍ਰੈਡ ਨੇ ਬੜੀ ਮਿਹਨਤ ਨਾਲ ਕਾਬੂ ਪਾਇਆ।