May 1, 2026 4:26 am

ਸਵ. ਮਲਕੀਤ ਸਿੰਘ ਕੀਤੂ ਦੀ ਬਰਸੀ ਸਬੰਧੀ ਤਿਆਰੀਆਂ ਮੁਕੰਮਲ : ਕੁਲਵੰਤ ਕੀਤੂ

image ਧਨੌਲਾ, 31 ਜਨਵਰੀ (ਸਰਾਜ ਘਨੌਰ / ਸ਼ੰਕਰ ਬਾਂਸਲ)- ਸਵ. ਮਲਕੀਤ ਸਿੰਘ ਕੀਤੂ ਦੀ ਬਰਸੀ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਇਹ ਪ੍ਰਗਟਾਵਾ ਹਲਕਾ ਇੰਚਾਰਜ ਬਰਨਾਲਾ ਕੁਲਵੰਤ ਸਿੰਘ ਕੀਤੂ ਨੇ ਧਨੌਲਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ । ਉਨ੍ਹਾਂ ਕਿਹਾ ਕਿ ਬਰਸੀ ਵਿਚ ਪਹੁੰਚਣ ਵਾਲਿਆਂ   ਲਈ ¦ਗਰ ਅਤੇ ਆਉਣ ਜਾਣ ਲਈ ਸਾਧਨਾਂ  ਦੇ ਪੁੱਖਤਾ ਪ੍ਰਬੰਧ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਸਵ. ਮਲਕੀਤ ਸਿੰਘ ਕੀਤੂ ਦੀ ਬਰਸੀ 2 ਫਰਵਰੀ ਨੂੰ ਕਾਲਾ ਮਹਿਰ ਸਟੇਡੀਅਮ ਬਰਨਾਲਾ ਵਿਖੇ ਮਨਾਈ ਜਾ ਰਹੀ ਹੈ। ਸ. ਕੀਤੂ ਨੇ ਕਿਹਾ ਕਿ ਬਰਸੀ ਵਿਚ ਰਾਜ ਸਭਾ ਮੈਂਬਰ ਤੇ ਪਾਰਟੀ ਦੇ ਸਕੱਤਰ ਜਰਨਲ ਸ. ਸੁਖਦੇਵ ਸਿੰਘ ਢੀਂਡਸਾ , ਵਿੱਤ ਮੰਤਰੀ ਪੰਜਾਬ ਸਰਕਾਰ ਪਰਮਿੰਦਰ ਸਿੰਘ

ਢੀਂਡਸਾ, ਹਲਕਾ ਇੰਚਾਰਜ ਭਦੌੜ ਦਰਬਾਰਾ ਸਿੰਘ ਗੁਰੂ, ਸੰਤ ਬਲਵੀਰ ਸਿੰਘ ਘੁੰਨਸ ਤੇ ਹੋਰ ਅਕਾਲੀ-ਭਾਜਪਾ ਪਾਰਟੀ ਦੇ ਮੋਹਤਬਰ ਆਗੂ ਸਵ. ਮਲਕੀਤ ਸਿੰਘ ਕੀਤੂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨਗੇ। ਇਸ ਮੌਕੇ ਉਨ੍ਹਾਂ ਦੇ ਨਾਲ ਜਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਬੀਰਇੰਦਰ ਸਿੰਘ ਜੈਲਦਾਰ, ਜਿਲ੍ਹਾ ਪ੍ਰੀਸ਼ਦ ਮੈਂਬਰ ਨਿਹਾਲ ਸਿੰਘ ਉੱਪਲੀ, ਸ਼ਹਿਰੀ ਪ੍ਰਧਾਨ ਗੁਰਪ੍ਰੀਤ ਸਿੰਘ ਗੋਪੀ ਢਿੱਲੋਂ, ਦਰਸ਼ਨ ਸਿੰਘ ਢਿੱਲੋਂ ਤੇ ਗੁਰਪ੍ਰੀਤ ਸਿੰਘ ਜਟਾਣਾ ਦੋਵੇਂ ਪ੍ਰਧਾਨ ਟਰੱਕ ਯੂਨੀਅਨ ਧਨੌਲਾ, ਸਰਪੰਚ ਦਰਸ਼ਨ ਸਿੰਘ ਲਾਲੀ ਢਿੱਲੋਂ  ਆਦਿ ਵਿਅਕਤੀ ਹਾਜਰ ਸਨ।

Send this to a friend