ਸਰਦੂਲਗੜ੍ਹ 19 ਫਰਵਰੀ (ਨਰਾਇਣ ਗਰਗ)- ਕਾਂਗਰਸ ਪਾਰਟੀ ਨੂੰ ਉਸ ਸਮੇਂ ਭਾਰੀ ਬਲ ਮਿਲਿਆ ਜਦੋਂ ਪਿੰਡ ਰੋੜਕੀ ਦਾ ਮੌਜੂਦਾ ਸਰਪੰਚ ਜਗਸੀਰ ਸਿੰਘ ਅਕਾਲੀ ਦਲ ਛੱਡ ਸਾਥੀਆਂ ਸਮੇਤ ਸਾਬਕਾ ਵਧਾਇਕ ਅਜੀਤਇੰਦਰ ਸਿੰਘ ਮੋਫਰ ਦੀ ਅਗਵਾਈ ‘ਚ ਕਾਂਗਰਸ ਪਾਰਟੀ ‘ਚ ਸ਼ਾਮਲ ਹੋ ਗਿਆ।ਸ਼ਾਮਲ ਪਰਿਵਾਰਾਂ ਨੂੰ ਵਿਸ਼ਵਾਸ ਦਿਵਾਉਂਦਿਆਂ ਮੋਫਰ ਨੇ ਕਿਹਾ ਕਿ ਕਾਂਗਰਸ ਪਾਰਟੀ ‘ਚ ਸ਼ਾਮਲ ਹੋਣ ਵਾਲਿਆਂ ਨੂੰ ਬਣਦਾ ਮਾਨ-ਸਨਮਾਨ ਮਿਲਦਾ ਹੈ ਅਤੇ ਰਹੇਗਾ। ਇਸ ਮੌਕੇ ਸਤਪਾਲ ਵਰਮ੍ਹਾ, ਸੁੱਖਾ ਭਾਊ, ਬੋਹੜ ਸਿੰਘ, ਰਾਜੇਸ਼ ਗਰਗ, ਮਥਰਾ ਦਾਸ ਗਰਗ, ਜਗਸੀਰ ਸਿੰਘ ਮੀਰਪੁਰ, ਜਗਸੀਰ ਸਿੰਘ ਰੋੜਕੀ, ਪੱਲਾ ਰੋੜਕੀ,ਰਾਜ ਨੰਬਰਦਾਰ, ਲੀਲਾ ਮੈਂਬਰ, ਹਰਮੇਲ ਮੈਂਬਰ, ਲਖਵਿੰਦਰ ਸਿੰਘ, ਬੱਬੀ, ਮੱਖਣ ਸਿੰਘ, ਵੀਰ ਸਿੰਘ, ਹਰਪਾਲ ਸਿੰਘ ਆਦਿ ਮੌਜੂਦ ਸਨ।
ਅਕਾਲੀ ਦਲ ਦਾ ਮੌਜੂਦਾ ਸਰਪੰਚ ਸਾਥੀਆਂ ਸਮੇਤ ਕਾਂਗਰਸ ’ਚ ਸ਼ਾਮਲ



