Skip to content
Independent perspectives. Global stories.
BREAKING

ਬੀ ਕੇ ਯੂ ਰਾਜੇਵਾਲ ਵੱਲੋਂ ਸਿੱਧੂ ’ਤੇ ਤਿੱਖਾ ਵਾਰ

Share this story

ਫ਼ਰੀਦਕੋਟ, 19 ਫਰਵਰੀ (ਗੁਰਜੀਤ ਰੋਮਾਣਾ)- ਫ਼ਰੀਦਕੋਟ ਜਿਲ੍ਹੇ ਭਰ ‘ਚ ਅਧੂਰੇ ਸੀਵਰੇਜ ਪ੍ਰੋਜੈਕਟ ਅਤੇ ਜਲ-ਸਪਲਾਈ ਕਾਰਨ ਰੁਕੇ ਵਿਕਾਸ ਕਾਰਜਾ ਨੂੰ ਮੁੜ ਸੁਰੂ ਕਰਵਾਉਣ ਲਈ ਫ਼ਰੀਦਕੋਟ ਆਏ ਕੈਬਨਿਟ ਮੰਤਰੀ ਨਵਜੋਤ ਸਿੰਘ ਸਿਧੂ ‘ਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਨੇ ਤਿਖਾ ਵਾਰ ਕਰਦਿਆਂ ਕਿਹਾ ਕਿ ਸਮੁਚੇ ਪੰਜਾਬ ‘ਚ ਆਏ ਦਿਨ ਕਿਸਾਨ ਖੁਦਕੁਸ਼ੀਆਂ ਦੇ ਰਾਹ ਪੈ ਰਹੇ ਹੋਣ ਦੇ ਬਾਵਜੂਦ ਸਰਕਾਰ ਸਮੁਚੇ ਕਿਸਾਨਾਂ ਦਾ ਕਿਸਾਨੀ ਕਰਜਾ ਮੁਆਫ ਦੀ ਬਜਾਏ ਕਿਸਾਨਾਂ ਦੀਆਂ ਮੰਗਾਂ ਨੂੰ ਵੀ ਅਣਗੌਲਿਆ ਕਰ ਰਹੀ,ਜਿਸ ਕਰਕੇ ਕਿਸਾਨਾਂ ਦੀ ਨੀਂਦ ਉਡੀ ਪਈ ਐ ‘ਤੇ ਕੈਬਨਿਟ ਮੰਤਰੀ ਗਲ ਗਲ ਤੇ ਤਾਲੀ ਠੋਕਣ ਦੀ ਗਲ ਰਿਹਾ ਹੈ। ਉਕਤ ਮੌਕੇ ਮਾਰਕੀਟ ਕਮੇਟੀ ਦਫਤਰ ਵਿਖੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਅਹੁਦੇਦਾਰਾਂ ‘ਤੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਜਿਲ੍ਹਾ ਪ੍ਰਧਾਨ ਬਿੰਦਰ ਸਿੰਘ ਗੋਲੇਵਾਲਾ ਨੇ ਕਿਹਾ ਸਰਕਾਰ ਪਾਸੋ ਮੰਗ ਕੀਤੀ ਕਿ ਫਸਲਾ ਦੇ ਰੇਟ ਸਵਾਮੀਨਾਥਨ ਦੀ ਰਿਪੋਰਟ ਅਨੁਸਾਰ ਕੀਤੇ ਜਾਣ, ਸਵਾਮੀਨਾਥਨ ਮੁਤਾਬਿਕ ਫਸਲਾਂ ਦਾ ਰੇਟ ਫਸਲ ਦੇ ਕੁਲ ਖਰਚੇ ਨੂੰ ਗਿਣਕੇ ਉਸਤੋਂ 50 ਪ੍ਰਤੀਸ਼ਤ ਮੁਆਫਾ ਹੋਵੇ, ਕਿਸਾਨਾਂ ਦੀਆਂ ਖੁਦਕੁਸ਼ੀਆਂ ਰੋਕਣ ਲਈ ਸਰਕਾਰ ਆਪਣੇ ਵਾਅਦੇ ਮੁਤਾਬਿਕ ਸਾਰੇ ਕਿਸਾਨਾਂ ਦੇ ਕਰਜਿਆ ਤੇ ਲਕੀਰ ਮਾਰੇ, ਸਰਕਾਰ ਖੇਤੀ ਮੋਟਰਾਂ ਤੇ ਮੀਟਰ ਲਾਉਣ ਦੇ ਫੈਸਲੇ ਨੂੰ ਵਾਪਸ ਲਵੇ, ਪੰਜਾਬੀ ਮਾਂ ਬੋਲੀ ਨੂੰ ਪ੍ਰਫੂਲਤ ਕਰਨ ਲਈ ਅਗੇ ਆਵੇ, ਬੇਰੁਜਗਾਰੀ ਨੂੰ ਠਲ ਪਾਵੇ ਨਾ ਕਿ ਰੋਜਗਾਰ ਮੇਲਿਆ ਦੌਰਾਨ ਨੌਜਵਾਨਾਂ ਨੂੰ ਖਜਲ ਖੁਆਰ ਕਰੇ, ਕਿਸਾਨੀ ਮੰਗਾਂ ਨੂੰ ਅਣਗੌਲਿਆ ਕਰਨ ਦੀ ਬਜਾਏ ਆਰਥਿਕ ਤੰਗੀਆਂ ਝਲ ਰਹੇ ਕਿਸਾਨਾਂ ਵਲ ਝਾਤ ਮਾਰੇ ਸਰਕਾਰ। ਬੈਠਕ ਨੂੰ ਸਬੋਧਨ ਕਰਦਿਆਂ ਗੁਰਮੀਤ ਸਿੰਘ ਕਿਲੋ ਨੌ, ਨਛਤਰ ਸਿੰਘ, ਨਿਸ਼ਾਨ ਸਿੰਘ, ਬਲਜਿੰਦਰ ਸਿੰਘ ਗੋਲੇਵਾਲਾ, ਚਮਕੌਰ ਸਿੰਘ ਚੰਮੇਲੀ, ਪ੍ਰਣਾਮ ਸਿੰਘ, ਹਰਨੇਕ ਸਿੰਘ, ਭੁਪਿੰਦਰ ਸਿੰਘ, ਬੂਟਾ ਸਿੰਘ ਸੰਗਤਪੁਰਾ, ਰਛਪਾਲ ਸਿੰਘ ਸਾਦਿਕ, ਗੁਰਚਰਨ ਸਿੰਘ, ਚਰਨਜੀਤ ਸਿੰਘ ਪਿਪਲੀ, ਨਾਜਰ ਸਿੰਘ, ਚਰਨਜੀਤ ਸਿੰਘ, ਗੁਰਜੰਟ ਸਿੰਘ ਕਾਬਲਵਾਲਾ, ਜਰਨੈਲ ਸਿੰਘ, ਬੇਅੰਤ ਸਿੰਘ ਦੀਪ ਸਿੰਘ ਵਾਲਾ ਆਦਿ ਨੇ ਕਿਹਾ ਕਿ ਆਰਥਿਕ ਤੰਗੀਆਂ ਦੇ ਝੰਬੇ ਕਿਸਾਨਾਂ ਦੀ ਕਿਸਾਨੀ ਕਰਜਿਆਂ ਕਾਰਨ ਨੀਂਦ ਉਡ ਚੁਕੀ ਹੋਣ ਦੇ ਬਾਵਜੂਦ ਸਰਕਾਰ ਸਮੁਚੇ ਕਿਸਾਨਾ ਦੇ ਕਰਜੇ ਮੁਆਫ ਕਰਨ ਦੀ ਬਜਾਏ ਗਲੀਬਾਤੀ ਸਾਰ ਰਹੀ ਹੈ,ਜਿਸ ਕਰਕੇ ਆਏ ਦਿਨ ਮਾਨਸਿਕ ਪ੍ਰ੍ਰੇਸਾਨੀਆਂ ਝਲਦੇ ਕਿਸਾਨ ਖੁਦਕੁਸ਼ੀਆ ਦੇ ਰਾਹ ਪੈ ਰਹੇ ਹਨ ਪ੍ਰੰਤੂ ਕੈਬਨਿਟ ਮੰਤਰੀ ਨੂੰ ਕਿਸਾਨਾਂ ਦਾ ਲਗਦਾ ਕੋਈ ਹੇਜ ਨਹੀ,ਉਹ ਗਲ ਗਲ ਤੇ ਤਾਲੀ ਠੋਕ ਰਹੇ ਹਨ,ਜਦਕਿ ਪੰਜਾਬ ‘ਚ ਇਸ ਸਮੇਂ ਕਿਸਾਨ ‘ਤੇ ਕਿਸਾਨੀ ਬਿਲਕੁਲ ਤਬਾਹੀ ਦੇ ਕੰਡੇ ਤੇ ਖੜ੍ਹੀ ਹੈ। ਉਨ੍ਹਾਂ ਕੈਪਟਨ ਸਰਕਾਰ ਪਾਸੋ ਮੰਗ ਕੀਤੀ ਕਿ ਕੀਤੇ ਵਾਅਦੇ ਮੁਤਾਬਿਕ ਸਮੁਚੇ ਕਿਸਾਨਾਂ ਦੇ ਕਰਜਿਆਂ ਤੇ ਲੀਕ ਮਾਰੀ ਜਾਵੇ ਤਾਂ ਜੋ ਖੁਦਕੁਸ਼ੀਆ ਨੂੰ ਠਲ ਪੈ ਸਕੇ ।

WRITTEN BY