ਬਟਾਲਾ, 18 ਫਰਵਰੀ (ਅਰਵਿੰਦਰ ਮਠਾਰੂ, ਲੱਕੀ, ਕਾਜਲ ਅਗਰਵਾਲ)- ਕਾਂਗਰਸੀ ਵਰਕਰਾਂ ਦੀ ਭਰਵੀਂ ਮੀਟਿੰਗ ਸ.ਫਤਿਹਜੰਗ ਸਿੰਘ ਬਾਜਵਾ ਹਲਕਾ ਵਿਧਾਇਕ ਕਾਦੀਆਂ ਦੀ ਅਗਵਾਈ ਹੇਠ ਪਿੰਡ ਜਾਗੋਵਾਲ ਵਿਖੇ ਹੋਈ । ਮੀਟਿੰਗ ਨੂੰ ਸੰਬੋਧਨ ਕਰਦਿਆਂ ਸ.ਫਤਿਹਜੰਗ ਸਿੰਘ ਬਾਜਵਾ ਨੇ ਕਿਹਾ ਕਿ ਪੰਚਾਇਤੀ ਚੋਣਾਂ ਬੜੇ ਪਾਰਦਸ਼ੀ ਢੰਗ ਨਾਲ ਕਰਵਾਈਆਂ ਜਾਣਗੀਆਂ ’ਤੇ ਅਮਨਸ਼ਾਂਤੀ ਦਾ ਰਾਜ ਬਹਾਲ ਕੀਤਾ ਜਾਵੇਗਾ। ਸ.ਬਾਜਵਾ ਨੇ ਕਿਹਾ ਕਿ ਕਿਸੇ ਵੀ ਬਾਹਰਲੇ ਹਲਕੇ ਦੇ ਮੰਤਰੀ ਜਾਂ ਵਿਧਾਇਕ ਨੂੰ ਹਲਕੇ ਵਿੱਚ ਦਖਲ ਅੰਦਾਜੀ ਨਹੀ ਕਰਨ ਦਿੱਤੀ ਜਾਵੇਗੀ ’ਤੇ ਬੜੇ ਸੂਝਵਾਨ ਵਿਅਕਤੀਆਂ ਨੂੰ ਪੰਚਾਇਤ ਦੀ ਜਿੰਮੇਵਾਰੀ ਸੌਪੀ ਜਾਵੇਗੀ ਤਾਂ ਜੋ ਪਿੰਡ ਦਾ ਵਿਕਾਸ ਬਿਨ੍ਹਾਂ ਭੇਦਭਾਵ ਤੇ ਇਮਾਨਦਾਰੀ ਨਾਲ ਕਰਵਾਇਆ ਜਾ ਸਕੇ ਅਤੇ ਕਾਦੀਆਂ ਹਲਕੇ ਨੂੰ ਨਮੂਨੇ ਦਾ ਸ਼ਹਿਰ ਬਣਾਇਆ ਜਾਵੇਗਾ ਅਤੇ ਜਲਦੀ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਾਦੀਆਂ ਹਲਕੇ ਵਿੱਚ ਲਿਆ ਕਿ ਵੱਡੇ ਪ੍ਰੋਜੈਕਟਾਂ ਦਾ ਐਲਾਨ ਕੀਤਾ ਜਾਵੇਗਾ ’ਤੇ ਕਾਦੀਆਂ ਹਲਕੇ ਵਿੱਚ ਵੱਡੀ ਇੰਡਸਟਰੀ ਲਗਾ ਕੇ ਕਾਦੀਆਂ ਹਲਕੇ ਪੰਜਾਬ ਵਿੱਚੋਂ ਨੰਬਰ 1 ’ਤੇ ਹੋਵੇਗਾ । ਸ.ਬਾਜਵਾ ਨੇ ਇਕ ਅਕਾਲੀ ਲੀਡਰ ਨੂੰ ਕਿਹਾ ਕਿ ਉਹ ਆਪਣੀਆਂ ਹਰਕਤਾਂ ਤੋਂ ਬਾਜ ਆਵੇ ਨਹੀਂ ਤਾਂ ਸਾਨੂੰ ਨੱਥ ਪਾਉਣੀ ਆਉਂਦੀ ਹੈ ’ਤੇ ਆਪਣੇ ਵਜੂਦ ਵਿੱਚ ਰਹਿ ਕੇ ਗੱਲਾਂ ਕਰੇ। ਇਸ ਮੌਕੇ ਬਲਵਿੰਦਰ ਸਿੰਘ ਭਿੰਦਾ ਨੈਨੋਕੋਟ ਸਕੱਤਰ ਪੰਜਾਬ ਸਰਕਾਰ, ਭੁਪਿੰਦਰਪਾਲ ਸਿੰਘ ਭਗਤਪੁਰ, ਮੰਗਲ ਸਿੰਘ ਕੂੰਟ, ਬਲਜਿੰਦਰ ਸਿੰਘ ਸੋਨੂੰ, ਰਣਜੀਤ ਸਿੰਘ ਜਾਗੋਵਾਲ, ਰਾਜਿੰਦਰ ਰਾਜੂ, ਬਿਕਰਮਜੀਤ ਸਿੰਘ, ਅਮਰੀਕ ਸਿੰਘ ਜੋਨ ਪ੍ਰਧਾਨ, ਤਲਵਿੰਦਰ ਸਿੰਘ ਸਾਥੀ, ਕਰਮ ਸਿੰਘ ਸੈਦੋਵਾਲ, ਡਾ.ਬਲਵੀਰ ਕੁਮਾਰ, ਗੁਰਬਿੰਦਰ ਸਿੰਘ, ਹਰਵਿੰਦਰ ਸਿੰਘ ਬਹੁਰੀਆ, ਸਵਰਨ ਮਸੀਹ ਆਦਿ ਹਾਜਰ ਸਨ।
ਕਿਸੇ ਬਾਹਰਲੇ ਹਲਕੇ ਦੇ ਮੰਤਰੀ ਜਾਂ ਵਿਧਾਇਕ ਨੂੰ ਹਲਕੇ ’ਚ ਦਖਲਅੰਦਾਜੀ ਨਹੀਂ ਕਰਨ ਦਿਆਂਗੇ : ਫਤਿਹਜੰਗ ਸਿੰਘ ਬਾਜਵਾ



