Skip to content
Independent perspectives. Global stories.
BREAKING

ਐਸ.ਟੀ.ਐਫ. ਸੰਗਰੂਰ ਵੱਲੋਂ ਹੈਰੋਇਨ ਸਮੇਤ ਦੋ ਕਾਬੂ

Share this story

ਧੂਰੀ, 18 ਫਰਵਰੀ (ਸੰਜੀਵ ਸਿੰਗਲਾ)- ਜ਼ਿਲ੍ਹਾ ਪੁਲਿਸ ਮੁੱਖੀ ਸ੍ਰੀ ਮਨਦੀਪ ਸਿੰਘ ਸਿੱਧੂ ਅਤੇ ਸ੍ਰੀ ਮਨਜੀਤ ਸਿੰਘ ਬਰਾੜ ਸੁਪਰਡੈਟ ਪੁਲਿਸ, ਸਪੈਸ਼ਲ ਟਾਸਕ ਫੋਰਸ (ਐਸ.ਟੀ.ਐਫ) ਸੰਗਰੂਰ ਵੱਲੋ ਨਸ਼ਿਆ ਦਾ ਧੰਦਾ ਕਰਨ ਵਾਲੇ ਸੌਦਾਗਰਾਂ ਦੇ ਖਿਲਾਫ ਲਗਾਤਾਰ ਵਿੱਢੀ ਮੁਹਿੰਮ ਤਹਿਤ ਐਸ.ਟੀ.ਐਫ ਟੀਮ ਸੰਗਰੂਰ ਵੱਲੋ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਉਹਨਾਂ ਪਾਸੋ 20 ਗ੍ਰਾਮ ਹੈਰੋਇਨ ਬਰਾਮਦ ਕਰਵਾਉਣ ਵਿੱਚ ਸਫਲਤਾ ਹਾਸਿਲ ਕੀਤੀ ਹੈ। ਇਸ ਸਬੰਧੀ ਸ੍ਰੀ ਮਨਜੀਤ ਸਿੰਘ ਬਰਾੜ ਸੁਪਰਡੈਟ ਪੁਲਿਸ,ਸਪੈਸ਼ਲ ਟਾਸਕ ਫੋਰਸ(ਐਸ.ਟੀ.ਐਫ) ਸੰਗਰੂਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 16.02.2018 ਨੂੰ ਐਸ.ਟੀ.ਐਫ ਸੰਗਰੂਰ ਦੇ ਥਾਣੇਦਾਰ ਰਵਿੰਦਰ ਕੁਮਾਰ ਭੱਲਾ ਦੀ ਅਗਵਾਈ ਵਾਲੀ ਐਸ.ਟੀ.ਐਫ ਟੀਮ ਦੇ ਹੌਲਦਾਰ ਸੁਖਵੀਰ ਸਿੰਘ, ਹੌਲਦਾਰ ਇਕਬਾਲ ਸਿੰਘ, ਸਿਪਾਹੀ ਹਰਫੂਲ ਸਿੰਘ ਸਮੇਤ ਹੋਰ ਪੁਲਿਸ ਪਾਰਟੀ ਦੇ ਥਾਣਾ ਛਾਜਲੀ ਦੇ ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਨਾਲ ਸ਼ਾਮਿਲ ਪੁਲਿਸ ਪਾਰਟੀ ਹੋ ਕੇ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਦੇ ਸਬੰਧ ਵਿੱਚ ਪਿੰਡ ਛਾਜਲਾ ਸਾਇਡ ਮੌਜੂਦ ਸੀ ਤਾਂ ਛਾਜਲਾ ਸਾਇਡ ਵੱਲੋ ਇੱਕ ਚਿੱਟੇ ਰੰਗ ਦੀ ਗੱਡੀ ਆਉਦੀ ਵਿਖਾਈ ਦਿੱਤੀ ਜੋ ਗੱਡੀ ਚਾਲਕ ਪੁਲਿਸ ਪਾਰਟੀ ਨੂੰ ਵੇਖ ਕੇ ਆਪਣੀ ਗੱਡੀ ਪਿੱਛੇ ਨੂੰ ਮੋੜਨ ਲੱਗਾ ਤਾਂ ਉਸ ਦੀ ਗੱਡੀ ਅਚਾਨਕ ਬੰਦ ਹੋ ਗਈ, ਪੁਲਿਸ ਪਾਰਟੀ ਨੇ ਸ਼ੱਕ ਦੇ ਆਧਾਰ ਪਰ ਗੱਡੀ ਨੰਬਰ: 70 ਭ3725 ਮਾਰਕਾ ਫੋਰਡ ਇੰਡੈਵਰ ਨੂੰ ਕਾਬੂ ਕਰਕੇ ਉਸ ਵਿੱਚ ਸਵਾਰ ਦੋਨੋ ਵਿਅਕਤੀਆਂ ਦੀ ਤਲਾਸ਼ੀ ਕੀਤੀ ਤਾਂ ਗੱਡੀ ਚਾਲਕ ਪਰਵਿੰਦਰ ਸਿੰਘ ਦੀ ਤਲਾਸ਼ੀ ਲੈਣ ਪਰ ਉਸ ਦੀ ਪਹਿਨੀ ਹੋਈ ਕਮੀਜ ਦੀ ਜੇਬ ਵਿੱਚੋ ਮੋਮੀ ਕਾਗਜ ਦੀ ਥੈਲੀ ਵਿੱਚੋ 10 ਗ੍ਰਾਮ ਹੈਰੋਇਨ ਬਰਾਮਦ ਹੋਈ ਅਤੇ ਕਡੰਕਟਰ ਸੀਟ ਪਟ ਬੈਠੇ ਦੂਸਰੇ ਵਿਅਕਤੀ ਅਰੁਣਦੀਪ ਜੋਸ਼ੀ ਦੀ ਤਲਾਸ਼ੀ ਕੀਤੀ ਤਾਂ ਉਸਦੀ ਪਹਿਨੀ ਕਮੀਜ ਦੀ ਜੇਬ ਵਿੱਚੋ ਮੋਮੀ ਕਾਗਜ ਦੀ ਥੈਲੀ ਵਿੱਚ ਲਪੇਟੀ 10 ਗ੍ਰਾਮ ਹੈਰੋਇਨ ਬਰਾਮਦ ਹੋਈ। ਦੋਸ਼ੀਆਂ ਦੀ ਸ਼ਨਾਖਤ ਪਰਵਿੰਦਰ ਸਿੰਘ ਪੁੱਤਰ ਹਾਕਮ ਸਿੰਘ ਵਾਸੀ ਮਾਨ ਕਲੋਨੀ ਨੇੜੇ ਕਮਲ ਪੈਲੇਸ ਮਹਿਲਾ ਰੋਡ ਸੰਗਰੂਰ (ਗੱਡੀ ਚਾਲਕ) ਅਤੇ ਅਰੁਣਦੀਪ ਜੋਸ਼ੀ ਪੁੱਤਰ ਸੁਰਿੰਦਰਪਾਲ ਜੋਸ਼ੀ ਵਾਸੀ-ਸੁੰਦਰ ਬਸਤੀ ਗਲੀ ਨੰਬਰ ਇੱਕ, ਸੰਗਰੂਰ ਵਜੋ ਹੋਈ ਹੈ।

WRITTEN BY