ਬਜਟ ਦੀ ਥਾਂ ਵੋਟ ਆਨ ਅਕਾਊਂਟ ਪੇਸ਼ ਕਰਨਗੇ ਢੀਂਡਸਾ
ਚੰਡੀਗੜ੍ਹ, 31 ਜਨਵਰੀ (ਪੀ. ਟੀ. ਬਿਊਰੋ)-ਪੰਜਾਬ ਸਰਕਾਰ ਵਲੋਂ ਵਿਧਾਨ ਸਭਾ ਦਾ ਬਜਟ ਅਜਲਾਸ 3 ਮਾਰਚ ਤੋਂ 10 ਮਾਰਚ ਤਕ ਬੁਲਾਉਣ ਦਾ ਫੈਸਲਾ ਕੀਤਾ ਗਿਆ ਹੈ। ਪਰ ਲੋਕ ਸਭਾ ਚੋਣਾਂ ਦੇ ਮ¤ਦੇਨਜ਼ਰ ਇਸ ਸੈਸ਼ਨ ਵਿੱਚ ਬਜਟ ਦੀ ਥਾਂ ਵਿੱਤ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ 3 ਮਹੀਨੇ ਦਾ ਵੋਟ ਆਨ ਅਕਾਊਂਟ ਪੇਸ਼ ਕਰਨਗੇ।