Skip to content
Independent perspectives. Global stories.
BREAKING

ਨਗਰ ਪੰਚਾਇਤ ਭੀਖੀ ਦੇ ਨਵੇਂ ਪ੍ਰਧਾਨ ਵਿਨੋਦ ਸਿੰਗਲਾ ਦਾ ਸਮਾਜ ਸੇਵੀ ਸੰਸਥਾਵਾਂ ਵੱਲੋਂ ਸਨਮਾਨ

Share this story

ਭੀਖੀ, 16 ਫਰਵਰੀ (ਲਾਭ ਸਿੰਘ ਕਿਸ਼ਨਗੜ੍ਹ) ਨਗਰ ਪੰਚਾਇਤ ਭੀਖੀ ਦੇ ਨਵੇਂ ਪ੍ਰਧਾਨ ਵਿਨੋਦ ਸਿੰਗਲਾ ਦੇ ਅਹੁਦਾ ਸੰਭਾਲਣ ਤੋਂ ਬਾਦ ਸ਼ਹਿਰ ਦੀਆਂ ਵੱਖ-ਵੱਖ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਸੰਗਠਨਾਂ ਨੇ ਉਨ੍ਹਾਂ ਦਾ ਸਨਮਾਨ ਕੀਤਾ।ਇਸ ਮੌਕੇ ਸਨਮਾਨ ਕਰਦਿਆਂ ਜਸਵੰਤ ਸਿੰਘ ਫਫੜੇ, ਡਾ. ਮੰਜੂ ਬਾਲਾ, ਅਰਸ਼ਦੀਪ ਗਾਗੋਵਾਲ ਅਤੇ ਕਾਂਗਰਸ ਦੇ ਜਿਲਾ ਪ੍ਰਧਾਨ ਵਿਕਰਮਜੀਤ ਸਿੰਘ ਮੋਫਰ ਨੇ ਕਿਹਾ ਕਿ ਕਾਂਗਰਸ ਪਾਰਟੀ ਨਾਲ ਸਬੰਧਤ ਵਿਨੋਦ ਸਿੰਗਲਾ ਦੇ ਨਗਰ ਪੰਚਾਇਤ ਦਾ ਪ੍ਰਧਾਨ ਬਨਣ ਨਾਲ ਸ਼ਹਿਰ ਦੇ ਵਿਕਾਸ ਕੰਮਾਂ ਵਿੱਚ ਤੇਜੀ ਆਵੇਗੀ। ਇਸ ਮੌਕੇ ਕਰਵਾਏ ਸਮਾਗਮ ਦੌਰਾਨ ਕਾਂਗਰਸੀ ਆਗੂ ਧਰਮਵੀਰ ਮਿੰਟਾਂ, ਪਵਨ ਮੱਤੀ, ਲੱਕੀ ਅਲੀਸ਼ੇਰ, ਲਾਜਪਤ ਸ਼ਰਮਾ, ਜਗਦੇਵ ਸਿੰਘ ਸਿੱਧੂ, ਹਰਬੰਸ ਦਾਸ ਬਾਵਾ, ਮਨੋਜ ਰੌਕੀ, ਮੱਖਣ ਹਾਜੀ, ਪ੍ਰਵੀਨ ਗਰਗ ਟੋਨੀ, ਇੰਦਰਜੀਤ ਰਿਖੀ ਅਤੇ ਸੱਤਪਾਲ ਸਾਮਰੀਆ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਅਗਵਾਈ ਵਿੱਚ ਸ਼ਹਿਰ ਦਾ ਵਿਕਾਸ ਵੱਡੇ ਪੱਧਰ ਤੇ ਹੋਵੇਗਾ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਇਸ ਸ਼ਹਿਰ ਬਾਰੇ ਵਿਸੇਸ਼ ਗਰਾਟਾਂ ਜਾਰੀ ਕਰਕੇ ਇਸ ਨੂੰ ਨਮੂਨੇ ਦੇ ਸ਼ਹਿਰ ਦੇ ਤੌਰ ਤੇ ਵਿਕਸਿਤ ਕਰਨਗੇ।ਇਸ ਤੋਂ ਇਲਾਵਾ ਜੈਨ ਸਭਾ, ਸਾਂਈ ਮੰਦਰ ਕਮੇਟੀ, ਹਨੂੰਮਾਨ ਮੰਦਰ ਕਮੇਟੀ, ਸ਼੍ਰੀ ਸਨਾਤਨ ਧਰਮ ਮਹਾਂਵੀਰ ਦਲ ਪੰਜਾਬ, ਅਗਰਵਾਲ ਸਭਾ, ਦੋਧੀ ਯੂਨੀਅਨ, ਭਗਤ ਰਵਿਦਾਸ ਪ੍ਰਬੰਧਕ ਕਮੇਟੀ ਅਤੇ ਗਊਸ਼ਾਲਾ ਕਮੇਟੀ ਨੇ ਵੀ ਨਵੇਂ ਬਣੇ ਪ੍ਰਧਾਨ ਵਿਨੋਦ ਸਿੰਗਲਾ ਦਾ ਸਨਮਾਨ ਕੀਤਾ।ਇਸ ਮੌਕੇ ਨਗਰ ਪੰਚਾਇਤ ਦੇ ਉਪ ਪ੍ਰਧਾਨ ਰਕਸ਼ਾ ਦੇਵੀ, ਕਾਰਜ ਸਾਧਕ ਅਫਸਰ ਸੁਰੇਸ਼ ਕੁਮਾਰ ਜਿੰਦਲ, ਲੇਖਾਕਾਰ ਹੈਪੀ ਜਿੰਦਲ, ਕੁਲਦੀਪ ਰਿਸ਼ੀ, ਵਿੱਕੀ ਮਹਿਤਾ, ਸੰਜੇ ਸਿੰਗਲਾ ਬੀਐਲਡੀ, ਪੰਜਾਬ ਮਹਾਂਵੀਰ ਦਲ ਦੇ ਰਜਿੰਦਰ ਰਾਜੀ, ਚਿੰਕੂ ਸਿੰਗਲਾ ਅਤੇ ਜੀਵਨ ਕੁਮਾਰ ਬੱਬੂ ਵੀ ਹਾਜਰ ਸਨ।

WRITTEN BY