Skip to content
Independent perspectives. Global stories.
BREAKING

ਫਗਵਾੜਾ ’ਚ ਪਲਾਟਾਂ ਦੀ ਐਨ.ਓ.ਸੀ. ਨਾ ਮਿਲਣ ਦੇ ਰੋਸ ਵਜੋਂ ਪ੍ਰਾਪਰਟੀ ਡੀਲਰਜ਼ ਐਸੋਸੀਏਸ਼ਨ ਵੱਲੋਂਐਸ.ਡੀ.ਐਮ. ਨੂੰ ਮੰਗ ਪਤਰ

Share this story

ਫਗਵਾੜਾ 15 ਫਰਵਰੀ (ਅਸ਼ੋਕ ਸ਼ਰਮਾ)-ਫਗਵਾੜਾ ਪ੍ਰਾਪਰਟੀ ਡੀਲਰਜ਼ ਐਸੋਸੀਏਸ਼ਨ ਵਲੋਂ ਐਸੋਸੀਏਸ਼ਨ ਦੇ ਪ੍ਰਧਾਨ ਕਮਲ ਬਗਾ ਦੀ ਅਗਵਾਈ ਹੇਠ ਐਸ.ਡੀ.ਐਮ. ਫਗਵਾੜਾ ਜਯੋਤੀ ਬਾਲਾ ਮਟੂ ਨੂੰ ਇਕ ਮੰਗ ਪਤਰ ਦਿਤਾ ਗਿਆ ਜਿਸ ਵਿਚ ਮੰਗ ਕੀਤੀ ਗਈ ਕਿ ਜਾਇਦਾਦ ਸਬੰਧੀ ਐਨ.ਓ.ਸੀ. ਹਾਸਲ ਕਰਨ ਲਈ ਲੋਕਾਂ ਨੂੰ ਪੇਸ਼ ਆ ਰਹੀ ਪਰੇਸ਼ਾਨੀ ਦੂਰ ਕੀਤੀ ਜਾਵੇ। ਇਸ ਮੌਕੇ ਗਲਬਾਤ ਕਰਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਕਮਲ ਬਗਾ ਤੋਂ ਇਲਾਵਾ ਜਨਰਲ ਸਕਤਰ ਵਿਨੋਦ ਗਾਬਾ ਅਤੇ ਕੈਸ਼ੀਅਰ ਮਦਨ ਸ਼ਰਮਾ ਨੇ ਦਸਿਆ ਕਿ ਪੰਜਾਬ ਸਰਕਾਰ ਵਲੋਂ ਪਤਰ/ਮੀਮੋ ਨੰਬਰ 24/41/14-ਐਸ ਟੀ.1/790-91 ਚੰਡੀਗੜ੍ਹ ਮਿਤੀ 24.01.2018 ਨੂੰ ਡਿਪਟੀ ਸਕਤਰ ਰੈਵਨਿਉ ਚੰਡੀਗੜ੍ਹ ਵਲੋਂ ਤਹਿਸੀਲਦਾਰ ਫਗਵਾੜਾ ਨੂੰ ਜਾਰੀ ਕੀਤੀ ਗਈ ਹੈ ਜਿਸ ਵਿਚ ਗੈਰ ਮਨਜੂਰਸੁਦਾ ਕਲੋਨੀਆਂ ਦੀ ਰਜਿਸਟਰੀ ਕਰਨ ਤੇ ਰੋਕ ਲਗਾਈ ਗਈ ਹੈ ਅਤੇ ਹਰੇਕ ਪਲਾਟ ਦੀ ਐਨ.ਓ.ਸੀ. ਦੀ ਮੰਗ ਕੀਤੀ ਜਾ ਰਹੀ ਹੈ। ਜਦੋਂ ਐਨ.ਓ.ਸੀ. ਲੈਣ ਲਈ ਜੇ.ਡੀ.ਏ. ਜਲੰਧਰ ਜਾਂ ਕਾਰਪੋਰੇਸ਼ਨ ਫਗਵਾੜਾ ਨਾਲ ਸੰਪਰਕ ਕੀਤਾ ਜਾਂਦਾ ਹੈ ਤਾਂ ਆਮ ਜਨਤਾ ਨੂੰ ਕੋਈ ਐਨ.ਓ.ਸੀ. ਨਹੀਂ ਦਿਤੀ ਜਾਂਦੀ ਤੇ ਨਾ ਹੀ ਇਸ ਸਬੰਧੀ ਕੋਈ ਫੀਸ ਜਮਾ ਕੀਤੀ ਜਾ ਰਹੀ ਹੈ ਜਿਸ ਨਾਲ ਜਨਤਾ ਨੂੰ ਖਜਲ ਖੁਆਰ ਹੋਣਾ ਪੈ ਰਿਹਾ ਹੈ। ਜੋ ਐਨ.ਆਰ.ਆਈ. ਆਪਣੀ ਜਾਇਦਾਦ ਵੇਚਣ ਜਾਂ ਨਵੀਂ ਜਾਇਦਾਦ ਖਰੀਦਣ ਲਈ ਵਿਦੇਸ਼ ਤੋਂ ਆਉਂਦੇ ਹਨ ਉਹਨਾਂ ਨੂੰ ਵੀ ਭਾਰੀ ਮਾਨਸਿਕ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਹਿਕਮੇ ਵਲੋਂ ਪਲਾਟ ਦੀ ਬਣਦੀ ਫੀਸ ਵੀ ਇਹ ਕਹਿ ਕੇ ਜਮਾ ਕਰਨ ਤੋਂ ਇਨਕਾਰ ਕੀਤਾ ਜਾ ਰਿਹਾ ਹੈ ਕਿ ਸਰਕਾਰ ਦੀ ਅਜਿਹੀ ਕੋਈ ਪਾਲਿਸੀ ਹੀ ਨਹੀਂ ਹੈ ਜਿਸ ਨਾਲ ਫੀਸ ਜਮਾ ਕਰਕੇ ਐਨ.ਓ.ਸੀ. ਦਿਤੀ ਜਾ ਸਕੇ। ਉਕਤ ਆਗੂਆਂ ਨੇ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਵੀ ਮੰਗ ਕੀਤੀ ਕਿ ਇਸ ਮਾਮਲੇ ਦੀ ਗੰਭੀਰਤਾ ਨੂੰ ਸਮਝਿਆ ਜਾਵੇ ਤਾਂ ਜੋ ਲੋਕਾਂ ਦਾ ਵਿਸ਼ਵਾਸ ਸਰਕਾਰ ਵਿਚ ਕਾਇਮ ਰਹਿ ਸਕੇ। ਇਸ ਮੌਕੇ ਪ੍ਰਭਜੋਤ ਸਿੰਘ, ਕਪਿਲ ਦੇਵ ਸੁਧੀਰ, ਵਰਿੰਦਰ ਢੀਂਗਰਾ, ਬਲਭਦਰ ਸੈਨ ਦੁਗਲ, ਰਾਜੀਵ ਸਚਦੇਵਾ, ਬਨਾਰਸੀ ਦਾਸ ਆਦਿ ਵੀ ਹਾਜਰ ਸਨ।

WRITTEN BY