Skip to content
Independent perspectives. Global stories.
BREAKING

ਖ਼ਾਲਸਾ ਕਾਲਜ ਪਟਿਆਲਾ ਵਿਖੇ ਡਾ. ਰੂਬੀ ਭਾਟੀਆ ਵੱਲੋਂ ‘21ਵੀਂ ਸਦੀ ਦੀ ਜ਼ਰੂਰਤ-ਬਾਲਗਾਂ ਦੀ ਸਿਹਤ’ ਵਿਸ਼ੇ ’ਤੇ ਵਿਸ਼ੇਸ਼ ਭਾਸ਼ਨ

Share this story

ਪਟਿਆਲਾ, 15 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਅੱਜ ਖ਼ਾਲਸਾ ਕਾਲਜ, ਪਟਿਆਲਾ ਦੇ ਵਿਦਿਆਰਥੀ ਭਲਾਈ ਕਮੇਟੀ ਲੜਕੀਆਂ ਅਤੇ ਨੰਨ੍ਹੀ ਛਾਂ ਸੈਲ ਵੱਲੋਂ ਸਰਕਾਰੀ ਮੈਡੀਕਲ ਕਾਲਜ ਅਤੇ ਰਾਜਿੰਦਰਾ ਹਸਤਪਾਲ, ਪਟਿਆਲਾ ਦੇ ਓ.ਬੀ.ਐਸ. ਅਤੇ ਗਾਈਨੀਕਾਲੋਜੀ ਵਿਭਾਗ ਦੀ ਡਾ. ਰੂਬੀ ਭਾਟੀਆ ਦਾ, ‘‘21ਵੀਂ ਸਦੀ ਦੀ ਜ਼ਰੂਰਤ-ਬਾਲਗਾਂ ਦੀ ਸਿਹਤ’’ ਵਿਸ਼ੇ ‘ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ ਕੀਤਾ ਗਿਆ। ਇਸ ਲੈਕਚਰ ਦੌਰਾਨ ਡਾ. ਰੂਬੀ ਭਾਟੀਆ ਨੇ ਕਾਲਜ ਦੀਆਂ ਸਮੂਹ ਵਿਦਿਆਰਥਣਾਂ ਨੂੰ ਸੰਬੋਧਨ ਹੁੰਦੇ ਹੋਏ ਕਿਹਾ ਭਾਰਤ ਦੀ ਪੂਰੀ ਵਸੋਂ ਦਾ ਪੰਜਵਾਂ ਭਾਗ 10 ਤੋਂ 19 ਸਾਲਾਂ ਦੀ ਉਮਰ ਜਿਹੜੀ ਕਿ ਕਿਸ਼ੋਰ ਅਵਸਥਾ ਵਿਚ ਜਾਣੀ ਜਾਂਦੀ ਹੈ ਦਾ ਹੈ ਸੰਸਾਰ ਦੀ ਕੁਲ ਵਸੋਂ ਵਿਚ 232 ਮੀਲੀਅਨ ਬੱਚੇ ਆਉਂਦੇ ਹਨ ਜਿਨ੍ਹਾਂ ਵਿਚੋਂ 113 ਮੀਲੀਅਨ ਲੜਕੀਆਂ ਹਨ। 56 ਪ੍ਰਤੀਸ਼ਤ ਲੜਕੀਆਂ ਵਿਚ ਖ਼ੂਨ ਦੀ ਕਮੀ ਹੈ ਜਿਹੜੀ ਮਹਾਂਵਾਰੀ ਹੈਲਥ ਲਈ ਬੜਾ ਵੱਡਾ ਚੈਲਿੰਜ ਹੈ। ਭਾਰਤੀ ਸਭਿਆਚਾਰ ਵਿਚ ਇਸ ਨੂੰ ਟੈਬੂ ਮੰਨਿਆ ਜਾਂਦਾ ਹੈ। ਜਿਸ ਕਾਰਨ ਲੜਕੀਆਂ ਮਹਾਂਵਾਰੀ ਸਬੰਧੀ ਕੋਈ ਗੱਲ ਕਰਨ ਤੋਂ ਪ੍ਰਹੇਜ਼ ਕਰਦੀਆਂ ਹਨ। ਭਾਰਤ ਦੇ ਰਾਸ਼ਟਰੀ ਕਿਸ਼ੋਰ ਸਵਾਸਥ ਪ੍ਰੋਗਰਾਮ ਅਧੀਨ ਸਰਕਾਰ ਵੱਲੋਂ ਤਾਕਤ ਦੀ ਦਵਾਈ, ਪੇਟ ਦੇ ਕੀੜਿਆਂ ਨੂੰ ਸਾਫ਼ ਕਰਨ ਦੀ ਦਵਾਈ ਅਤੇ ਫਰੀ ਨੈਪਕਿਨ ਮੁਹੱਈਆ ਕਰਵਾਏ ਜਾ ਰਹੇ ਹਨ। ਭਾਰਤ ਸਰਕਾਰ ਵੱਲੋਂ ਇਕ ਉਮੰਗ ਨਾਮ ਦੀ ਸੰਸਥਾ ਖੋਲ੍ਹੀ ਜਾ ਰਹੀ ਹੈ ਜਿਸ ਰਾਹੀਂ ਛੋਟੀ ਉਮਰ ਦੇ ਵਿਆਹ, ਬੱਚਾ ਪੈਦਾ ਕਰਨਾ ਅਤੇ ਸੁਰੱਖਿਅਤ ਸੰਭੋਗ ਬਾਰੇ ਜਾਣਕਾਰੀ ਦਿੱਤੀ ਜਾਇਆ ਕਰੇਗੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇਕਰ ਅੱਜ ਦੀਆਂ ਲੜਕੀਆਂ ਸਵਾਸਥ ਹੋਣਗੀਆਂ ਤਾਂ ਹੀ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਵਾਸਥ ਹੋਣਗੀਆਂ। ਕਾਲਜ ਦੇ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉਭਾ ਨੇ ਇਸ ਮੌਕੇ ਸੰਬੋਧਨ ਹੁੰਦੇ ਹੋਏ ਕਿਹਾ ਕਿ ਕਿਸੇ ਵੀ ਸਮਾਜ ਦੇ ਸਹੀ ਵਿਕਾਸ ਲਈ ਉਸ ਦੇ ਨਾਗਰਿਕਾਂ ਦੀ ਚੰਗੀ ਸਿਹਤ ਦਾ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਚੰਗੀ ਸਿਹਤ ਲਈ ਜ਼ਰੂਰੀ ਹੈ ਕਿ ਪਹਿਲੇ ਅਸੀਂ ਆਪਣੀ ਸੋਚ ਨੂੰ ਸਕਾਰਾਤਮਿਕ ਬਣਾਈਏ ਅਤੇ ਆਪਣੀ ਜਾਂ ਸਿਰਫ਼ ਆਪਣੇ ਪਰਿਵਾਰ ਦੀ ਤੰਦਰੁਸਤੀ ਦੇ ਨਾਲ ਨਾਲ ਸਮੁੱਚੇ ਸਮਾਜ ਦੇ ਸਾਫ਼ ਸੁਥਰਾ ਅਤੇ ਤੰਦਰੁਸਤ ਹੋਣ ਦਾ ਪ੍ਰਣ ਲਈਏ। ਇਸ ਮੌਕੇ ਡੀਨ, ਵਿਦਿਆਰਥੀ ਭਲਾਈ ਲੜਕੀਆਂ ਪ੍ਰੋ. ਸੁਖਮੀਨ ਕੌਰ ਨੇ ਡਾ. ਭਾਟੀਆ ਨੂੰ ‘ਜੀ ਆਇਆਂ’ ਕਿਹਾ। ਉਨ੍ਹਾਂ ਨੇ ਕਿਹਾ ਕਿ 21ਵੀਂ ਸਦੀ ਦੇ ਆਧੁਨਿਕ ਟੈਕਨਾਲੋਜੀ ਅਤੇ ਵਾਤਾਵਰਣ ਨਾਲ ਜੁੜੇ ਪ੍ਰਦੂਸ਼ਨ, ਜਿਹੜੇ ਕਿ ਸਾਨੂੰ ਬਾਹਰੀ ਤੌਰ ‘ਤੇ ਸਾਫ ਸੁਥਰੇ ਨਜ਼ਰ ਆਉਂਦੇ ਹਨ, ਏਨੇ ਘਾਤਕ ਹਨ ਕਿ ਮਨੁੱਖ ਹੋਰ ਜਾਨਦਾਰ ਜੀਵਾਂ ਅਤੇ ਪੇੜ ਪੌਦਿਆਂ ਦੀ ਪ੍ਰਜਣਨ ਸ਼ਕਤੀ ਨੂੰ ਏਨਾ ਪ੍ਰਭਾਵਿਤ ਕਰਦੇ ਹਨ ਕਿ ਇਹਨਾਂ ਦੇ ਅੰਕੜੇ ਸਾਨੂੰ ਇਨ੍ਹਾਂ ਦੀ ਬੇਲੋੜੀ ਵਰਤੋਂ ਲਈ ਸੋਚਣ ਲਈ ਮਜਬੂਰ ਕਰਦੇ ਹਨ।

WRITTEN BY