May 1, 2026 4:42 pm

ਕੇਜਰੀਵਾਲ ਵੱਲੋਂ ਕੁਝ ਮੰਗਾਂ ਮੰਨਣ ਉਪਰੰਤ ਇਕਬਾਲ ਸਿੰਘ ਭੱਟੀ ਦੀ ਭੁੱਖ ਹੜਤਾਲ ਖਤਮ

image ਨਵੀਂ ਦਿੱਲੀ, 30 ਜਨਵਰੀ (ਮਨਪ੍ਰੀਤ ਸਿੰਘ ਖਾਲਸਾ)-ਹਿੰਦੁਸਤਾਨ ਦੀ ਰਾਜਧਾਨੀ ਦੇ ਮੁਖਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਦਿੱਲੀ ਦੇ ਜੰਤਰ ਮੰਤਰ ਵਿਖੇ ਪਿਛਲੇ 57 ਦਿਨਾਂ ਤੋਂ ਭੁੱਖ ਹੜਤਾਲ ਤੇ ਬੈਠੇ ਸ. ਇਕਬਾਲ ਸਿੰਘ ਭੱਟੀ ਦੀਆਂ ਕੂਝ ਕੋਮੀ ਮੰਗਾਂ ਮੰਨਣ ਉਪਰੰਤ ਬੀਤੇ ਦਿਨ ਭੁੱਖ ਹੜਤਾਲ ਖਤਮ ਹੋ ਗਈ। ਅੱਜ ਭੱਟੀ ਵਲੋਂ ਹੜਤਾਲ ਚਾਲੂ ਰਖਣ ਜਾਂ ਖਤਮ ਕਰਨ ਦਾ ਫੈਸਲਾ ਲੈਣਾ ਸੀ । ਦੁਪਹਿਰ ਨੂੰ ਜੰਤਰ ਮੰਤਰ ਵਿਖੇ ਪਹੁੰਚੀ ਸੰਗਤਾਂ ਨੇ ਸਿੱਖ ਕੌਮ ਦੀ ਤ੍ਰਾਸਦੀ ਅਤੇ ਪਹਿਲੀ ਵਾਰੀ ਕਿਸੇ ਮੁੱਖ ਮੰਤਰੀ ਵਲੋਂ ਲਿਖਤੀ ਭਰੋਸਾ ਮਿਲਣ ਦਾ ਵਾਸਤਾ ਦੇ ਕੇ ਭੁੱਖ ਹੜਤਾਲ ਖਤਮ ਕਰਨ ਦਾ ਵਾਸਤਾ ਦਿੱਤਾ ਅਤੇ ਕਿਹਾ ਕਿ ਸਾਨੂੰ ਮੌਕੇ ਦੀ ਨਜਾਕਤ ਨੂੰ ਸਮਝਦਿਆਂ ਭੁੱਖ ਹੜਤਾਲ ਖਤਮ ਕਰ ਦੇਣੀ ਚਾਹੀਦੀ ਹੈ । ਇਨਾਂ ਸਾਰੀਆਂ ਗੱਲਾਂ ਅਤੇ ਸੰਗਤ

ਦੀ ਬੇਨਤੀ ਨੂੰ ਮੁੱਖ ਰੱਖ ਕੇ ਸ. ਭੱਟੀ ਨੇ ਭੁੱਖ ਹੜਤਾਲ ਖਤਮ ਕਰਨ ਦੀ ਹਾਮੀ ਭਰ ਦਿੱਤੀ, ਜਿਸ ਨੂੰ ਆਪ ਦੇ ਦੋਨੋ ਸਿੱਖ ਐਮ.ਐਲ.ਏ ਸ.ਜਰਨੈਲ ਸਿੰਘ, ਸ.ਜਗਦੀਪ ਸਿੰਘ, ਬੀਬੀ ਨਿਰਪ੍ਰੀਤ ਕੌਰ ਚੇਅਰਪਰਸਨ ਜਸਟਿੱਸ ਫਾਰ ਵਿਕਟਮ ਬੀਬੀ ਸੁਰਜੀਤ ਕੌਰ ਫਰਾਂਸ, ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ, ਸਤਿਕਾਰ ਕਮੇਟੀ ਦੇ ਮੁੱਖ ਸੇਵਾਦਾਰ ਭਾਈ ਸਾਹਿਬ ਭਾਈ ਸੁੱਖਵਿੰਦਰ ਸਿੰਘ ਖਾਲਸਾ, ਵਰਿੰਦਰ ਸਿੰਘ ਮਾਨ ਫਰਾਂਸ, ਹਰਮਿੰਦਰ ਸਿੰਘ ਦਿੱਲੀ, ਇੰਦਰਪ੍ਰੀਤ ਸਿੰਘ, ਅਜਮੇਰ ਸਿੰਘ ਰੰਧਾਵਾ, ਸੱਜਣ ਕੁਮਾਰ ਦੇ ਖਿਲਾਫ ਮੁੱਖ ਗਵਾਹ ਜਗਸ਼ੇਰ ਸਿੰਘ ਆਦਿ ਨੇ ਜੂਸ ਪਿਆ ਕੇ ਖਤਮ ਕਰਵਾਈ। ਬੀਬੀ ਨਿਰਪ੍ਰੀਤ ਕੌਰ ਨੇ ਦਸਿਆ ਕਿ ਸ. ਭੱਟੀ ਵੱਲੋਂ ਰੱਖੀ ਭੁੱਖ ਹੜਤਾਲ ਦੀ ਸਭ ਤੋਂ ਵੱਡੀ ਸਫਲਤਾ ਇਹ ਰਹੀ ਹੈ ਕਿ ਸਿੱਖ ਕੌਮ ਦਾ ਬਿਨਾਂ ਜਾਨੀ ਨੁਕਸਾਨ ਦੇ ਦਿੱਲੀ ਦਿੱਲੀ ਦੇ ਮੁੱਖ ਮੰਤਰੀ ਨੇ ਪ੍ਰੌ, ਭੁੱਲਰ ਦੀ ਰਿਹਾਈ ਵਾਸਤੇ ਸਰਕਾਰੀ ਤੌਰ ਤੇ ਦੇਸ਼ ਦੇ ਰਾਸ਼ਟਰਪਤੀ ਨੂੰ ਰਿਹਾਈ ਵਾਸਤੇ ਚਿੱਠੀ ਲਿਖੀ ਹੈ ਅਤੇ 1984 ਦੇ ਕਾਂਡ ਨੂੰ ਸਿੱਖ ਕਤਲੇਆਮ ਕਹਨ ਦੀ ਕੀਤੀ ਸਿਫਾਰਿੱਸ਼ ਕੀਤੀ ਹੈ, ਦਿੱਲੀ ਦੇ ਸੁਲਤਾਨ ਪੁਰੀ ਵਿਖੇ ਹੋਏ ਦੰਗਿਆਂ ਲਈ ਐਸ. ਆਈ. ਟੀ ਬਨਾਉਣ ਦੀ ਕਾਰਵਾਈ ਅਤੇ ਗੁਜਰਾਤ ਦੇ ਸਿੱਖ ਕਿਸਾਨਾਂ ਦੇ ਮੁੜ ਵਸੇਬੇ ਲਈ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ।

Send this to a friend