ਨਵੀਂ ਦਿੱਲੀ, 15 ਜੁਲਾਈ (ਵਿਸ਼ਵ ਵਾਰਤਾ)-ਅਨੁਸੂਚਿਤ ਜਨਜਾਤੀ ਮਾਮਲਿਆਂ ਬਾਰੇ ਮੰਤਰਾਲੇ ਵੱਲੋਂ ਚਾਲੂ ਮਾਲੀ ਸਾਲ ਦੌਰਾਨ ਰਾਜਾਂ ਵਿੱਚ ਸ਼ੁਰੂ ਕੀਤੀ ਜਾ ਰਹੀ ਜਨਜਾਤੀ ਉਪ ਯੋਜਨਾ ਲਈ 1200 ਕਰੋੜ ਰੁਪਏ ਦੀ ਵਿਸ਼ੇਸ਼ ਕੇਂਦਰੀ ਸਹਾਇਤਾ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਦਾ ਮੁੱਖ ਉਦੇਸ਼ ਜਨਜਾਤੀ ਵਿੰਚ ਰੋਜਗਾਰ ਕਮ ਆਮਦਨ ਦੇ ਮੌਕੇ ਪੈਦਾ ਕਰਨ ਅਤੇ ਜਨਜਾਤੀ ਖੇਤਰਾਂ ਵਿਚ ਬੁਨਿਆਦੀ ਢਾਂਚੇ ਦਾ ਵਿਕਾਸ ਕਰਨਾ ਹੈ ਜਿਸ ਨਾਲ ਉਨ੍ਹਾਂ ਦਾ ਆਰਥਿਕ ਤੇ ਸਮਾਜਿਕ ਪੱਧਰ ਉਚਾ ਹੋ ਸਕੇ।
ਖੇਤੀ, ਬਾਗਬਾਨੀ, ਭੌਂ ਸੋਧ, ਵਾਟਰ ਸ਼ੈੱਡ ਵਿਕਾਸ, ਪਸ਼ੂ ਪਾਲਣ, ਵਾਤਾਵਰਣ, ਛੋਟੇ ਪੱਧਰ ਦੀਆਂ ਸਨਅਤਾਂ ਵਿੱਚ ਉਦੱਮੀਆ ਦਾ ਵਿਕਾਸ, ਛੋਟੇ ਪੱਧਰ ਦਾ ਵਪਾਰ ਅਤੇ ਜਨਜਾਤੀ ਖੇਤਰਾਂ ਦੇ ਸੰਪਰਕ ਵਿੱਚ ਸੁਧਾਰ ਲਿਆਉਣ ਨੂੰ ਤਰਜ਼ੀਹ ਦਿੱਤੀ ਜਾਵੇਗੀ।



