Skip to content
Independent perspectives. Global stories.
BREAKING

ਮੋਟਰ ਸਾਈਕਲ ਚੋਰ ਗਿਰੋਹ ਕਾਬੂ : ਰਾਜੇਸ਼ ਸਨੇਹੀ

Share this story

ਧੂਰੀ, 12 ਫਰਵਰੀ (ਸੰਜੀਵ ਸਿੰਗਲਾ)- ਮਾਣਯੋਗ ਸੀਨੀਅਰ ਕਪਤਾਨ ਪੁਲਿਸ ਸੰਗਰੂਰ ਸ੍ਰ: ਮਨਦੀਪ ਸਿੰਘ ਸਿੱਧੂ ਪੀ.ਪੀ.ਐਸ. ਜੀ ਦੇ ਹੁਕਮ ਅਨੂਸਾਰ ਅਤੇ ਸ੍ਰ: ਅਕਾਸ਼ਦੀਪ ਸਿੰਘ ਔਲਖ, ਪੀ.ਪੀ.ਐਸ. ਉਪ ਕਪਤਾਨ ਪੁਲਿਸ, ਸਬ ਡਵੀਜ਼ਨ ਧੂਰੀ ਦੀ ਦਿਸ਼ਾ ਨਿਰਦੇਸ਼ਾ ਅਨੁਸਾਰ ਥਾਣਾ ਸਿਟੀ ਧੂਰੀ ਪੁਲਿਸ ਵੱਲੋ ਮਾੜੇ ਅਨਸਰਾਂ ਵਿਰੁੱਧ ਚਲਾਈ ਗਈ ਮੁਹਿਮ ਤਹਿਤ ਸਿਟੀ ਪੁਲਿਸ ਵੱਲੋ ਕਾਰਵਈ ਕਰਦੇ ਹੋਏ ਵੱਖ ਵੱਖ ਕੇਸਾ ਵਿਚ ਪਰਮਜੀਤ ਸਿੰਘ ਉਰਫ ਟੋਨੀ ਪੁੱਤਰ ਬਲਵਿੰਦਰ ਸਿੰਘ ਕੋਮ ਝਿਊਰ ਵਾਸੀ ਧਰਮਪੁਰਾ ਮੁਹੱਲਾ ਧੂਰੀ,ਅਨੰਦ ਕੁਮਾਰ ਪੁੱਤਰ ਵਿਜੇ ਕੁਮਾਰ ਕੋਮ ਪੰਡਤ ਵਾਸੀ ਦੋਲਤਪੁਰ ਰੋਡ ਧੂਰੀ, ਸੁਨੀਲ ਕੁਮਾਰ ਉਰਫ ਛੋਟਾ ਪੁੱਤਰ ਨਿੱਕਾ ਰਾਮ ਕੋਮ ਰਾਜਪੂਤ ਠਾਕਰ ਵਾਸੀ ਅਜਾਦ ਨਗਰ ਧੂਰੀ, ਮਨਪ੍ਰੀਤ ਸਿੰਘ ਉਰਫ ਮਨੀ ਪੁੱਤਰ ਦਰਸਨ ਸਿੰਘ ਕੋਮ ਜੱਟ ਵਾਸੀ ਬੇਨੜਾ ਅਤੇ ਗੁਰਪੀਤ ਸਿੰਘ ਉਰਫ ਬਿੱਲਾ ਪੁੱਤਰ ਗੁਰਜੰਟ ਸਿੰਘ ਕੋਮ ਜੱਟ ਵਾਸੀ ਬੇਨੜਾ ਅਤੇ ਸਤਨਾਮ ਸਿੰਘ ਉਰਫ ਕੋਪਲੀ ਵਾਸੀ ਸੇਰਪੁਰ ਚੋਕ ਧੂਰੀ ਨੂੰ ਗ੍ਰਿਫਤਾਰ ਕਰਕੇ ਮੁਕੱਦਮਾ ਨੰਬਰ ਮੁੱਕਦਮਾ ਨੰਬਰ 22 ਮਿਤੀ 11-2-18 ਅ/ਧ 379 ਆਈ.ਪੀ.ਸੀ ਥਾਣਾ ਸਿਟੀ ਧੂਰੀ, ਮੁੱਕਦਮਾ ਨੰਬਰ 24 ਮਿਤੀ 11-2-18 ਅ/ਧ 379 ਬੀ,341.323.148.120 ਬੀ ਆਈ.ਪੀ.ਸੀ ਥਾਣਾ ਸਿਟੀ ਧੂਰੀ, ਮੁੱਕਦਮਾ ਨੰਬਰ 25 ਮਿਤੀ 11-2-18 ਅ/ਧ 379 ਬੀ ਆਈ.ਪੀ.ਸੀ ਥਾਣਾ ਸਿਟੀ ਧੂਰੀ ਦਰਜ ਰਜਿਸਟਰ ਕੀਤੇ ਹਨ ਮੁੱਖ ਅਫਸਰ ਥਾਣਾ ਸਿਟੀ ਧੂਰੀ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਦਸਿਆ ਕਿ ਸ:ਥ ਸੁਖਵਿੰਦਰ ਸਿੰਘ 1237/ਸੰਗ ਨੇ ਕਾਰਵਾਈ ਕਰਦੇ ਹੋਏ ਪਰਮਜੀਤ ਸਿੰਘ ਉਰਫ ਟੋਨੀ ਪੁੱਤਰ ਬਲਵਿੰਦਰ ਸਿੰਘ ਕੋਮ ਝਿਊਰ ਵਾਸੀ ਧਰਮਪੁਰਾ ਮੁਹੱਲਾ ਧੂਰੀ,ਅਨੰਦ ਕੁਮਾਰ ਪੁੱਤਰ ਵਿਜੇ ਕੁਮਾਰ ਕੋਮ ਪੰਡਤ ਵਾਸੀ ਦੋਲਤਪੁਰ ਰੋਡ ਧੂਰੀ ਨੂੰ ਚੋਰੀ ਦੇ ਦੋ ਮੋਟਰਸਾਇਕਲ ਨੰਬਰ ਫਭ 13 ਅਂ-6038 ਮਾਰਕਾ ਹੀਰੋ ਹਾਡਾ ਅਤੇ ਮੋਟਰਸਾਇਕਲ ਨੰਬਰੀ ਫਭ 11 ਆਂ 9104 ਮਾਕਰਾ ਹੀਰੋ ਸਪਲੈਡਰ ਮਲੇਰਕੋਟਲਾ ਬਾਈਪਾਸ ਧੂਰੀ ਤੋ ਬ੍ਰਾਮਦ ਕੀਤੇ ਗਏ ਹਨ। ਸ:ਥ ਬਲਵਿੰਦਰ ਸਿੰਘ 2066/ਸੰਗ ਨੇ ਪਿਛਲੇ ਦਿਨ ਸੰਗਰੁੂਰ ਬਾਈਪਾਸ ਧੂਰੀ ਤੇ ਹੋਈ ਘਟਨਾ ਜਿਸ ਵਿਚ 4 ਅਣਪਛਾਤੇ ਵਿਅਕਤੀਆ ਵੱਲੋ ਇੱਕ ਨੋਜਵਾਨ ਦੇ ਸਿਰ ਤੇ ਬੇਸਵਾਲ ਮਾਰ ਕੇ ਜਿਸ ਪਾਸੋ ਪਰਸ ਮੋਬਾਇਲ ਵਗੈਰਾ ਖੋਹ ਲਏ ਸਨ ਸ:ਥ ਬਲਵਿੰਦਰ ਸਿੰਘ 2066/ਸੰਗ ਨੇ ਮੁਕੱਦਮਾ ਵਿਚ ਸੁਨੀਲ ਕੁਮਾਰ ਉਰਫ ਛੋਟਾ ਪੁੱਤਰ ਨਿੱਕਾ ਰਾਮ ਕੋਮ ਰਾਜਪੂਤ ਠਾਕਰ ਵਾਸੀ ਅਜਾਦ ਨਗਰ ਧੂਰੀ ਨੂੰ ਗ੍ਰਿਫਤਾਰ ਕੀਤਾ ਅਤੇ ਉਸਦੀ ਪੁਛਗਿਛ ਪਰ ਦੋ ਵਿਅਕਤੀ ਮਨਪ੍ਰੀਤ ਸਿੰਘ ਉਰਫ ਮਨੀ ਪੁੱਤਰ ਦਰਸਨ ਸਿੰਘ ਕੋਮ ਜੱਟ ਵਾਸੀ ਬੇਨੜਾ ਅਤੇ ਗੁਰਪੀਤ ਸਿੰਘ ਉਰਫ ਬਿੱਲਾ ਪੁੱਤਰ ਗੁਰਜੰਟ ਸਿੰਘ ਕੋਮ ਜੱਟ ਵਾਸੀ ਬੇਨੜਾ ਨੂੰ ਵੀ ਗ੍ਰਿਫਤਾਰ ਕੀਤਾ ਇਹ ਵਾਰਦਾਤ ਵਿਚ ਗੁਰਪੀਤ ਸਿੰਘ ਉਰਫ ਬਿੱਲਾ, ਮਨਪ੍ਰੀਤ ਸਿੰਘ ਉਰਫ ਮਨੀ ਵਾਸੀਆਨ ਬੇਨੜਾ ਮਾਸਟਰ ਮਾਈਡ ਪਾਏ ਗਏ ਜਿੰਨਾ ਦੇ ਕਹਿਣ ਪਰ ਛੋਟਾ ਵਗੈਰਾ ਨੇ ਪ੍ਰਵੀਨ ਕੁਮਾਰ ਦੇ ਬੇਸਵਾਲ ਸਿਰ ਵਿਚ ਮਾਰ ਕੇ ਸੱਟਾ ਮਾਰੀਆ ਸਨ।ਇਸੇ ਤਰਾ ਸ:ਥ ਨਾਜਰ ਸਿੰਘ ਵੱਲੋ ਕਾਰਵਈ ਕਰਦੇ ਹੋਏ ਸਤਨਾਮ ਸਿੰਘ ਉਰਫ ਕੋਪਲੀ ਵਾਸੀ ਸੇਰਪੁਰ ਚੋਕ ਧੂਰੀ ਨੂੰ ਗ੍ਰਿਫਤਾਰ ਕਰਕੇ ਮੁੱਕਦਮਾ ਨੰਬਰ 25 ਮਿਤੀ 11-2-18 ਅ/ਧ 379 ਬੀ ਆਈ.ਪੀ.ਸੀ ਥਾਣਾ ਸਿਟੀ ਧੂਰੀ ਦਰਜ ਰਜਿਸਟਰ ਕੀਤਾ ਹੈ।

WRITTEN BY