Skip to content
Independent perspectives. Global stories.
BREAKING

ਐਸ.ਐਚ.ਓ. ਸ. ਦਵਿੰਦਰ ਸਿੰਘ ਨੇ ਅਹੁੱਦਾ ਸੰਭਾਲਿਆ

Share this story

ਸ੍ਰੀ ਚਮਕੌਰ ਸਾਹਿਬ, 11 ਫਰਵਰੀ (ਅਮਰਜੀਤ ਸਿੰਘ ਕਲਸੀ)- ਸ਼੍ਰੀ ਚਮਕੌਰ ਸਾਹਿਬ ਵਿਖੇ ਸ.ਦਵਿੰਦਰ ਸਿੰਘ ਨੇ ਬਤੋਰ ਐਸ.ਐਚ.ਓ ਥਾਣਾ ਮੁੱਖੀ ਦਾ ਅਹੁਦਾ ਸੰਭਾਲ ਲਿਆ ਗਿਆ ਹੈ। ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਹਨਾ ਕਿਹਾ ਕਿ ਸ਼ਹੀਦਾਂ ਦੀ ਧਰਤੀ ਸ਼੍ਰੀ ਚਮਕੌਰ ਸਾਹਿਬ ਦੇ ਇਲਾਕੇ ਨੂੰ ਨਸ਼ਾ ਮੁਕਤ ਕਰਨਾ, ਨਜਾਇਜ ਮਾਈਨਿੰਗ, ਸੱਟਾ ਬਾਜੀ ਅਤੇ ਸਰਵਜਨਿਕ ਹਿੱਤਾ ਨੂੰ ਹਾਨੀ ਪਹੁੰਚਾਉਣ ਵਾਲਿਆ, ਬੁਲਟ ਮੋਟਰਸਾਈਕਲ ਲੈ ਕੇ ਬਜ਼ਾਰਾਂ ’ਚ ਪਟਾਕੇ ਵਜਾਉਂਣ ਵਾਲਿਆਂ ਨੂੰ ਰੋਕਣਾ ਅਤੇ ਕਾਰਵਾਈ ਕਰਨਾ ਉਹਨਾਂ ਦਾ ਪ੍ਰਮੁੱਖ ਸੰਕਲਪ ਹੈ। ਉਹਨਾਂ ਕਿਹਾ ਕਿ ਉਹ ਗੁਰੂਆਂ ਦੀ ਇਸ ਧਰਤੀ ਤੇ ਕਿਸੇ ਕਿਸਮ ਦੇ ਵੀ ਸ਼ਰਾਰਤੀ ਅਨਸਰਾਂ ਨੂੰ ਮਾੜੇ ਧੰਦਿਆ ਦੀ ਆਗਿਆ ਨਹੀ ਦੇਣਗੇ ਅਤੇ ਉਹ ਆਪਣੀ ਡਿਊਟੀ ਪੂਰੀ ਇਮਾਨਦਾਰੀ ਮਿਹਨਤ, ਲਗਨ ਅਤੇ ਸੁਹਿਰਦਤਾ ਨਾਲ ਨਿਭਾਉਣਗੇ। ਵਰਣਨਯੋਗ ਹੈ ਕਿ ਐਸ.ਐਚ.ਓ ਸ.ਦਵਿੰਦਰ ਸਿੰਘ ਇਸ ਤੋ ਪਹਿਲਾ ਗੁਰੂਆਂ ਦੀ ਧਰਤੀ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਆਪਣੀਆਂ ਸੇਵਾਵਾਂ ਬਾਖੁਬੀ ਨਿਭਾ ਚੁਕੇ ਹਨ।

WRITTEN BY