Skip to content
Independent perspectives. Global stories.
BREAKING

ਲਾਲ ਝੰਡਾ ਮਿਡ ਡੇ ਮਿਲ ਵਰਕਰ ਤੇ ਸਫਾਈ ਸੇਵਕ ਯੂਨੀਅਨ ਨੇ ਆਦਰਸ਼ ਸਕੂਲ ਮੈਨੇਜਮੈਂਟ ਦਾ ਪੁੱਤਲਾ ਫੂਕਿਆ

Share this story

ਬੋਹਾ, 10 ਫਰਵਰੀ (ਸੰਤੋਖ ਸਾਗਰ)- ਲਾਲ ਝੰਡਾ ਮਿਡ ਡੇ ਮਿਲ ਵਰਕਰ ਤੇ ਸਫਾਈ ਸੇਵਕ ਯੂਨੀਅਨ ਵੱਲੋਂ ਸਥਾਨਕ ਸ਼ਹੀਦ ਉਧਮ ਸਿੰਘ ਸੀਨੀਆਰ ਸੈਕੰਡਰੀ ਸਕੂਲ ਦੀ ਮੈਨੇਜਮੈਂਟ ਵੱਲੋ ਸਕੂਲ ਵਿਚ ਕੰਮ ਕਰਨ ਵਾਲੀਆ ਅੱਠ ਮਿੱਡ ਡੇ ਮਿਲ ਵਰਕਰਾਂ ਦੀਆਂ ਜਬਰੀ ਖਤਮ ਕੀਤੀਆ ਸੇਵਾਵਾਂ ਦੇ ਰੋਸ ਵੱਜੋਂ ਇਕ ਅਰਥੀ ਫੂਕ ਮੁਜਾਹਰੇ ਕੱਢਿਆ ਗਿਆ। ਦਾਣਾ ਮੰਡੀ ਬੋਹਾ ਤੋਂ ਸ਼ੁਰੂ ਹੋਇਆ ਇਹ ਮੁਜਾਹਰਾ ਆਦਰਸ਼ ਸਕੂਲ ਦੀ ਮੈਨੇਜਮੈਂਟ ਵਿੱਰੋਧ ਨਾਹਰੇ ਮਾਰਦਾ ਹੋਇਆ ਮੇਨ ਬੁਜਾਰ ਬੋਹਾ ਦੇ ਚੌੰਕ ਵਿਚ ਪੁੱਜਾ ਤੇ ਇੱਥੇ ਮੈਨੇਜਮੈਂਟ ਦੀ ਅਰਥੀ ਫੂਕੀ।ਇਸ ਮੌਕੇ ਤੇ ਲਾਲ ਝੰਡਾ ਮਿਡ ਡੇ ਮਿਲ ਵਰਕਰਾਂ ਤੇ ਸਫਾਈ ਸੇਵਕਾਂ ਸੀਪੀਆਈਐਮ ਐਲ (ਲਿਬਰੇਸ਼ਨ) ਦੇ ਆਗੂ ਕਾਮਰੇਡ ਸੁਖਵਿਦਰ ਸਿੰਘ ਬੋਹਾ ਨੇ ਕਿਹਾ ਕਿ ਆਦਰਸ਼ ਸਕੂਲ ਦੀ ਮੈਨੇਂਜਮੈਂਟ ਵੱਲੋਂ ਰੰਜਸ ਅਧਿਨ ਅੱਠ ਮਿਡ ਡੇ ਮਿਲ ਵਰਕਰਾਂ ਦੀਆਂ ਸੇਵਾਵਾਂ ਖਤਮ ਕਰਨ ਦਾ ਫੈਂਸਲਾ ਬਹੁਤ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਵਾਰ ਵਾਰ ਅਪੀਲ ਕਰਨ ਦੇ ਬਾਵਜੂਦ ਮੈਨੇਂਜਮੈਂਟ ਦੇ ਕੰਨਾਂ ’ਤੇ ਕੋਈ ਜੂੰ ਨਹੀਂ ਸਰਕੀ। ਉਨ੍ਹਾਂ ਕਿਹਾ ਕਿ ਇਸ ਵੇਲੇ ਮਿਡ ਡੇ ਮੀਲ ਵਰਕਰਾਂ ਨੂੰ ਸਾਲ ਵਿਚ ਕੇਵਲ ਸੱਤ ਮਹੀਨਿਆ ਦੀ ਤਨਖਾਹ ਹੀ ਦਿੱਤੀ ਜਾਦੀ ਹੈ ਤੇ ਉਨ੍ਹਾਂ ਦੇ ਜੀਵਨ ਬੀਮੇ ਦਾ ਵੀ ਕੋਈ ਪਰਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਯੂਨੀਅਨ ਲੰਮੇ ਸਮੇ ਤੋਂ ਮਿਡ ਡੇ ਮੀਲ ਵਰਕਰਾਂ ਨੂੰ ਡੀ ਸੀ ਰੇਟ ਅਨਸਾਰ ਮਿਹਨਤਾਨਾ ਦੇਣ ਦੀ ਮੰਗ ਕਰ ਰਹੀ ਹੈ ਪਰ ਸਰਕਾਰ ਇਸ ਪਾਸੇ ਕੋਈ ਧਿਆਨ ਨਹੀ ਦੇ ਰਹੀ। ਇਸ ਮੌਕੇ ’ਤੇ ਮਿਡ ਡੇ ਮਿਲ ਵਰਕਰ ਯੂਨੀਅਨ ਦੇ ਮੈਂਬਰਾਂ ਨੇ ਕਿਹਾ ਕੇ ਜੇਕਰ ਸਕੂਲ ਦੀ ਮੈਨੇਜਮੈਂਟ ਵੱਲੋਂ ਕੱਢੇ ਗਏ ਸਾਡੇ ਵਰਕਰਾਂ ਦੀਆ ਸੇਵਾਵਾਂ ਨੂੰ ਤਰੁੰਤ ਬਹਾਲ ਨਾ ਕੀਤਾ ਗਿਆ ਤਾਂ ਯੂਨੀਅਨ ਵੱਲੋਂ ਹੋਰ ਭਰਾਤਰੀ ਜੱਥੇਬੰਦੀਆ ਨੂੰ ਨਾਲ ਲੈਕੇ ਸੰਘਰਸ਼ ਹੋਰ ਤਿੱਖਾ ਕਰੇਗੀ। ਇਸ ਮੌਕੇ ਹੋਰਨਾਂ ਤੋ ਇਲਾਵਾ ਮਜਦੂਰ ਮੁਕਤੀ ਮੋਰਚਾ ਦੇ ਆਗੂ ਮੱਖਣ ਸਿੰਘ ਉਡਤ, ਪੰਜਾਬ ਕਿਸਾਨ ਯੂਨੀਅਨ ਦੇ ਬਲਾਕ ਸਕੱਤਰ ਰਾਜਾ ਸਿੰਘ ਅੱਕਾਂਵਾਲੀ, ਰਾਣੀ ਕੌਰ,ਨਸੀਬ ਕੌਰ, ਕਰਮੀਤ ਕੌਰ ਬੋਹਾ, ਸਰਬਜੀਤ ਕੌਰ ਰਿਉਦ ਕਲਾਂ, ਗੋਲੋ ਕੌਰ ਮੰਡੇਰ, ਸੁਰਜੀਤ ਕੌਰ, ਹਰਦੇਵ ਕੌਰ, ਅਮਰਜੀਤ ਕੌਰ ਤਾਲਬਵਾਲਾ ਆਦਿ ਨੇ ਵੀ ਸੰਬੋਧਨ ਕੀਤਾ।

WRITTEN BY