May 2, 2026 7:26 am

ਤਕਨੀਕੀ ਖਰਾਬੀ ਕਾਰਨ ਅਮਰੀਕੀ ਡ੍ਰੋਨ ਨੂੰ ਪ੍ਰਸ਼ਾਂਤ ਮਹਾਸਾਗਰ ’ਚ ਨਸ਼ਟ

usa ਵਾਸ਼ਿੰਗਟਨ, 29 ਜਨਵਰੀ (ਵਿਸ਼ਵ ਵਾਰਤਾ)-ਅਮਰੀਕਾ ਦੀ ਮੈਕਸਿਕੋ ਦੇ ਨਾਲ ਲੱਗਣ ਵਾਲੀ ਸਰਹੱਦ ਦੀ ਗਸਤ ਕਰ ਰਹੇ ਇਕ ਅਮਰੀਕੀ ਡਰੋਨ ਨੂੰ ਤਕਨੀਕੀ ਖਰਾਬੀ ਆਉਣ ਤੋਂ ਬਾਅਦ ਦੱਖਣੀ ਕੈਲੀਫੋਰਨੀਆਂ ਦੇ ਕੰਢੇ ਉਤੇ ਨਸ਼ਟ ਕਰ ਦਿੱਤਾ ਗਿਆ। ਕਸਟਮ ਡਿਊਟੀ ਅਤੇ ਸਰਹੱਦੀ ਸੁਰੱਖਿਆ ਵਿਭਾਗ ਦਾ ਕਹਿਣਾ ਹੈ ਕਿ ਇਹ ਡਰੋਨ ਸਰਹੱਦੀ ਸੁਰੱਖਿਆ ਮੁਹਿੰਮ ਉਤੇ ਸੀ ਤੇ ਸੋਮਵਾਰ ਦੇਰ ਰਾਤ ਸੇਨਡਿਆਕੋ ਤੋਂ ਲਗਪਗ 32 ਕਿਲੋਮੀਟਰ ਦੂਰ ਇਸ ਵਿਚ ਕੁਝ ਤਕਨੀਕੀ ਖਰਾਬੀ ਪੈਦਾ ਹੋ ਗਈ, ਜਿਸ ਤੋਂ ਬਾਅਦ ਚਾਲਕ ਦਲ ਦੇ ਮੈਂਬਰਾਂ ਨੇ ਇਸ ਨੂੰ ਸਮੁੰਦਰ ਵਿਚ ਹੀ ਨਸ਼ਟ ਕਰਨ ਦਾ ਫੈਸਲਾ ਕੀਤਾ।  ਜ਼ਿਕਰਯੋਗ ਹੈ ਕਿ ਕੁੱਲ 1.2 ਕਰੋੜ ਡਾਲਰ ਦੀ ਡਾਲਰ ਦੀ ਲਾਗਤ ਨਾਲ ਬਣਿਆ ਇਹ ਨਿਗਰਾਨੀ ਡਰੋਨ ਉਨ੍ਹਾਂ 10 ਚਾਲਕ ਰਹਿਤ ਟੋਹੀ ਜਹਾਜ਼ਾਂ ਵਿਚੋਂ ਇਕ ਸੀ, ਜਿਸ ਦੀ ਵਰਤੋਂ ਘਰੇਲੂ ਸੁਰੱਖਿਆ ਮੰਤਰਾਲਾ ਸਰਹੱਦ ਉਤੇ ਗਸਤ ਲਈ ਕਰਦਾ ਹੈ। ਇਸ ਡਰੋਨ ਨੂੰ ਸਮੁੰਦਰ ਉਤੇ ਉਡਾਣ ਭਰਨ ਲਈ ਤਿਆਰ ਕੀਤਾ ਸੀ।

Send this to a friend