Skip to content
Independent perspectives. Global stories.
BREAKING

ਅੱਖਾਂ ਦਾ ਮੁਫ਼ਤ ਚੈਕਅੱਪ ਕੈਂਪ ਲਗਾਇਆ

Share this story

ਨਥਾਣਾ, 10 ਫ਼ਰਵਰੀ (ਇੰਦਰਜੀਤ, ਚਰਨਜੀਤ ਨਥਾਣਾ)-ਨੇੜਲੇ ਪਿੰਡ ਹਰਰੰਗਪੁਰਾ(ਗੋਬਿੰਦਪੁਰਾ) ਵਿੱਚ ਸ਼ਹੀਦ ਬਾਬਾ ਸੇਰ ਸਿੰਘ ਲੋਕ ਭਲਾਈ ਕਲੱਬ ਹਰਰੰਗਪੁਰਾ (ਗੋਬਿੰਦਪੁਰਾ) ਨੇ ਅੱਖਾਂ ਦਾ ਮੁਫ਼ਤ ਚੈੱਕਅੱਪ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਕਲੱਬ ਪ੍ਰਧਾਨ ਨਵਤੇਜ ਸਿੰਘ ਔਲਖ ਨੇ ਕੀਤਾ। ਇਹ ਕੈਂਪ ਸਵੇਰੇ 10 ਵਜੇ ਤੋਂ 2 ਵਜੇ ਤੱਕ ਲਗਾਇਆ ਗਿਆ। ਇਸ ਕੈਂਪ ਵਿੱਚ ਵਿਜਨ ਪਲੱਸ ਹਸਪਤਾਲ ਪਾਵਰ ਹਾਊਸ ਰੋਡ ਬਠਿੰਡਾ ਦੇ ਡਾਕਟਰਾਂ ਦੀ ਟੀਮ ਨਾਲ ਡਾ. ਯੋਗੇਸ਼ ਬਾਂਸਲ ,ਗੁਰਦਰਸ਼ਨ ਸਿੰਘ ਤੇ ਲੇਡੀ ਡਾ. ਮਨਪ੍ਰੀਤ ਕੌਰ ਨੇ ਮਰੀਜ਼ਾਂ ਦਾ ਚੈੱਕਅੱਪ ਕੀਤਾ ਤੇ ਲੋੜਬੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ। ਇਸ ਕੈਂਪ ਵਿੱਚ 160 ਦੇ ਕਰੀਬ ਮਰੀਜ਼ਾ ਦਾ ਚੈਕਅੱਪ ਕੀਤਾ ਗਿਆ। ਇਸ ਕੈਂਪ ਨੂੰ ਸਫ਼ਲ ਕਰਨ ਵਿੱਚ ਕਲੱਬ ਮੈਂਬਰ ਸੋਹਣ ਸਿੰਘ, ਬੂਟਾ ਸਿੰਘ, ਸੀਤਾ ਸਿੰਘ, ਸਰਦੂਲ ਸਿੰਘ ਤੇ ਹੋਰ ਮੈਂਬਰਾਂ ਨੇ ਭਰਪੂਰ ਸਾਥ ਦਿੱਤਾ।

 

WRITTEN BY