ਜੋਗਾ, 10 ਫਰਵਰੀ (ਮੱਖਣ ਸਿੰਘ ਉਭਾ)- ਕਰਜਾ ਕੁਰਕੀ ਖ਼ਤਮ ਫਸਲ ਦੀ ਪੂਰੀ ਰਕਮ ਦੇ ਨਆਰੇ ਨਾਲ ਸਤਾ ਵਿਚ ਆਈ ਕਾਂਗਰਸ ਸਰਕਾਰ ਦੇ ਰਾਜ ਵਿਚ ਹਰ ਰੋਜ਼ ਕਿਸਾਨਾ ਦੀ ਖੁਦਕੁਸ਼ੀਆ ਕਰਨ ਦੀ ਗਿਣਤੀ ਵਧ ਰਹੀ ਹੈ ਕਿਸਾਨਾਂ ਦੀਆਂ ਜਮੀਨ ਘਰਾ ਦੀਆ ਕੁਰਕੀਆਂ ਨਿਲਾਮੀਆ ਹੋ ਰਹੀਆਂ ਹਨ ਵੋਟਾਂ ਦੇ ਦੌਰਾਨ ਸਰਕਾਰ ਦੇ ਕੀਤੇ ਵਾਅਦਿਆਂ ਨੂੰ ਲਾਗੂ ਕਰਵਾਉਣ ਲਈ ਪੰਜਾਬ ਦੀਆਂ ਸਤ ਕਿਸਾਨ ਜਥੇਬੰਦੀਆਂ ਵਲੋਂ ਲੜੇ ਜਾ ਰਹੇ ਸੰਘਰਸ਼ਾ ਦੌਰਾਨ ਕਿਸਾਨ ਆਗੂ ਅਤੇ ਵਰਕਰਾਂ ਉਪਰ ਪਰਚੇ ਦਰਜ ਕੀਤੇ ਗਏ ਜਿਸ ਦੇ ਵਿਰੋਧ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਦੀ ਅਗਵਾਈ ਵਿਚ ਪਿੰਡ ਅਕਲੀਆਂ ਵਿਚ ਆਰਥੀ ਸਾੜੀ ਗਈ ਅਤੇ ਪਿੰਡ ਵਿਚ ਰੈਲੀ ਕੀਤੀ ਗਈ ਜਿਸ ਨੂੰ ਕਿਸਾਨ ਆਗੂ ਭੀਖੀ ਬਲਾਕ ਦੇ ਪ੍ਰਧਾਨ ਰਾਜ ਸਿੰਘ ਅਕਲੀਆਂ ਨੇ ਸਬੋਧਨ ਕਰਦਿਆਂ ਸਰਕਾਰ ਦੀ ਤਿਖੇ ਸਬਦਾ ਵਿਚ ਨਿਖੇਧੀ ਕਰਦੇ ਕਿਹਾ ਕਿ ਸਰਕਾਰ ਨੇ ਆਪਣੇ ਵਆਦੇ ਤਾ ਕੀ ਪੂਰੇ ਕਰਨ ਸੀ ਸਗੋ ਸੰਘਰਸ਼ ਸੀਲ ਲੋਕਾਂ ਤੇ ਝੂਠੇ ਪਰਚੇ ਪਾਕੇ ਦਬਾਉਣ ਦੀਆਂ ਕੋਸਿਸਾ ਕੀਤੀਆ ਜਾ ਰਹੀਆਂ ਹਨ ਅਗੇ ਤੋਂ ਹੋਰ ਤਿਖੇ ਸੰਘਰਸ਼ਾ ਦੇ ਰਾਹ ਤੇ ਡੁਬਦੀ ਕਿਸਾਨੀ ਨੂੰ ਬਚਾਉਣ ਲਈ ਲੋਕਾਂ ਨੂੰ ਲਾਮਬੰਦ ਕੀਤਾ ਜਾਵੇਗਾ ਇਸ ਮੌਕੇ ਮਕੰਦ ਸਿੰਘ ਦੇਵ ਸਿੰਘ ਗਿਲ ਬਿਲੂ ਸਿੰਘ ਬੂਟਾ ਸਿੰਘ ਭੋਲਾ ਸਿੰਘ ਭਿਲੀ ਸਿੰਘ ਮੰਦਰ ਸਿੰਘ ਆਦਿ ਹਾਜ਼ਰ ਸਨ।
ਕਿਸਾਨਾਂ ’ਤੇ ਪਰਚੇ ਦਰਜ ਕਰਨ ਦੇ ਵਿਰੋਧ ’ਚ ਭਾਰਤੀ ਕਿਸਾਨ ਯੂਨੀਅਨ ਡਕੌਦਾ ਵੱਲੋਂ ਅਰਥੀ ਫੂਕ ਮੁਜਾਹਰੇ



